ਪਿਛਲੇ ਦਿਨੀਂ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੈਂਗਸਟਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਤਲਾਂ ਫੜਨ ਲਈ ਦਿਨਪੁਰ ਰਾਤ ਇੱਕ ਕੀਤੀ ਜਾ ਰਹੀ ਹੈ । ਅੱਜ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਵੱਡਾ ਖੁਲਾਸਾ ਹੋਇਆ ਹੈ । ਪੰਜਾਬ ਪੁਲਿਸ ਨੇ 8 ਸ਼ਾਰਪ ਸ਼ੂਟਰਾਂ ਦੀ ਪਛਾਣ ਕਰ ਲਈ ਹੈ । ਉਹ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮਹਾਰਾਸ਼ਟਰ ਦੇ ਰਹਿਣ ਵਾਲੇ ਹਨ । ਸਾਰੇ ਸ਼ਾਰਪ ਸ਼ੂਟਰ ਗੈਂਗਸਟਰ ਲਾਰੈਂਸ ਦੀ ਗੈਂਗ ਨਾਲ ਸਬੰਧਤ ਹਨ। ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਹੀ ਸ਼ਾਰਪ ਸ਼ੂਟਰਾਂ ਨੇ 29 ਮਈ ਨੂੰ ਮਾਨਸਾ ਵਿੱਚ ਇੱਕ ਪੰਜਾਬੀ ਗਾਇਕ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਹੈ।ਇਨ੍ਹਾਂ ਦੀ ਪਹਿਚਾਣ ਹੋਣ ਤੋਂ ਬਾਅਦ ਹੁਣ 4 ਰਾਜਾਂ ਦੀ ਪੁਲਿਸ ਇਨ੍ਹਾਂ ਦੇ ਪਿੱਛੇ ਲੱਗ ਗਈ ਹੈ । ਇਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਪੁਲਿਸ ਸ਼ਾਮਿਲ ਹੈ। ਇਨ੍ਹਾਂ ਤੋਂ ਇਲਾਵਾ ਕਾਤਲਾਂ ਨੂੰ ਹਥਿਆਰ ਤੇ ਗੱਡੀਆਂ ਮੁਹੱਈਆ ਕਰਵਾਉਣ, ਕਤਲ ਤੋਂ ਪਹਿਲਾਂ ਰੁਕਣ ਲਈ ਠਿਕਾਣਾ ਮੁਹੱਈਆ ਕਰਵਾਉਣ, ਰੇਕੀ ਕਰਨ ਦੇ ਮਾਮਲੇ ਵਿੱਚ ਵੀ ਪੁਲਿਸ ਨੇ ਕਈ ਵਿਅਕਤੀਆਂ ਖ਼ਿਲਾਫ਼ ਸ਼ਿਕੰਜਾ ਕੱਸਿਆ ਹੈ।ਮੂਸੇਵਾਲਾ ਕਤਲਕਾਂਡ ਵਿੱਚ ਸੁਭਾਸ਼ ਬੋਂਦਾ, ਸੰਤੋਸ਼ ਯਾਦਵ, ਸੌਰਭ, ਮਨਜੀਤ ਸਿੰਘ, ਪ੍ਰਿਆਵਰਤ ਫੌਜੀ, ਹਰਕਮਲ, ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਸ਼ਾਮਿਲ ਹਨ। ਇਨ੍ਹਾਂ ਵਿੱਚ ਹਰਕਮਲ, ਰੂਪਾ ਅਤੇ ਮਨਪ੍ਰੀਤ ਪੰਜਾਬ ਦੇ ਰਹਿਣ ਵਾਲੇ ਹਨ। ਪੁਲਿਸ ਮੁਤਾਬਕ ਇਹ ਸਾਰੇ ਮੂਸੇਵਾਲਾ ਦੇ ਕਤਲ ਤੋਂ ਤਿੰਨ ਦਿਨ ਪਹਿਲਾਂ ਕੋਟਕਪੂਰਾ ਹਾਈਵੇਅ ’ਤੇ ਇਕੱਠੇ ਹੋਏ ਸਨ। ਇਸ ਤੋਂ ਬਾਅਦ ਇਹ ਕਿੱਥੇ ਰੁਕੇ, ਇਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ ।ਪੰਜਾਬ ਪੁਲਿਸ ਨੇ ਕੁੱਲ 10 ਸ਼ਾਰਪ ਸ਼ੂਟਰਾਂ ਦੀ ਹਿੱਟਲਿਸਟ ਤਿਆਰ ਕੀਤੀ ਹੈ। ਇਨ੍ਹਾਂ ਵਿੱਚ ਸ਼ਨਾਖਤ ਵਾਲੇ 8 ਸ਼ਰਾਪ ਸ਼ੂਟਰਾਂ ਤੋਂ ਇਲਾਵਾ 2 ਹੋਰ ਗੈਂਗਸਟਰ ਸ਼ਾਮਲ ਹਨ। ਉਨ੍ਹਾਂ ਦੀ ਪਛਾਣ ਵੀ ਹੋ ਗਈ ਹੈ ਪਰ ਇਸ ਨੂੰ ਗੁਪਤ ਰੱਖਿਆ ਗਿਆ ਹੈ । ਸੂਤਰਾਂ ਮੁਤਾਬਕ ਗੈਂਗਸਟਰ ਲਾਰੈਂਸ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਦੱਸਿਆ ਕਿ ਮੂਸੇਵਾਲਾ ਦੀ ਹੱਤਿਆ ਲਈ ਹਥਿਆਰ ਰਾਜਸਥਾਨ ਦੇ ਜੋਧਪੁਰ ਤੋਂ ਲਿਆਂਦੇ ਗਏ । ਇਹ ਹਥਿਆਰ ਵਿਜੇ, ਰਾਕਾ ਅਤੇ ਰਣਜੀਤ ਨਾਮ ਦੇ 3 ਬਦਮਾਸ਼ ਲੈ ਕੇ ਆਏ ਸਨ।
ਦੱਸ ਦੇਈਏ ਕਿ ਪੰਜਾਬ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਮਲਾਵਰਾਂ ਲਈ ਬੋਲੈਰੋ ਗੱਡੀ ਰਾਜਸਥਾਨ ਤੋਂ ਲਿਆਂਦੀ ਗਈ ਸੀ । ਨਸੀਬ ਖਾਨ ਇਹ ਬੋਲੈਰੋ ਲੈ ਕੇ ਆਇਆ ਸੀ। ਉਸ ਨੇ ਇਹ ਬੋਲੈਰੋ ਫਤਿਹਾਬਾਦ ਵਿੱਚ ਚਰਨਜੀਤ ਨੂੰ ਦਿੱਤੀ ਸੀ। ਚਰਨਜੀਤ ਹੀ ਬੋਲੈਰੋ ਪੰਜਾਬ ਲੈ ਕੇ ਆਇਆ ਸੀ। ਜਿਸ ਵਿੱਚ ਮੂਸੇਵਾਲਾ ਦੀ ਰੇਕੀ ਕੀਤੀ ਗਈ । ਪੰਜਾਬ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੂਸੇਵਾਲਾ ਦੀ ਹੱਤਿਆ ਕਰਨ ਵਾਲੇ ਸ਼ਾਰਪ ਸ਼ੂਟਰ ਉੱਤਰ ਪ੍ਰਦੇਸ਼ ਅਤੇ ਨੇਪਾਲ ਵਿੱਚ ਲੁਕੇ ਹੋ ਸਕਦੇ ਹਨ।
PUNJAB




INDIA








WORLD










