ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਈ ਗੈਂਗਸਟਰ ਗਰੁੱਪਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਫ਼ੇਸਬੁੱਕ ਤੇ ਪੋਸਟ ਲਗਾਤਾਰ ਪਾਈਆਂ ਜਾ ਰਹੀਆਂ ਹਨ । ਅੱਜ ਫੇਰ ਬੰਬੀਹਾ ਗੈਂਗ ਨੇ ਮੂਸੇਵਾਲਾ ਦੇ ਕਤਲ ਦਾ ਜਲਦੀ ਬਦਲਾ ਲੈਣ ਲਈ ਫ਼ੇਸਬੁੱਕ ਤੇ ਪੋਸਟ ਸ਼ੇਅਰ ਕੀਤੀ ਹੈ ।

ਇਸ ਪੋਸਟ ‘ਚ ਮੂਸੇਵਾਲਾ ਤੋਂ ਇਲਾਵਾ ਮੀਤ ਬਾਊਂਸਰ ਮਨੀਮਾਜਰਾ ਤੇ ਲਵੀ ਦਿਓੜਾ ਸਣੇ ਦੂਜੇ ਲੋਕਾਂ ਦੀ ਮੌਤ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਗਈ ਹੈ। ਮੂਸੇਵਾਲਾ ਦੀ ਹੱਤਿਆ ਦੇ ਬਾਅਦ ਪੰਜਾਬ ਵਿਚ ਮੁੜ ਤੋਂ ਜੇਲ੍ਹ ਦੇ ਅੰਦਰ ਤੱਕ ਗੈਂਗਵਾਰ ਦਾ ਖਤਰਾ ਮੰਡਰਾ ਰਿਹਾ ਹੈ।
ਬੰਬੀਹਾ ਗੈਂਗ ਨੇ ਕਿਹਾ ਕਿ ਦੂਜੇ ਗਰੁੱਪ ਵਾਲੇ ਬੇਵਜ੍ਹਾ ਉਨ੍ਹਾਂ ਦੇ ਭਰਾਵਾਂ ਨੂੰ ਮਾਰ ਕੇ ਬਦਮਾਸ਼ ਬਣ ਰਹੇ ਹਨ। ਅਸੀਂ ਬੇਕਸੂਰ ਵਿਅਕਤੀ ਨੂੰ ਕੁਝ ਨਹੀਂ ਕਹਾਂਗੇ ਪਰ ਜੇਕਰ ਕਿਸੇ ਨੇ ਸਾਡੇ ਦੁਸ਼ਮਣ ਗਰੁੱਪ ਦਾ ਸਾਥ ਦਿੱਤਾ ਤਾਂ ਉਹ ਵੀ ਸਾਡਾ ਦੁਸ਼ਮਣ ਹੋਵੇਗਾ। ਇਸ ਪੋਸਟ ਵਿਚ ਗੁੜਗਾਓਂ ਦੇ ਮਸ਼ਹੂਰ ਸ਼ੂਟਰ ਕੌਸ਼ਲ ਚੌਧਰੀ, ਟਿੱਲੂ ਤਾਜਪੁਰੀਆ, ਦਿੱਲੀ ਐੱਨਸੀਆਰ ਦੇ ਗੈਂਗਸਟਰ ਨੀਰਜ ਬਵਾਨਾ ਦਾ ਨਾਂ ਲਿਖਿਆ ਗਿਆ ਹੈ।
ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਦੇ ਗੈਂਗਸਟਰ ਨੇ ਲਈ ਹੈ। ਕੈਨੇਡਾ ਬੈਠੇ ਗੋਲਡੀ ਬਰਾੜ ਨੇ ਕਿਹਾ ਕਿ ਇਹ ਹੱਤਿਆ ਅਸੀਂ ਕਰਵਾਈ ਹੈ। ਇਸ ਦੇ ਬਾਅਦ ਗੈਂਗਸਟਰ ਲਾਰੈਂਸ ਦੇ ਭਾਣਜੇ ਸਚਿਨ ਥਾਪਨ ਬਿਸ਼ਨੋਈ ਨੇ ਵੀ ਹੱਤਿਆ ਦੀ ਜ਼ਿੰਮੇਵਾਰੀ ਲਈ। ਉਸ ਨੇ ਇੱਕ ਚੈਨਲ ਨੂੰ ਫੋਨ ‘ਤੇ ਕਿਹਾ ਕਿ ਮੂਸੇਵਾਲਾ ਦਾ ਰੋਲ ਉਨ੍ਹਾਂ ਦੇ ਭਰਾ ਵਿੱਕੀ ਮਿੱਡੂਖੇੜਾ ਦੇ ਕਤਲ ਵਿਚ ਸੀ। ਇਸ ਕਰਕੇ ਉਸ ਨੇ ਖੁਦ ਮਾਨਸਾ ਜਾ ਕੇ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ।
PUNJAB




INDIA








WORLD










