ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਹੋਣ ਤੋਂ ਬਾਅਦ ਕਤਲ ਦੀ ਜ਼ਿਮੇਵਾਰੀ ਲੈਣ ਵਾਲਾ ਬਿਸ਼ਨੋਈ ਗੈਂਗ ਦੇ ਆਗੂ ਨੂੰ ਦਿੱਲੀ ਦੇ ਸਪੈਸ਼ਲ ਸੈੱਲ ਨੇ ਲਾਰੈਂਸ ਬਿਸ਼ਨੋਈ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ । ਜਿਸ ਵਿੱਚ ਕਈ ਖੁਲਾਸੇ ਵੀ ਹੋਏ ਹਨ। ਲਾਰੈਂਸ ਬਿਸ਼ਨੋਈ ਨੇ ਦਿੱਲੀ ਪੁਲਿਸ ਕੋਲ ਪੁਛਗਿੱਛ ਦੌਰਾਨ ਮੰਨਿਆ ਹੈ ਕਿ ਜਿਨ੍ਹਾਂ ਹਥਿਆਰ ਸਪਲਾਈ ਕੀਤੇ ਹੈ ਉਨ੍ਹਾਂ ਦੇ ਟਿਕਾਣੇ ਹਰਿਆਣਾ, ਉੱਤਰਾਖੰਡ, ਪੰਜਾਬ, ਰਾਜਸਥਾਨ ਵਿੱਚ ਸਥਿਤ ਹਨ। ਦਿੱਲੀ ਪੁਲਿਸ ਨੂੰ ਸ਼ੱਕ ਹੈ ਇਹ ਸਪਲਾਇਰ ਉਹ ਹੋ ਸਕਦੇ ਹਨ ਜਿੰਨਾ ਨੇ ਸਿੱਧੂ ਮੂਸੇਵਾਲਾ ਦੇ ਕਤਲ ਕਰਨ ਵਿੱਚ ਮਦਦ ਕੀਤੀ ਹੋਵੇਗੀ। ਜਿਹੜੇ ਸਪਲਾਇਰਾਂ ਦਾ ਨਾਂ ਲਾਰੈਂਸ ਬਿਸ਼ਨੋਈ ਨੇ ਲਿਆ ਹੈ ਉਨ੍ਹਾਂ ਦੇ ਨਾਮ ਮੁਖੀ ਰਣਜੀਤ, ਫਰੀਦਕੋਟ ਦਾ ਰਹਿਣ ਵਾਲਾ ਹੈ, ਦੂਜਾ ਵਿਜੇ, ਅਤੇ ਹੋਰ ਰਾਕਾ , ਹਰਿਆਣਾ ਰਾਜਸਥਾਨ ਬਾਰਡਰ ਦਾ ਰਹਿਣ ਵਾਲੇ ਹੈ ।
ਟ੍ਰਿਬਿਊਨ ਦੀ ਰਿਪੋਰਟ ਮੁਤਾਬਿਕ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸੂਤਰਾਂ ਨੇ ਦੱਸਿਆ ਹੈ ਕਿ ਪੁੱਛਗਿੱਛ ਦੌਰਾਨ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ‘ਇਹ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਸੀ, ਜਿਸ ਨੇ ਸਿੱਧੂ ਮੂਸੇਵਾਲਾ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ’ ਅਤੇ ਇਹ ਕਤਲ ਗੈਂਗਵਾਰ ਦਾ ਨਤੀਜਾ ਸੀ। ਸਪੈਸ਼ਲ ਸੈੱਲ ਨੇ ਹਾਲ ਹੀ ਵਿੱਚ ਬਰਾੜ ਦੇ ਇੱਕ ਸਹਿਯੋਗੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੂਸੇਵਾਲਾ ਕਤਲ ਕੇਸ ਵਿੱਚ ਪੁੱਛਗਿੱਛ ਕਰਨ ਲਈ ਹਿਰਾਸਤ ਵਿੱਚ ਲਿਆ ਸੀ।
