ਪੰਜਾਬ ਦੇ ਲੋਕਾਂ ਨੂੰ ਪਿਆਰ ਕਰਨ ਵਾਲਾ ਥੋੜੇ ਸਮੇਂ ਵਿੱਚ ਬੁਲੰਦੀਆਂ ਨੂੰ ਛੂਹਣ ਵਾਲਾ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ਼ ਜਿਥੇ ਪੂਰੀ ਦੁਨੀਆ ਵਿੱਚ ਬੈਠੇ ਹੋਏ ਲੋਕਾਂ ਵਿੱਚ ਸੋਗ ਦੀ ਲਹਿਰ ਹੈ ਉਥੇ ਹੀ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਲੋਕ ਸਰਕਾਰਾਂ ਤੋਂ ਇਹ ਹੀ ਮੰਗ ਕਰ ਰਹੇ ਹੈ ਕਿ ਕਾਤਲਾਂ ਨੂੰ ਜਲਦੀ ਫੜੋ । ਸਿੱਧੂ ਮੂਸੇਵਾਲਾ ਦਾ 29 ਮਈ ਦਾ ਕਤਲ ਹੋਇਆ ਵਾ ਹੈ ਪਰ ਅਜੇ ਤੱਕ ਪੁਲਿਸ ਅਸਲ ਕਾਤਲਾਂ ਤੱਕ ਪਹੁੰਚ ਨਹੀਂ ਸਕੀ। ਸਿੱਧੂ ਮੂਸੇਵਾਲਾ ਦਾ ਕਤਲ ਕਰਨ ਤੋਂ ਬਾਅਦ ਜਿਥੇ ਲਾਰੈਂਸ ਬਿਸ਼ਨੋਈ ਗੈਂਗ ਨੇ ਜ਼ਿਮੇਵਾਰੀ ਲਈ ਸੀ । ਦੂਜੇ ਪਾਸੇ ਹੋਰ ਗੈਂਗਸਟਰ ਗਰੁੱਪਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀਆਂ ਫੇਸਬੁੱਕ ਪੋਸਟਾਂ ਰਹੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਬੀਤੇ ਦਿਨ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਗੈਂਗਸਟਰ ਭੂਪੀ ਰਾਣਾ ਨੇ ਐਂਟਰੀ ਮਾਰੀ ਹੈ । ਭੂਪੀ ਰਾਣਾ ਨੇ ਐਲਾਨ ਕੀਤਾ ਹੈ ਜਿਹੜਾ ਸਿੱਧੂ ਦੇ ਕਾਤਲਾਂ ਦਾ ਪਤਾ ਟਿਕਾਣਾ ਦੱਸੇਗਾ ਉਸ ਨੂੰ 5 ਲੱਖ ਦਾ ਇਨਾਮ ਦਿੱਤਾ ਜਾਵੇਗਾ ।ਰਾਣਾ ਨੇ ਦਵਿੰਦਰ ਬੰਬੀਹਾ, ਨੀਰਜ ਭਵਾਨਾ, ਟਿੱਲੂ ਤਾਜਪੁਰੀਆ, ਕੌਸ਼ਲ ਚੌਧਰੀ, ਗੌਂਡਰ ਤੇ ਸ਼ੇਰਾ ਖੁੱਬਣ ਨੂੰ ਵੀ ਆਪਣੇ ਗਰੁੱਪ ਨਾਲ ਹੀ ਦੱਸਿਆ ਹੈ।
