ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪਿਛਲੇ ਦਿਨੀਂ ਦੋ ਗੱਡੀਆਂ ਤੇ ਸਵਾਰ ਹੋ ਕੇ ਗੈਂਗਸਟਰਾ ਵੱਲੋਂ ਪਿੱਛਾ ਕੀਤਾ ਗਿਆ ਸੀ ਤੇ ਘੇਰ ਕੇ ਕਤਲ ਕਰ ਦਿੱਤਾ ਗਿਆ ਸੀ । ਸਿੱਧੂ ਕਤਲ ਕਾਂਡ ਵਿੱਚ ਦੋ ਗੱਡੀਆਂ ਕੋਰੋਲਾ ਅਤੇ ਬੈਲੋਰੋ ਵਰਤੀਆਂ ਗਈਆਂ ਸਨ । ਮੋਗਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ । ਮਿਲੀ ਜਾਣਕਾਰੀ ਮੁਤਾਬਕ ਮੋਗਾ ਪੁਲਿਸ ਕਿਸੇ ਕਤਲ ਕੇਸ ਨੂੰ ਲੈ ਕੇ ਹਰਿਆਣਾ ਤੋਂ ਪਵਨ ਬਿਸ਼ਨੋਈ ਤੇ ਨਸੀਬ ਨੂੰ ਫੜਨ ਲਈ ਫਤਿਹਾਬਾਦ ਗਈ ਸੀ ਤਾਂ ਉਥੇ ਪੁਲਿਸ ਵੱਲੋਂ ਸੀ ਸੀ ਟੀ ਵੀ ਕੈਮਰਿਆਂ ਨੂੰ ਦੇਖਿਆ ਜਾ ਰਿਹਾ ਸੀ ਤਾਂ ਉਸ ਸਮੇਂ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵਰਤੀ ਗਈ ਬੈਲੇਰੋ ਗੱਡੀ ਦੀਆਂ ਤਸਵੀਰਾਂ ਵੀ ਸਹਾਮਣੇ ਆਈਆਂ ਹਨ। ਜਿਸ ਤੋਂ ਬਾਅਦ ਮੋਗਾ ਪੁਲਿਸ ਨੇ ਜਾਂਚ ਨੂੰ ਹੋਰ ਤੇਜ਼ ਕਰ ਦਿੱਤਾ ਹੈ ਤੇ ਸਿੱਧੂ ਮੂਸੇਵਾਲਾ ਦਾ ਕਤਲ ਦੇ ਤਾਰ ਫਤਿਹਾਬਾਦ ਨਾਲ ਜੁੜਦੇ ਨਜ਼ਰ ਆ ਰਹੇ ਹਨ
ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਕਤਲ ਕਾਂਡ ਦੀਆਂ ਤਾਰਾਂ ਫਤਿਹਾਬਾਦ ਨਾਲ ਵੀ ਜੁੜੀਆਂ ਹੋਈਆਂ ਹਨ। ਕਿਉਂਕਿ ਜਿਸ ਬੈਲੇਰੋ ਕਾਰ ‘ਚ ਕਾਤਲ ਆਏ ਸਨ, ਉਹ 4 ਦਿਨ ਪਹਿਲਾਂ ਫਤਿਹਾਬਾਦ ਦੇ ਹੰਸਪੁਰ ਰੋਡ ‘ਤੇ ਦੇਖੀ ਗਈ ਸੀ। ਪੰਜਾਬ ਪੁਲਿਸ ਵੱਲੋਂ ਹੰਸਪੁਰ ਰੋਡ ਇਲਾਕੇ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਗਿਆ ਹੈ ਅਤੇ ਫੁਟੇਜ ਵਿੱਚ ਗੱਡੀ ਦੇਖੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ 4 ਦਿਨ ਪਹਿਲਾਂ ਇਹ ਗੱਡੀ ਫਤਿਹਾਬਾਦ ਤੋਂ ਬੁਢਲਾਡਾ ਦੇ ਰਸਤੇ ਪੰਜਾਬ ‘ਚ ਦਾਖਲ ਹੋਈ ਸੀ। ਅਜਿਹੇ ‘ਚ ਮੋਗਾ ਥਾਣਾ ਫਤਿਹਾਬਾਦ ਦੀ ਪੁਲਸ ਨੇ ਜਾਂਚ ਕੀਤੀ ਹੈ। ਪਿੰਡ ਭਿੜਨਾ ਦੇ ਰਹਿਣ ਵਾਲੇ ਪਵਨ ਬਿਸ਼ਨੋਈ ਅਤੇ ਨਸੀਬ ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ ਅਤੇ ਦੋਵਾਂ ਨੂੰ ਮੋਗਾ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ। ਜਾਣਕਾਰੀ ਵਿਚ ਇਹ ਵੀ ਪਤਾ ਲੱਗਾ ਹੈ ਕਿ ਦੋਵਾਂ ਨੌਜਵਾਨਾਂ ਖਿਲਾਫ ਮੋਗਾ ਥਾਣੇ ਵਿਚ ਕਤਲ ਦਾ ਮਾਮਲਾ ਵੀ ਦਰਜ ਹੈ।
PUNJAB




INDIA








WORLD










