ਪੰਜਾਬ ਵਿੱਚ ਹਰ ਰੋਜ਼ ਹੁੰਦੀਆਂ ਵਾਰਦਾਤਾਂ ਨੂੰ ਰੋਕਣ ਲਈ ਲਗਾਤਾਰ ਪੁਲਿਸ ਕਾਰਵਾਈਆਂ ਕਰ ਰਹੀ ਹੈ ਤੇ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਇਸ ਕੜੀ ਤਹਿਤ ਸੀਆਈਏ ਸਟਾਫ਼ ਜੈਤੋ ਜਿਲਾ ਫਰੀਦਕੋਟ ਨੇ ਇੱਕ ਨਵੇਂ ਉਬਰ ਰਹੇ ਤਿੰਨ ਮੈਂਬਰੀ ਗੈਂਗ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋਂ 32 ਬੋਰ ਦੋ ਪਿਸਤੌਲ ਅਤੇ ਜਿੰਦਾਂ ਕਾਰਤੂਸ ਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਲਖਵੀਰ ਸਿੰਘ ਨੇ ਦੱਸਿਆ ਕਿ ਜੈਤੋਂ ਸੀਆਈਏ ਸਟਾਫ ਨੂੰ ਗੁਪਤ ਸੁਚਨਾਂ ਮਿਲੀ ਸੀ ਕਿ ਸ਼ਹਿਰ ਚ ਕੁੱਜ ਖਤਰਨਾਕ ਇਰਾਦਿਆਂ ਨਾਲ ਘੁੰਮਦੇ ਗਲਤ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਚ ਹਨ ਜਿਸ ਤੇ ਕਾਰਵਾਈ ਕਰਦੇ ਹੋਏ ਸੀਆਈਏ ਜੈਤੋਂ ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋ ਦੋ 32 ਬੋਰ ਪਿਸਤੋਲ 7 ਜ਼ਿੰਦਾ ਕਾਰਤੂਸ ਅਤੇ ਕੁੱਜ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ ।
ਉਨ੍ਹਾਂ ਦੱਸਿਆ ਕਿ ਸੁੱਖਾ ਦੁਨੋ ਕੇ ਨਾਮਕ ਵਿਅਕਤੀ ਜੋ ਆਪਣੇ ਆਪ ਨੂੰ ਗੈਂਗਸਟਰ ਦਸਦਾ ਹੈ ਅਤੇ ਬੰਬੀਹਾ ਗਰੁੱਪ ਦਾ ਹੀ ਇੱਕ ਅਲਗ ਹੋਇਆ ਹਿੱਸਾ ਹੈ ਜੋ ਆਪਣਾ ਨਵਾਂ ਗਰੁੱਪ ਬਣਾਉਣ ਚ ਲੱਗੇ ਹੋਏ ਹਨ ਇਹ ਤਿਨੋ ਉਸ ਦੇ ਸੰਪਰਕ ਚ ਸਨ ਅਤੇ ਉਸ ਦੇ ਨਿਰਦੇਸ਼ ਤੇ ਹੀ ਅਪਰਾਧਿਕ ਗਤਿਵਿਧਿਆਂ ਨੂੰ ਅੰਜਾਮ ਦਿਦੇ ਸਨ।
ਡੀਐਸਪੀ ਲਖਵੀਰ ਸਿੰਘ ਨੇ ਕਿਹਾ ਕਿ ਇਹ ਗੈਂਗ ਗੈਂਗਸਟਰ ਸੁੱਖਾ ਦੁਨੋ ਕੇ ਰਾਹੀਂ ਇੰਦੌਰ ਤੋਂ ਅਸਲਾ ਲੈਕੇ ਆਏ ਸਨ ਜਿੰਨਾ ਨੇ ਆਪਣੇ ਵਿਰੋਧੀ ਗਰੁੱਪ ਦੇ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਜਗੀ ਵਾਸੀ ਕੋਟਕਪੂਰਾ ਨੂੰ ਮਾਰਨਾ ਸੀ ਜਿਸ ਦੀ ਵਜ੍ਹਾ ਰੰਜਿਸ਼ ਇਹ ਹੈ ਕਿ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਜੋਗੀ ਵਾਸੀਆਨ ਕੋਟਕਪੂਰਾ ਨੇ ਇਨ੍ਹਾਂ ਦੀ ਦੀ ਕੁੱਟਮਾਰ ਕੀਤੀ ਸੀ।ਉਨ੍ਹਾਂ ਕਿਹਾ ਕਿ ਸ਼ਹਿਰ ਚ ਲਗਾਤਾਰ ਫਿਰੌਤੀ ਦੀਆਂ ਆ ਰਹੀਆਂ ਕਾਲ਼ਾ ਚ ਵੀ ਇਨ੍ਹਾਂ ਦੇ ਸਬੰਧ ਹੋ ਸਕਦੇ ਹਨ ਜੋ ਪੁੱਛਗਿੱਛ ਦੌਰਾਨ ਪਤਾ ਲਗਾਉਣ ਦੀ ਕੋਸ਼ਿਸ ਕੀਤੀ ਜਾਵੇਗੀ।
PUNJAB




INDIA








WORLD










