ਮੋਗਾ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਨਾਲ਼ ਸਬੰਧਤ ਹਰਿਆਣਾ ਦੇ ਫਤਿਹਾਬਾਦ ਵਿੱਚ ਛਾਪੇਮਾਰੀ ਕੀਤੀ ਹੈ । ਮਿਲੀ ਜਾਣਕਾਰੀ ਮੁਤਾਬਕ ਮੋਗਾ ਪੁਲਿਸ ਨੇ ਐਤਵਾਰ ਸੀਆਈਏ ਸਟਾਫ਼ ਦੀ ਮਦਦ ਨਾਲ ਪਿੰਡ ਮੂਸੇਵਾਲੀ ਦੇ ਰਹਿਣ ਵਾਲੇ ਦਵਿੰਦਰ ਉਰਫ ਕਾਲਾ ਨੂੰ ਗ੍ਰਿਫਤਾਰ ਕੀਤਾ ਹੈ।ਇਸ ਤੋਂ ਪਹਿਲਾਂ ਵੀ ਮੂਸੇਵਾਲਾ ਕਤਲ ਕਾਂਡ ਚ ਦੋ ਨੂੰ ਪਹਿਲਾਂ ਜਿੰਨਾ ਦੇ ਨਾਮ ਪਵਨ ਅਤੇ ਨਸੀਬ ਨੂੰ ਗ੍ਰਿਫਤਾਰ ਕੀਤਾ ਜਾ ਤੇ ਚੁੱਕਾ ਹੈ ਤੇ ਇੰਨਾ ਤੋਂ ਮਿਲੀ ਜਾਣਕਾਰੀ ਮੁਤਾਬਕ ਹੀ ਤੀਜਾ ਵਿਅਕਤੀ ਮੋਗਾ ਪੁਲਿਸ ਨੇ ਫਤਿਹਾਬਾਦ ਤੋਂ ਕਾਬੂ ਕਰ ਲਿਆ ਹੈ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਕਤਲ ਕੀਤਾ ਗਿਆ ਸੀ। ਘਟਨਾ ‘ਚ ਇੱਕ ਬੋਲੈਰੋ ਗੱਡੀ ਦੀ ਵੀ ਵਰਤੋਂ ਕੀਤੀ ਗਈ ਸੀ, ਜੋ ਕਿ 25 ਮਈ ਨੂੰ ਫਤਿਹਾਬਾਦ ਦੇ ਰਤੀਆ ਚੌਕੀ ਰਾਹੀਂ ਹਾਂਸਾਪੁਰ ਤੋਂ ਪੰਜਾਬ ਲਈ ਗਈ ਸੀ। ਇਸ ਗੱਡੀ ਤੋਂ ਹੀ ਮੂਸੇਵਾਲਾ ਕਤਲੇਆਮ ਦੀਆਂ ਤਾਰਾਂ ਪਹਿਲਾਂ ਫਤਿਹਾਬਾਦ, ਫਿਰ ਸੋਨੀਪਤ ਅਤੇ ਫਿਰ ਸਿਰਸਾ ਨਾਲ ਜੁੜੇ। ਬੋਲੈਰੋ ਸਵਾਰ ਬਦਮਾਸ਼ਾਂ ਨੇ ਮੂਸੇਵਾਲਾ ਦਾ ਪਿੱਛਾ ਕੀਤਾ ਸੀ ਅਤੇ ਕਤਲ ਸਮੇਂ ਵੀ ਗੱਡੀ ਕਾਤਲਾਂ ਦੇ ਕੋਲ ਸੀ।
ਪੰਜਾਬ ਦੀ ਮੋਗਾ ਪੁਲੀਸ ਦੀ ਟੀਮ ਨੇ ਸੀਆਈਏ ਫਤਿਹਾਬਾਦ ਪੁਲਿਸ ਨਾਲ ਮਿਲ ਕੇ ਬੀਤੀ ਰਾਤ ਪਿੰਡ ਮੂਸੇਵਾਲੀ ਵਿੱਚ ਛਾਪਾ ਮਾਰ ਕੇ ਇੱਕ ਨੌਜਵਾਨ ਦਵਿੰਦਰ ਉਰਫ਼ ਕਾਲਾ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਏ। ਮੂਸੇਵਾਲਾ ਕਤਲ ਕਾਂਡ ਦੀ ਜਾਂਚ ਵਿੱਚ ਜੁਟੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੇਵੇਂਦਰ ਉਰਫ਼ ਕਾਲਾ ਨੇ 16 ਅਤੇ 17 ਮਈ ਨੂੰ ਪੰਜਾਬ ਦੇ ਰਹਿਣ ਵਾਲੇ ਦੋ ਵਿਅਕਤੀਆਂ ਕੇਸ਼ਵ ਅਤੇ ਚਰਨਜੀਤ ਸਿੰਘ ਨੂੰ ਆਪਣੇ ਘਰ ਠਹਿਰਾਇਆ ਸੀ। ਇਹ ਦੋਵੇਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਦੱਸੇ ਜਾਂਦੇ ਹਨ। ਪੁਲਿਸ ਨੂੰ ਇਸ ਦੀ ਸੂਚਨਾ ਨਸੀਬ ਨੇ ਫਤਿਹਾਬਾਦ ਤੋਂ ਹੀ ਦਿੱਤੀ ਸੀ।
ਦੱਸਿਆ ਜਾਂਦਾ ਹੈ ਕਿ ਨਸੀਬ ਬੋਲੈਰੋ ਕਾਰ ਰਾਜਸਥਾਨ ਦੇ ਰਾਵਤਸਰ ਤੋਂ ਫਤਿਹਾਬਾਦ ਲੈ ਕੇ ਆਇਆ ਸੀ। ਉਸ ਨੇ ਇਹ ਕਾਰ ਰਤੀਆ ਪੁਲ ਨੇੜੇ ਚਰਨਜੀਤ ਸਿੰਘ ਅਤੇ ਕੇਸ਼ਵ ਨੂੰ ਸੌਂਪ ਦਿੱਤੀ। ਸੋਨੀਪਤ ਦਾ ਬਦਨਾਮ ਬਦਮਾਸ਼ ਪ੍ਰਿਯਵਰਤ ਫੌਜੀ ਅਤੇ ਉਸ ਦਾ ਸਾਥੀ ਅੰਕਿਤ ਜਾਟੀ ਸੇਰਸਾ ਵੀ ਉਸ ਦੇ ਨਾਲ ਕਾਰ ਵਿੱਚ ਸੀ। ਉਹ 25 ਮਈ ਨੂੰ ਪੰਜਾਬ ਲਈ ਰਵਾਨਾ ਹੋਏ ਅਤੇ ਬੀਸਲਾ ਵਿੱਚ ਗੱਡੀ ਵਿੱਚ ਤੇਲ ਪਾਉਂਦੇ ਹੋਏ ਸੀਸੀਟੀਵੀ ਵਿੱਚ ਕੈਦ ਹੋ ਗਏ। ਦੋਵਾਂ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਸੋਨੀਪਤ ਵਿੱਚ ਡੇਰਾ ਲਾ ਰਹੀ ਹੈ।
PUNJAB




INDIA








WORLD










