ਨਾਭਾ ਥਰਮਲ ਪਲਾਂਟ ਰਾਜਪੁਰਾ ਲਈ ਕੋਲੇ ਦੀ ਸਪਲਾਈ ਪਹੁੰਚਦੀ ਕਰਨ ਲਈ ਬਣਾਏ ਗਏ ਨੌ ਕਿਲੋਮੀਟਰ ਲੰਮੇ ਰੇਲਵੇ ਟਰੈਕ ਦੇ ਢਾਈ ਕਿਲੋਮੀਟਰ ਇਲਾਕੇ ਵਿੱਚੋਂ ਕਿਸੇ ਨੇ ਰੇਲਵੇ ਟਰੈਕ ਨੂੰ ਮਜ਼ਬੂਤੀ ਦੇਣ ਵਾਲੇ 1200 ਕਲਿੱਪ ਉਤਾਰ ਲਏ।
ਮਜ਼ਬੂਤ ਲੋਹੇ ਦੇ ਇਹ ਕਲਿੱਪ ਰੇਲਵੇ ਟਰੈਕ/ਲਾਈਨ ਦੇ ਉਪਰੋਂ ਦੀ ਲੰਘਾ ਕੇ ਹੇਠਾਂ ਧਰਤੀ ’ਚ ਗੱਡੇ ਹੁੰਦੇ ਹਨ, ਜਿਸ ਨਾਲ ਟਰੈਕ ਦੀ ਜ਼ਮੀਨ ’ਚ ਪਕੜ ਮਜ਼ਬੂਤ ਬਣੀ ਰਹਿੰਦੀ ਹੈ। ਕਲਿੱਪਾਂ ਦੀ ਗ਼ੈਰਮੌਜੂਦਗੀ ਵਿੱਚ ਰੇਲ ਗੱਡੀ ਦੇ ਲੀਹੋਂ ਪਲਟਣ ਦਾ ਖਤਰਾ ਖੜ੍ਹਾ ਹੋ ਜਾਂਦਾ ਹੈ।
ਵੇਰਵਿਆਂ ਅਨੁਸਾਰ ਸ਼ਨਿਚਰਵਾਰ ਨੂੰ ਥਰਮਲ ਮੁਲਾਜ਼ਮਾਂ ਨੇ ਗਸ਼ਤ ਦੌਰਾਨ ਇਹ ਕਲਿੱਪ ਗਾਇਬ ਵੇਖੇ, ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
PUNJAB




INDIA








WORLD










