ਮੋਗਾ : ਪੰਜਾਬ ਵਿੱਚ ਆਏ ਦਿਨ ਹੋ ਰਹੇ ਕਾਤਲਾਨਾ ਹਮਲਿਆਂ ਵਿਚ ਅਨੇਕਾਂ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ ਪਰ ਪੰਜਾਬ ਵਿੱਚ ਕਿਨੂੰ ਅਵਸਥਾ ਬੁਰੀ ਤਰ੍ਹਾਂ ਨਾਲ ਫੇਲ ਨਜ਼ਰ ਆ ਰਹੀ ਹੈ
ਇੱਕ ਤੋਂ ਇੱਕ ਘਟਨਾ ਰੋਜ਼ਾਨਾ ਉੱਭਰ ਕੇ ਸਾਹਮਣੇ ਆ ਰਹੀ ਹੈ ਪਰ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਲੋਕ ਬੇਖੌਫ਼ ਹੋ ਕੇ ਕਾਤਲਾਨਾ ਹਮਲੇ ਕਰ ਰਹੇ ਹਨ।
ਅਜਿਹੀ ਇਕ ਮਿਸਾਲ ਅੱਜ ਉਸ ਵਕਤ ਦੇਖਣ ਨੂੰ ਮਿਲੀ ਜਦੋਂ ਦਿਨ ਦਿਹਾੜੇ ਮੋਗਾ ਜ਼ਿਲ੍ਹੇ ਦੇ ਕਸਬਾ ਬੱਧਨੀ ਕਲਾਂ ਵਿੱਚ ਇੱਕ ਕਰੀਬ 28 ਸਾਲਾ ਨੌਜਵਾਨ ਦੇਸ ਰਾਜ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਭਰੇ ਬਾਜ਼ਾਰ ਵਿੱਚ ਗਲ ਕੱਟ ਦਿੱਤਾ ਗਿਆ । ਉਕਤ ਨੌਜਵਾਨ ਜ਼ਖਮੀ ਹਾਲਤ ਵਿਚ ਕਾਫ਼ੀ ਦੇਰ ਸੜਕ ਤੇ ਤੜਫਦਾ ਰਿਹਾ ਅਤੇ ਬਾਅਦ ਵਿੱਚ ਇਕੱਤਰ ਲੋਕਾਂ ਨੇ ਉਸ ਨੌਜਵਾਨ ਨੂੰ ਚੁੱਕ ਕੇ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਰਸਤੇ ਵਿੱਚ ਆਉਂਦਿਆਂ ਉਕਤ ਨੌਜਵਾਨ ਦੀ ਮੌਤ ਹੋ ਗਈ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਨੌਜਵਾਨ ਮੌਕੇ ਤੋਂ ਫ਼ਰਾਰ ਹੋਣ ਵਿਚ ਸਫਲ ਹੋ ਗਏ ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਾ ਕੋਮਲਪ੍ਰੀਤ ਕੌਰ ਨੇ ਦੱਸਿਆ ਕਿ ਬੱਧਨੀ ਕਲਾਂ ਦਾ ਰਹਿਣ ਵਾਲਾ ਦੇਸ ਰਾਜ ਜਿਸ ਦੀ ਉਮਰ 28 ਸਾਲ ਹੈ। ਪੁਲਸ ਨੇ ਜੋ ਮ੍ਰਿਤਕ ਹਾਲਤ ਵਿੱਚ ਹੀ ਸਿਵਲ ਹਸਪਤਾਲ ਲਿਆਂਦਾ ਗਿਆ ਸੀ ਪਤਾ ਲੱਗਿਆ ਹੈ ਕਿ ਉਕਤ ਨੌਜਵਾਨ ਤੇ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ ਇਸ ਸਬੰਧੀ ਅਸੀਂ ਥਾਣਾ ਬੱਧਨੀ ਕਲਾਂ ਨੂੰ ਸੂਚਿਤ ਕਰ ਦਿੱਤਾ ਹੈ
PUNJAB




INDIA








WORLD










