ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤ ਿਿਕ ਦੋਸ਼ੀ ਚੋਰੀਆਂ ਕਰਨ ਦਾ ਆਦੀ ਹੈ ਜੋ ਅੱਜ ਵੀ ਚੋਰੀ ਦਾ ਮੋਟਰ ਸਾੲਕਿਲ ਵੇਚਣ ਮੋਗੇ ਆ ਰਿਹਾ ਹੈ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ ਨਾਕਾਬੰਦੀ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਮੋਟਰ ਸਾਇਕਲ ਮਾਰਕਾ ਹੀਰੋ ਸਪਲੈਡਰ ਬਿਨਾਂ ਨੰਬਰੀ ਚੋਰੀ ਦਾ ਬ੍ਰਾਂਮਦ ਕੀਤਾ ਗਿਆ। ਸ:ਥ: ਅਸ਼ੋਕ ਕੁਮਾਰ ਨੇ ਹਰਜਿੰਦਰ ਸਿੰਘ ਉਰਫ ਰਵੀ ਪੁੱਤਰ ਬਲਦੇਵ ਸਿੰਘ ਵਾਸੀ ਓਮਰੀਆਣਾ ਤੇ 67/22-04-2022 ਅ/ਧ 379/411 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਪਿਤਾ ਅਵਤਾਰ ਸਿੰਘ ਉਮਰ 70 ਸਾਲ ਜੋ ਆਪਣੇ ਮੋਟਰ ਸਾਇਕਲ ਪਲਟੀਨਾ ਸਵਾਰ ਹੋ ਕੇ ਬੈਂਕ ਨੂੰ ਜਾ ਰਿਹਾ ਸੀ ਤਾਂ ਨਾਮਾਲੂਮ ਕਾਰ ਡਰਾਇਵਰ ਨੇ ਆਪਣੀ ਬ੍ਰਿਜਾ ਗੱਡੀ ਬੜੀ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਉਸਦੇ ਮੋਟਰ ਸਾਇਕਲ ਵਿੱਚ ਮਾਰੀ ਜਿਸ ਨਾਲ ਉਸਦਾ ਪਿਤਾ ਬੁਰੀ ਤਰਾਂ ਜਖਮੀ ਹੋ ਗਿਆ ਜਿਸਨੂੰ ਸਿਵਲ ਹਸਪਤਾਲ ਬਾਘਾਪੁਰਾਣਾ ਲਿਜਾਇਆ ਗਿਆ ਜਿਥੇ ਡਕਟਰ ਸਾਹਿਬ ਨੇ ਉਸਨੂੰ ਮ੍ਰਿਤਕ ਘੋਸ਼ਤ ਕਰ ਦਿੱਤਾ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਕਮਲਜੀਤ ਸਿੰਘ ਨੇ ਨਾਮਾਲੂਮ ਆਦਮੀ ਤੇ 68/22-04-2022 ਅ/ਧ 279/427/304ਏ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਮੁਦਈ ਦੇ ਕਿਰਪਾਨਾਂ ਅਤੇ ਰਾਡਾ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ ਵਜ੍ਹਾ ਮੁਦਈ ਦੀ ਕੁਝ ਦਿਨ ਪਹਿਲਾਂ ਦੋਸ਼ੀ ਸੁਖਦੇਵ ਸਿੰਘ ਨਾਲ ਤੰੂ ਤੰੂ ਮੈਂ ਮੈਂ ਹੋਈ ਸੀ। ਸ:ਥ: ਤਰਸੇਮ ਸਿੰਘ ਨੇ 1.ਹਰਪ੍ਰੀਤ ਸਿੰਘ ਪੁੱਤਰ ਗੁਰਮੇਜ ਸਿੰਘ 2.ਸੁਖਦੇਵ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਪਿੰਡ ਕਲੇਰ (ਫਰੀਦਕੋਟ) 3.ਸਤਨਾਮ ਸਿੰਭ ਪੁੱਤਰ ਕਰਨੈਲ ਸਿੰਘ 4.ਗੁਰਵਿੰਦਰ ਸਿੰਘ ਪੁੱਤਰ ਮੰਗਾ ਸਿੰਘ 5.ਪੰਕਜ ਪੁੱਤਰ ਨਾਮਾਲੂਮ 6.ਅੰਸ਼ੂ ਪੁੱਤਰ ਨਾਮਾਲੂਮ ਵਾਸੀਆਨ ਫਰੀਦਕੋਟ 7.ਜੀਤਾ ਪੁੱਤਰ ਨਾਮਾਲੂਮ ਵਾਸੀ ਪਿੰਡ ਪਿੱਪਲੀ (ਫਰੀਦਕੋਟ) ਤੇ 59/22-04-2022 ਯੂ/ਐਸ 323/324/148/149 ਆਈ.ਪੀ.ਸੀ. ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬੱਧਨੀ ਕਲਾਂ
