ਬਿਨ੍ਹਾਂ ਲਾਈਸੰਸ ਧੜਲੇ ਨਾਲ ਚਲਦੇ ਸੈਂਟਰਾਂ ਵਿੱਚ ਬਾਹਰ ਭੇਜਣ ਦੇ ਨਾਮ ਤੇ ਫੀਸਾਂ ਲੈ ਮਾਰੀਆਂ ਜਾ ਰਹੀਆਂ ਹਨ ਮੋਟੀਆਂ ਠੱਗੀਆਂ
ਆਈਲੈਟਸ ਦਾ ਪੇਪਰ ਲੀਕ ਕਰਨ ਦੀ ਲਾਲਸਾ ਦੇ ਬਣਾਇਆ ਜਾ ਰਿਹਾ ਭੋਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ
ਬਾਘਾਪੁਰਾਣਾ (ਤਰਲੋਚਨ ਬਰਾੜ) : ਦਿਨ ਬ ਦਿਨ ਵਿਗੜਦੇ ਪੰਜਾਬ ਦੇ ਹਲਾਤ ਦੇਖ ਹਰੇਕ ਵਿਿਦਆਰਥੀ ਦੇ ਮਾਪੇ ਉਸਨੂੰ ਚੰਗੀ ਸਿੱਖਿਆ ਮੁੱਹਈ ਕਰਵਾਉਣ ਲਈ ਵਿਦੇਸ਼ੀ ਧਰਤੀ ਤੇ ਭੇਜਣ ਦਾ ਸੁੱਪਣਾ ਦੇਖੀ ਬੈਠੇ ਹਨ, ਜਿਉਂ ਹੀ ਵਿਿਦਆਰਥੀ ਬਾਹਰਵੀਂ ਦੀ ਪ੍ਰਿਿਖਆ ਦਿੰਦਾ ਹੈ ਪਹਿਲਾ ਕਦਮ ਉਸਦਾ ਇਕ ਚੰਗੇ ਆਈਲੈਟਸ ਪੜਾਉਣ ਵਾਲੇ ਸੈਂਟਰ ਦੀ ਭਾਲ ਕਰਨਾ ਹੁੰਦਾ ਹੈ ਤੇ ਪਿੰਡ ਚੋਂ ਨਿਕਲਿਆ ਵਿਿਦਆਰਥੀ ਸ਼ਹਿਰ ਵਿੱਚ ਜਦ ਹੀ ਕਦਮ ਧਰਦਾ ਹੈ ਤਾਂ ਉਸਦੇ ਅੱਗੇ ਵੱਡੇ ਵੱਡੇ ਚਮਕੀਲੇ ਆਈਲੈਟਸ ਸੈਂਟਰਾਂ ਦੇ ਬੋਰਡ ਉਸਦਾ ਸਵਾਗਤ ਕਰਦੇ ਹਨ ਤੇ ਕਈ ਵਾਰ ਵਿਿਦਆਰਥੀ ਉਨ੍ਹਾਂ ਚਮਕੀਲੇ ਬੋਰਡਾਂ ਦੀਆਂ ਦਿਲਕਸ਼ ਝਾਕੀਆਂ ਤੋਂ ਪ੍ਰੇਰਿਤ ਹੋਇਆ ਉਕਤ ਸੈਂਟਰ ਵਿੱਚ ਅਡਮੀਸ਼ਨ ਲੈ ਲੈਂਦਾ ਹੈ ਤੇ ਉਕਤ ਆਈਲੈਟਸ ਸੈਂਟਰ ਦੇ ਲਾਈਸੰਸ ਨੰਬਰ ਵਗਰੈਰਾ ਦੀ ਪੁੱਛਟੀ ਕਰਨਾ ਮੁਨਾਸਿਫ ਨਹੀਂ ਸਮਝਦਾ ਤੇ ਜਿਸਦਾ ਸਿੱਟਾ ਭੱਵਿਖ ਲਈ ਬਹੁਤ ਘਾਤਕ ਸਾਬਿਤ ਹੁੰਦਾ ਹੈ। ਅਜਿਹਾ ਹੀ ਸਭ ਹੋ ਰਿਹਾ ਹੈ ਸ਼ਹਿਰ ਬਾਘਾਪੁਰਾਣਾ ਵਿੱਚ, ਜਿਥੇ ਬਿਨ੍ਹਾਂ ਲਾਈਸੰਸੀ ਆਈਲੈਟਸ ਸੈਂਟਰ ਧੜਲੇ ਨਾਲ ਲੋਕਾਂ ਦੀ ਲੁੱਟ ਕਰਕੇ ਉਨ੍ਹਾਂ ਆਪਣੀ ਜੇਬ੍ਹ ਗਰਮ ਕਰ ਰਹੇ ਹਨ। ਵਿਿਦਆਰਥੀਆਂ ਤੋਂ ਮੋਟੀਆਂ ਫੀਸਾਂ ਵਸੂਲ ਜਿਥੇ ਮੋਟੀ ਕਮਾਈ ਕੀਤੀ ਜਾਂਦੀ ਹੈ ਉਥੇ ਹੀ ਉਕਤ ਵਿਿਦਆਰਥੀ ਦ ਵੀਜ਼ਾ ਲਵਾਉਣ ਲਈ ਵੀ ਉਕਤ ਸੈਂਟਰ ਮੈਨੇਜਮੈਂਟ ਵਾਲੇ ਉਨ੍ਹਾਂ ਦੇ ਦਸਤਾਵੇਜ ਫੜ੍ਹ ਕੇ ਬਿਨ੍ਹਾਂ ਲੋੜੀਦਾ ਲਾਈਸੰਸ ਲਏ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਦੇ ਸ਼ਰੇਆਮ ਦੇਖੇ ਜਾ ਸਕਦੇ ਹਨ। ਅਜਿਹਾ ਸਿਸਟਮ ਸ਼ਹਿਰ ਅੰਦਰ ਪਿਛਲੇ ਕਈ ਸਾਲਾਂ ਤੋਂ ਚਲਦਾ ਆ ਹੀ ਰਿਹਾ ਸੀ ਸਗੋਂ ਪੇਪਰ ਲੀਕ ਕਰਕੇ ਵਿਿਦਆਰਥੀਆਂ ਨੂੰ ਚੰਗੇ ਬੈਂਡ ਦਵਾਉਣ ਵਾਲੇ ਕਈ ਆਈਲੈਟਸ ਸੈਂਟਰਾਂ ਨੇ ਵਿਿਦਆਰਥੀਆਂ ਦੀ ਵੱਡੀ ਲੁੱਟ ਕਰਕੇ ਆਈਲੈਟਸ ਦਾ ਪੇਪਰ ਬਣਾਉਣ ਵਾਲੀ ਸੰਸਥਾ ਆਈ.ਡੀ.ਪੀ. ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਈ ਵੀ ਕਸਰ ਨਹੀਂ ਛੱਡੀ। ਕਈ ਵੱਖ-ਵੱਖ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਵੀ ਪਤਾ ਲੱਗਾ ਹੈ ਕਿ ਬਾਘਾਪੁਰਾਣਾ ਦਾ ਇੱਕ ਨਾਮੀ ਆਈਲੈਟਸ ਸੈਂਟਰ 27 ਮਈ ਦੀ ਰਾਤ ਨੂੰ 100 ਦੇ ਕਰੀਬ ਵਿਿਦਆਰਥੀਆਂ ਨੂੰ ਪੇਪਰ ਲੀਕ ਦਾ ਝਾਂਸਾ ਦੇਕੇ ਇਕ ਬੱਸ ਵਿੱਚ ਵਿਿਦਆਰਥੀਆਂ ਨੂੰ ਬਿੱਠਾ ਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁਮਾਈ ਫਿਰਦਾ ਰਿਹਾ। ਉਕਤ ਬੱਸ ਵਿੱਚ ਵੱਡੀ ਗਿਣਤੀ ਵਿੱਚ ਵਿਿਦਆਰਥਣਾ ਵੀ ਮਜੂਦ ਸਨ ਜਿਨ੍ਹਾਂ ਨੂੰ ਪੇਪਰ ਲੀਕ ਦਾ ਝਾਂਸਾ ਦੇਕੇ ਲਿਜਾਇਆ ਗਿਆ ਸੀ। ਪੁਲਿਸ ਵਲੋਂ ਵੀ ਉਕਤ ਬੱਸ ਨੂੰ ਰੋਕਿਆ ਗਿਆ ਸੀ ਪਰ ਆਈਲੈਟਸ ਸੈਂਟਰ ਮਾਲਿਕ ਨੇ ਵਿਿਦਆਰਥੀਆਂ ਨੂੰ ਟੂਰ ਤੇ ਲਿਜਾਣ ਦਾ ਦਾਅਵਾ ਕਰ ਚਤੁਰਾਈ ਨਾਲ ਉਥੋਂ ਆਪਣਾ ਬਚਾਅ ਕਰ ਲਿਆ। ਸਾਰੀ ਰਾਤ ਭੱਜੇ ਫਿਰਨ ਦੇ ਬਾਣਜੂਦ 28 ਮਈ ਦਾ ਪੇਪਰ ਲੀਕ ਨਹੀਂ ਹੋਇਆ ਤੇ ਵਿਿਦਆਰਥੀਆਂ ਦੇ ਮਾਪਿਆਂ ਵਲੋਂ ਉਕਤ ਸੈਂਟਰ ਦੇ ਮਾਲਿਕ ਉਪਰ ਕਾਰਵਾਈ ਕਰਵਾਉਣ ਲਈ ਮੰਗ ਕੀਤੀ ਗਈ। ਇਸਤੋਂ ਇਲਾਵਾ ਅਜਿਹੇ ਸਥਾਨਕ ਆਈਲੈਟਸ ਸੈਂਟਰਾਂ ਦੇ ਉਪਰ ਲੋਕਾਂ ਦੀਆਂ 50-50 ਲੱਖ ਰੁਪਏ ਫੀਸਾਂ ਖਾਣ ਦੇ ਇਲਜਾਮ ਵੀ ਲੱਗ ਰਹੇ ਹਨ। ਮਾਪਿਆਂ ਨੂੰ ਗੁਮਰਾਹ ਕਰਕੇ ਉਨ੍ਹਾਂ ਪਾਸੋਂ ਵੀਜ਼ਾ ਲਵਾਉਣ ਦੇ ਨਾਮ ਵੱਡੀ ਰਕਮ ਵਸੂਲੀ ਜਾਂਦੀ ਹੈ ਜਿਸਨੂੰ ਆਈਲੈਟਸ ਸੈਂਟਰ ਮਾਲਿਕ ਹੜਪ ਕਰਕੇ ਬਾਅਦ ਵਿਚ ਪੀੜਤਾਂ ਨੂੰ ਕੋਈ ਨਿਆਂ ਨਹੀਂ ਦਿੰਦਾ। ਸ਼ਹਿਰ ਦੇ ਲੋਕਾਂ ਵਲੋਂ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਅਜਿਹੇ ਸੈਂਟਰਾਂ ਦੀ ਪੜਤਾਲ ਕਰ ਉਨ੍ਹਾਂ ਉਪਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਉਕਤ ਸੈਂਟਰਾਂ ਵਲੋ ਕੀਤੀਆਂ ਜਾ ਰਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਕਰਕੇ ਚੰਗੇ ਰਸੂਖ ਵਾਲੇ ਆਈਲੈਟਸ ਸੈਂਟਰਾਂ ਦਾ ਨਾਮ ਬਦਨਾਮ ਨਾ ਹੋ ਸੱਕੇ ਦੂਜੇ ਪਾਸੇ ਜਿਲ੍ਹਾ ਪ੍ਰਸ਼ਾਸਨ ਇਹ ਸਭ ਧੜਲੇ ਨਾਲ ਹੁੰਦਾ ਦੇਖ ਜਾਂ ਤਾਂ ਅੱਖੋਂ ਪਰੋਖੇ ਕਰ ਰਿਹਾ ਹੈ ਜਾਂ ਉਹ ਨਿੰਦ ਹੀ ਐਨੀ ਗੂੜੀ ਸੁੱਤਾ ਪਿਆ ਜੋ ਪ੍ਰਸ਼ਾਸਨ ਨੂੰ ਕੁੱਝ ਵੀ ਪਤਾ ਨਹੀਂ ਲੱਗ ਰਿਹਾ।
ਜਗਤ ਸੇਵਕ ਵਲੋਂ ਆਰ.ਟੀ.ਆਈ. ਰਾਹੀਂ ਕੱਢਵਾਈ ਜਿਲ੍ਹੇ ਵਿੱਚ ਚਲਦੇ ਸਾਰੇ ਲਾਇਸੰਸੀ ਆਈਲੈਟਸ ਸੈਂਟਰਾਂ ਦੀ ਲਿਸਟ ਜਲਦ ਪ੍ਰਕਾਸ਼ਿਤ ਕੀਤੀ ਜਾਵੇਗੀ ਤੇ ਇਸ ਸਟੋਰੀ ਦੇ ਅਗਲੇ ਭਾਗ ਵਿੱਚ ਲਾਇਸੰਸ ਤੋਂ ਬਿਨ੍ਹਾਂ ਚੱਲਣ ਵਾਲੇ ਆਈਲੈਟਸ ਸੈਂਟਰਾਂ ਸਬੰਧੀ ਸੁਚੇਤ ਕੀਤਾ ਜਾਵੇਗਾ।
PUNJAB




INDIA








WORLD










