ਪੰਜਾਬੀ ਸਿੰਗਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਬੀਤੇ ਦਿਨ ਪੋਸਟਮਾਰਟਮ ਕਰ ਦਿੱਤਾ ਸੀ ਤੇ ਸਰੀਰ ਨੂੰ ਮੋਰਚਰੀ ਵਿੱਚ ਰੱਖਿਆ ਸੀ ਤੇ ਅੱਜ ਥੋੜੇ ਸਮੇਂ ਤੱਕ ਸਿੱਧੂ ਮੂਸੇਵਾਲਾ ਦਾ ਸੰਸਕਾਰ ਕੀਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਵੱਲੋਂ ਸਰਕਾਰ ਅੱਗੇ ਕੁੱਝ ਸ਼ਰਤਾਂ ਰੱਖੀਆਂ ਸਨ ਤੇ ਉਹ ਸ਼ਰਤਾਂ ਸਰਕਾਰ ਨੇ ਮੰਨ ਲਾਇਆ ਸਨ ਤੇ ਬੀਤੇ ਸ਼ਾਮ ਨੂੰ ਸਿੱਧੂ ਦਾ ਪੋਸਟਮਾਰਟਮ ਕੀਤਾ ਗਿਆ । ਉਸ ਤੋਂ ਬਾਅਦ ਸਿੱਧੂ ਦੀ ਬਾਡੀ ਨੂੰ ਮੋਰਚਰੀ ਵਿੱਚ ਰੱਖਿਆ ਸੀ। ਅੱਜ ਥੋੜੇ ਸਮੇਂ ਬਾਅਦ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਸੰਸਕਾਰ ਕੀਤਾ ਜਾਵੇਗਾ ।
ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ 5 ਡਾਕਟਰਾਂ ਦੇ ਪੈਨਲ ਵੱਲੋਂ ਕੀਤਾ ਗਿਆ । ਪੋਸਟਮਾਰਟਮ ਵਿੱਚ ਪਤਾ ਲੱਗਾ ਹੈ ਕਿ ਸਿੱਧੂ ਦੇ ਸਰੀਰ ਤੇ 24 ਗੋਲੀਆਂ ਦੇ ਨਿਸ਼ਾਨ ਮਿਲੇ ਹਨ ਤੇ ਸਿੱਧੂ ਦੇ ਸਿਰ ਵਿੱਚ ਵੀ ਗੋਲੀ ਮਾਰੀ ਗਈ ਸੀ । ਤੇ ਖੱਬੇ ਫੇਫੜੇ ਅਤੇ ਜਿਗਰ ਤੇ ਘਾਤਕ ਗੋਲੀਆਂ ਲੱਗੀਆਂ ਸਨ। ਸਿੱਧੂ ਦੇ ਪੋਸਟਮਾਰਟਮ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਡਾਕਟਰ ਫਰੀਦਕੋਟ ਮੈਡੀਕਲ ਕਾਲਜ ਤੋਂ ਸੀਐਮਸੀ, ਪਟਿਆਲਾ ਤੋਂ ਦੋ ਫੋਰੈਂਸਿਕ ਮਾਹਿਰ ਅਤੇ ਸਿਵਲ ਹਸਪਤਾਲ ਦੇ ਤਿੰਨ ਡਾਕਟਰਾਂ ਦਾ ਪੈਨਲ ਹਾਜ਼ਰ ਸੀ। ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ ਕਰਨ ਤੋਂ ਪਹਿਲਾਂ ਮ੍ਰਿਤਕ ਦੇਹ ਦੇ ਐਕਸਰੇ ਕੀਤਾ ਗਿਆ ਸੀ । ਸਿੱਧੂ ਦੀ ਮ੍ਰਿਤਕ ਦੇਹ ਨੂੰ ਨਵੀਂ ਬਣੀ ਹਵੇਲੀ ਲਿਆਂਦੀ ਗਈ ਹੈ ਤੇ ਵੱਡੀ ਗਿਣਤੀ ਵਿੱਚ ਲੋਕ ਸਿੱਧੂ ਨੂੰ ਅੰਤਿਮ ਵਿਦਾਇਗੀ ਦੇਣ ਲਈ ਆਏ ਹੋਏ ਹਨ
ਪਰਿਵਾਰ ਨੇ ਕਿਹੜੀਆਂ ਮੰਗਾਂ ਸਰਕਾਰ ਅੱਗੇ ਰੱਖੀਆਂ ਸਨ
ਪਰਿਵਾਰ ਵੱਲੋਂ ਮੰਗ ਕੀਤੀ ਗਈ ਕਿ ਕੇਸ ਦੀ ਜਾਂਚ ਹਾਈਕਰੋਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ। ਪੰਜਾਬ ਸਰਕਾਰ CBI ਅਤੇ NIA ਦੇ ਸਹਿਯੋਗ ਨੂੰ ਯਕੀਨੀ ਬਣਾਵੇ। ਸੁਰੱਖਿਆ ਦੀ ਸਮੀਖਿਆ ਤੇ ਆਰਡਰ ਜਨਤਕ ਕਰਨ ਵਾਲੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਹੋਵੇ। ਮੌਤ ਨੂੰ ਗੈਂਗਵਾਰ ਨਾਲ ਜੋੜਣ ਵਾਲੇ DGP ਪੰਜਾਬ ਜਨਤਕ ਤੌਰ ‘ਤੇ ਮਾਫ਼ੀ ਮੰਗਣ।
ਜਦੋਂ ਪਰਿਵਾਰ ਨੇ ਸਰਕਾਰ ਅੱਗੇ ਮੰਗਾਂ ਰੱਖੀਆਂ ਤੇ ਫਿਰ ਸਰਕਾਰ ਵੀ ਹਰਕਤ ਵਿੱਚ ਆਈ। ਗ੍ਰਹਿ ਵਿਭਾਗ ਨੇ HC ਦੇ ਰਜਿਸਟ੍ਰਾਰ ਨੂੰ ਚਿੱਠੀ ਲਿਖੀ ਤੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਰੱਖੀ ਗਈ ਤੇ ਫਿਰ ਹਾਈਕੋਰਟ ਦੇ ਜੱਜ ਤੋਂ ਜਾਂਚ ਦੀ ਪ੍ਰਕਿਰਿਆ ਸ਼ੁਰੂ ਹੋਈ। ਸੂਬੇ ਦੇ ਡੀਜੀਪੀ ਨੇ ਆਪਣੇ ਬਿਆਨ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ।
ਕਾਂਗਰਸ ਦੀ ਟਿਕਟ ‘ਤੇ ਇਸ ਸਾਲ ਦੀਆਂ ਪੰਜਾਬ ਰਾਜ ਚੋਣਾਂ ਲੜਨ ਵਾਲੇ ਗਾਇਕ ਦੀ ਕੱਲ੍ਹ ਪੰਜਾਬ ਦੇ ਮਾਨਸਾ ‘ਚ ਆਪਣੀ SUV ਗੱਡੀ ਚਲਾ ਕੇ ਗੋਲੀ ਮਾਰ ਦਿੱਤੀ ਗਈ ਸੀ। ਹਸਪਤਾਲ ਲਿਆਂਦਾ ਗਿਆ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾ ਖੂਨ ਵਹਿਣ ਕਾਰਨ ਮੌਤ ਹੋ ਸਕਦੀ ਹੈ।
PUNJAB




INDIA








WORLD