ਇਹ ਮਕੁੱਦਮਾ ਦ/ਨੰਬਰੀ 186 ਪੀ ਸੀ 06/21 ਮਿਤੀ 11-05–2021 ਬਾਅਦ ਪੜਤਾਲ ਕਪਤਾਨ ਪੁਲਿਸ ਸਥਾਨਿਕ ਮੋਗਾ ਬਾਅਦ ਰਾਇ ਡੀ ਏ ਲੀਗਲ ਮੋਗਾ ਬਾਹੁਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ਣ ਰਾਧਾ ਵਾਟਸ ਜੋ ਡਾਕਘਰ ਬੱਧਨੀ ਕਲਾਂ ਵਿਖੇ ਲੱਗੀ ਹੋਈ ਹੈ ਜਿਸਨੇ ਮਿਤੀ 24-04-2022 ਨੂੰ ਰਵਿੰਦਰ ਸਿੰਘ ਰਟਾਇਰ ਐਮ ਟੀ ਅੇਸ ਬੱਧਨੀ ਕਲਾਂ ਪੁੱਤਰ ਲੇਟ ਪ੍ਰਥੀ ਸਿੰਘ ਵਾਸੀ ਰਾਊਕੇ ਕਲਾਂ ਦੇ ਖਾਤੇ ਵਿੱਚ ਜਿਆਲੀ ਦਸਖਕਤ ਕਰਕੇ 2 ਲੱਖ 72 ਹਜਾਰ ਰੁਪਏ ਕੱਢਵਾ ਲੈ।ਜਿਸਤੇ ਦੋਸ਼ਣ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਦਿਲਬਾਗ ਸਿੰਘ ਨੇ ਰਾਧਾ ਵਾਟਸ ਪਤਨੀ ਵਿੱਕੀ ਸੁਖੀਜਾ ਵਾਸੀ ਛੋਟੀ ਪੌੜੀ ਨਵੀ ਅਬਾਦੀ ਅਭੋਹਰ (ਫਾਜਿਲਕਾ) ਤੇ 45/22-04-2022 ਯੂ/ਐਸ 409/420/467/468/471 ਆਈ.ਪੀ.ਸੀ. ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 520 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਜੋਲਮ 0.5 ਬ੍ਰਾਂਮਦ ਕੀਤੀਆਂ ਗਈਆਂ। ਸ:ਥ: ਹਰਬੰਸ ਸਿੰਘ ਨੇ ਇੰਦਰਜੀਤ ਸਿੰਘ ਉਰਫ ਮਮਨਾ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਲੰਗੇਆਣਾ ਤੇ 69/22-04-2022 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 40 ਬੋਤਲਾਂ ਸ਼ਰਾਬ ਮਾਰਕਾ ਜੁਗਨੀ ਸੋਫੀ ਸੇਲ ਫਾਰ ਹਰਿਆਣਾ ਅਤੇ 18 ਬੋਤਲਾਂ ਸ਼ਰਾਬ ਮਾਰਕਾ ਹੀਰ ਸੋਫੀ ਹਰਿਆਣਾ ਕੁੱਲ 58 ਬੋਤਲਾਂ ਸ਼ਰਾਬ ਬ੍ਰਾਂਮਦ ਕੀਤੀ ਗਈ। ਸ:ਥ: ਚਮਕੌਰ ਸਿੰਘ ਨੇ ਨਿਰਮਲ ਸਿੰਘ ਉਰਫ ਲੱਲੀ ਪੁੱਤਰ ਪਿਆਰਾ ਸਿੰਘ ਪਿੰਡ ਮੀਨੀਆਂ ਤੇ 44/22-04-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਦੇ ਘਰੋਂ 26 ਬੋਤਲਾਂ ਠੇਕਾ ਦੇਸੀ ਸ਼ਰਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ: ਗੁਰਨੈਬ ਸਿੰਘ ਨੇ ਰਜਿੰਦਰ ਸਿੰਘ ਉਰਫ ਰਾਜਾ ਪੁੱਤਰ ਹਾਕਮ ਸਿੰਘ ਵਾਸੀ ਰਾਇਆ ਪੱਤੀ ਪਿੰਡ ਰੋਡੇ ਤੇ 33/22-04-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।