ਰਿਪੋਰਟ ਮੁਤਾਬਿਕ ਇੱਕ ਸੂਤਰ ਨੇ ਕਿਹਾ ਕਿ “ਜਤਿੰਦਰ ਗੋਗੀ ਗੈਂਗ ਦੇ ਮੁਕੇਸ਼ ਉਰਫ ਪੁਨੀਤ ਅਤੇ ਓਮ ਉਰਫ ਸ਼ਕਤੀ ਅਤੇ ਹਰਵਿੰਦਰ ਅਪ੍ਰੈਲ ਵਿੱਚ ਸਾਡੇ ਦੁਆਰਾ ਫੜੇ ਗਏ ਸਨ। ਉਨ੍ਹਾਂ ਨੇ ਸਾਨੂੰ ਦੱਸਿਆ ਹੈ ਕਿ ਇੱਕ ਰਾਕਾ ਉਨ੍ਹਾਂ ਨੂੰ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਦਾ ਸੀ। ਹਥਿਆਰਾਂ ਦੇ ਸਰੋਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ। ”
ਪੁਲਿਸ ਨੇ ਰੋਹਿਤ ਉਰਫ ਮੋਈ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਉਹ ਟੁੱਟ ਗਿਆ ਅਤੇ ਖੁਲਾਸਾ ਕੀਤਾ ਕਿ ਉਸ ਨੇ ਗਰੋਹ ਦੇ ਹੋਰ ਪ੍ਰਮੁੱਖ ਧੜੇ ਨਾਲ ਮਿਲ ਕੇ ਲਾਰੈਂਸ ਬਿਸ਼ਨੋਈ ਤੋਂ ਹਥਿਆਰ ਲੈ ਕੇ ਰਾਕਾ ਰਾਹੀਂ ਮੁਕੇਸ਼, ਸ਼ਕਤੀ ਅਤੇ ਹਰਵਿੰਦਰ ਨੂੰ ਹਥਿਆਰ ਮੁਹੱਈਆ ਕਰਵਾਏ ਸਨ।
ਇੱਕ ਅਧਿਕਾਰੀ ਨੇ ਕਿਹਾ, “ਬਿਸ਼ਨੋਈ ਹਥਿਆਰਾਂ ਦੇ ਅਸਲ ਸਰੋਤ ਨੂੰ ਜਾਣਦਾ ਹੈ। ਬਿਸ਼ਨੋਈ ਨੂੰ ਪਤਾ ਹੈ ਕਿ ਦਿੱਲੀ, ਹਰਿਆਣਾ, ਯੂਪੀ ਅਤੇ ਉੱਤਰਾਖੰਡ ਦੇ ਖੇਤਰਾਂ ਵਿੱਚ ਰਾਕਾ ਦਾ ਟਿਕਾਣਾ ਹੈ।”
ਅਧਿਕਾਰੀ ਨੇ ਕਿਹਾ “ਫਿਰ ਅਸੀਂ ਬਿਸ਼ਨੋਈ ਨੂੰ ਗ੍ਰਿਫਤਾਰ ਕੀਤਾ ਜੋ ਪਹਿਲਾਂ ਹੀ ਤਿਹਾੜ ਵਿੱਚ ਇੱਕ ਹੋਰ ਕੇਸ ਵਿੱਚ ਸੀ। ਬਿਸ਼ਨੋਈ ਨੇ ਮੁਲਜ਼ਮ ਰੋਹਿਤ ਵੱਲੋਂ ਦਿੱਤੇ ਖੁਲਾਸੇ ਬਿਆਨ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਉਸ ਨੇ ਫਰੀਦਕੋਟ ਦੇ ਰਹਿਣ ਵਾਲੇ ਰਣਜੀਤ ਅਤੇ ਹਰਿਆਣਾ-ਰਾਜਸਥਾਨ ਬਾਰਡਰ ‘ਤੇ ਰਹਿਣ ਵਾਲੇ ਵਿਜੇ ਦੁਆਰਾ ਹਥਿਆਰਾਂ ਦੀ ਸਪਲਾਈ ਕੀਤੀ ਸੀ। ਪੁਲਿਸ ਸਟਾਫ਼ ਨੂੰ ਸਹਿ-ਮੁਲਜ਼ਮਾਂ ਦੀ ਭਾਲ ਲਈ ਪੰਜਾਬ, ਰਾਜਸਥਾਨ, ਉੱਤਰਾਖੰਡ ਦੇ ਕਈ ਸਥਾਨਾਂ ‘ਤੇ ਭੇਜਿਆ ਗਿਆ। ਬਿਸ਼ਨੋਈ ਨੇ ਇਹ ਵੀ ਖੁਲਾਸਾ ਕੀਤਾ ਕਿ ਸ਼ੱਕੀ ਵਿਜੇ ਰਾਜਸਥਾਨ ਦੇ ਜੋਧਪੁਰ ਤੋਂ ਹਥਿਆਰ ਅਤੇ ਗੋਲਾ-ਬਾਰੂਦ ਲਿਆਉਂਦਾ ਹੈ। “
PUNJAB




INDIA








WORLD