ਭੂਪੀ ਰਾਣਾ ਨੇ ਲਿਖਿਆ ਕਿ ਮੂਸੇਵਾਲਾ ਦਾ ਮਾਨਸਾ ਵਿੱਚ ਕਤਲ ਹੋਇਆ ਸੀ। ਪੰਜਾਬੀ ਇੰਡਸਟਰੀ ਵਿੱਚ ਜੱਟ ਬੋਲਦਾ ਸੀ। ਲਾਰੈਂਸ ਤੇ ਗੋਲਡੀ ਬਰਾੜ ਝੂਠਾ ਦਾਅਵਾ ਕਰਦੇ ਹਨ ਕਿ ਮੂਸੇਵਾਲਾ ਨੇ ਗੁਰਲਾਲ ਬਰਾੜ ਤੇ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਬੰਬੀਹਾ ਗਰੁੱਪ ਦੀ ਮਦਦ ਕੀਤੀ ਸੀ। ਇਹ ਝੂਠ ਹੈ। ਅਸੀਂ ਜੋ ਵੀ ਕਰਦੇ ਹਾਂ, ਆਪਣੇ ਦਮ ‘ਤੇ ਹੀ ਕਰਦੇ ਹਾਂ। ਲਾਰੈਂਸ ਗਰੁੱਪ ਜੋ ਵੀ ਕਰਦਾ ਹੈ, ਉਸ ਨੂੰ ਆਪਣੇ ਮਰੇ ਲੋਕਾਂ ਨਾਲ ਜੋੜ ਦਿੰਦਾ ਹੈ। ਭੂਪੀ ਨੇ ਕਿਹਾ ਜਿਸ ਨੇ ਵੀ ਮੂਸੇਵਾਲਾ ਨੂੰ ਮਾਰਨ ਵਿੱਚ ਮਦਦ ਕੀਤੀ, ਇੱਕ-ਇੱਕ ਕਰਕੇ ਹਿਸਾਬ ਲਿਆ ਜਾਵੇਗਾ। ਸਾਡੀ ਹਮਦਰਦੀ ਸਿੱਧੂ ਦੇ ਪਰਿਵਾਰ, ਦੋਸਤਾਂ ਤੇ ਪ੍ਰਸ਼ੰਸਕਾਂ ਨਾਲ ਹੈ। ਅਸੀਂ ਸਿੱਧੂ ਨੂੰ ਵਾਪਸ ਨਹੀਂ ਲਿਆ ਸਕਦੇ ਪਰ ਉਸ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗੇ।
ਲਾਰੈਂਸ ਗੈਂਗ ਦਾ ਕੱਟੜ ਦੁਸ਼ਮਣ ਭੂਪੀ ਰਾਣਾ
ਭੂਪੀ ਰਾਣਾ ਗੈਂਗ ਤੇ ਲਾਰੈਂਸ ਗੈਂਗ ਵਿਚਾਲੇ ਜ਼ਬਰਦਸਤ ਦੁਸ਼ਮਣੀ ਚੱਲ ਰਹੀ ਹੈ। ਜੇਲ੍ਹ ਦੇ ਅੰਦਰ ਵੀ ਇਨ੍ਹਾਂ ਵਿਚਕਾਰ ਲੜਾਈ ਹੋ ਚੁੱਕੀ ਹੈ। ਭੂਪੀ ਰਾਣਾ ਖ਼ਿਲਾਫ਼ ਹਰਿਆਣਾ ਤੇ ਪੰਜਾਬ ਵਿੱਚ ਕਤਲ ਸਮੇਤ ਕਈ ਅਪਰਾਧਾਂ ਦੇ 25 ਤੋਂ ਵੱਧ ਕੇਸ ਦਰਜ ਹਨ।
ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਧਮਕੀ ਦੇਣ ਵਾਲੇ ਸੋਸ਼ਲ ਮੀਡੀਆ ਖਾਤਿਆਂ ਦੀ ਪੁਸ਼ਟੀ ਨਹੀਂ ਹੋਈ। ਹਾਲਾਂਕਿ ਗੈਂਗਸਟਰਾਂ ਤੇ ਖਾਸਕਰ ਬੰਬੀਹਾ ਗਰੁੱਪ ਦਾ ਇਹੀ ਤਰੀਕਾ ਹੈ। ਹਰ ਵਾਰ ਜਦੋਂ ਉਹ ਕਤਲ ਦੀ ਜ਼ਿੰਮੇਵਾਰੀ ਲੈਂਦਾ ਹੈ ਜਾਂ ਧਮਕੀ ਦਿੰਦਾ ਹੈ, ਉਹ ਨਵਾਂ ਅਕਾਊਂਟ ਬਣਾਉਂਦਾ ਹੈ। ਪੁਲਿਸ ਅਧਿਕਾਰੀ ਵੀ ਮੰਨਦੇ ਹਨ ਕਿ ਗੈਂਗਸਟਰ ਟ੍ਰੈਕ ਕੀਤੇ ਜਾਣ ਦੇ ਡਰੋਂ ਇੱਕੋ ਅਕਾਊਂਟ ਦੀ ਵਰਤੋਂ ਨਹੀਂ ਕਰਦੇ ਹਨ।
PUNJAB




INDIA








WORLD










