ਪੰਜਾਬ ਦੇ ਜ਼ਿਲ੍ਹਾ ਬਠਿੰਡਾ ਸ਼ਹਿਰ ਵਿੱਚ ਹਨੂੰਮਾਨ ਚੌਂਕ ਚ ਬਣੇ ਫਾਈਵ ਰਿਵਰ ਹੋਟਲ ਵਿੱਚ 42 ਲੱਖ ਦੀ ਹੋਈ ਲੁੱਟ । ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਸ਼ਹਿਰ ਵਿੱਚ ਬਣੇ ਹੋਟਲ ਫਾਈਵ ਰਿਵਰ ਚ ਠਹਿਰੇ ਵਪਾਰੀ ਤੋਂ ਦੋ ਅਣਪਛਾਤੇ ਲੁਟੇਰਿਆਂ ਨੇ 42 ਲੱਖ ਰੁਪਏ ਲੁੱਟ ਲਏ ਹਨ ।ਸੀਸੀਟੀਵੀ ਕੈਮਰਿਆਂ ਦੀ ਫੁਟੇਜ ਮੁਤਾਬਕ ਲੁਟੇਰੇ ਪੁਲਿਸ ਦੀ ਵਰਦੀ ਵਿੱਚ ਆਏ ਤੇ ਉਸ ਵੀਡੀਓ ਵਿੱਚ ਦੋ ਹੋਰ ਲੋਕ ਸਿਵਲ ਡਰੈੱਸ ਵਿੱਚ ਸਨ। ਇਸ ਸਾਰੀ ਘਟਨਾ ਦੀ ਸ਼ਿਕਾਇਤ ਗੁਰਪ੍ਰੀਤ ਸਿੰਘ ਵਾਸੀ ਪਟਿਆਲਾ, ਵਰਿੰਦਰ ਸਿੰਘ ਵਾਸੀ ਫਰੀਦਕੋਟ, ਨਿਸ਼ਾਨ ਸਿੰਘ ਵਾਸੀ ਲੁਧਿਆਣਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਹੋਟਲ ਦੇ ਕਮਰੇ ਨੰਬਰ 203 ਅਤੇ 204 ਵਿੱਚ ਠਹਿਰੇ ਹੋਏ ਸਨ। ਉਨ੍ਹਾਂ ਕੋਲ 42 ਲੱਖ ਰੁਪਏ ਸਨ, ਜੋ ਉਸ ਨੇ ਜੈਪੁਰ ਦੇ ਇਕ ਵਿਅਕਤੀ ਨੂੰ ਦੇਣੇ ਸਨ। ਰਾਤ ਨੂੰ ਚਾਰ ਵਿਅਕਤੀ ਆਏ, ਜਿਨ੍ਹਾਂ ਵਿੱਚੋਂ ਦੋ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ। ਉਹ ਉਨ੍ਹਾਂ ਤੋਂ ਪੈਸੇ ਲੈ ਕੇ ਦੋਵਾਂ ਨੂੰ ਆਪਣੇ ਨਾਲ ਲੈ ਗਏ। ਕੁਝ ਦੂਰ ਜਾਣ ਤੋਂ ਬਾਅਦ ਉਹ ਮਲੋਟ ਰੋਡ ‘ਤੇ ਕਾਰ ਛੱਡ ਕੇ ਫ਼ਰਾਰ ਹੋ ਗਏ।
ਥਾਣਾ ਸਿਵਲ ਲਾਈਨ ਦੇ ਇੰਚਾਰਜ ਹਰਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਹੋਟਲ ਵਿੱਚ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਹੋਟਲ ਵਿੱਚ ਪਟਿਆਲਾ ਅਤੇ ਫਰੀਦਕੋਟ ਦੇ ਦੋ ਨੌਜਵਾਨ ਠਹਿਰੇ ਹੋਏ ਸਨ। ਉਨ੍ਹਾਂ ਦੇ ਨਾਲ ਇਕ ਏਜੰਟ ਵੀ ਸੀ। ਉਸ ਨੇ ਜੈਪੁਰ ਦੇ ਇਕ ਨੌਜਵਾਨ ਨੂੰ ਪੈਸੇ ਦੇਣੇ ਸਨ ਜੋ ਕੈਨੇਡਾ ਜਾਣ ਵਾਲਾ ਸੀ। ਉਹ ਪੈਸੇ ਕੈਨੇਡਾ ਵਿੱਚ ਕਿਸੇ ਵਿਅਕਤੀ ਨੂੰ ਸੌਂਪੇ ਜਾਣੇ ਸਨ ਪਰ ਕਿਸੇ ਕਾਰਨ ਇਹ ਨੌਜਵਾਨ ਕੈਨੇਡਾ ਨਹੀਂ ਜਾ ਸਕਿਆ। ਹੋਟਲ ‘ਚ ਰੁਕੇ ਜਿਥੇ ਨੌਜਵਾਨਾਂ ਨਾਲ ਇਹ ਘਟਨਾ ਵਾਪਰ ਗਈ।
ਹੋਟਲ ‘ਚ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਹਾਲਾਂਕਿ ਮੁਲਜ਼ਮ ਸੀਸੀਟੀਵੀ ਵਿੱਚ ਸਾਫ਼ ਨਜ਼ਰ ਆ ਰਹੇ ਹਨ ਪਰ ਉਨ੍ਹਾਂ ਦੀ ਪਛਾਣ ਨਹੀਂ ਹੋ ਰਹੀ ਹੈ। ਇਹ ਰਕਮ ਕਿੰਨੀ ਸੀ, ਇਸ ਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਪਰ ਨੌਜਵਾਨਾਂ 42 ਲੱਖ ਰੁਪਏ ਦੱਸ ਰਹੇ ਹਨ। ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ, ਜਲਦ ਹੀ ਘਟਨਾ ਦਾ ਹੱਲ ਕਰ ਲਿਆ ਜਾਵੇਗਾ।
PUNJAB




INDIA








WORLD










