ਥਾਣਾ ਅਜੀਤਵਾਲ
ਮੁਦੈਲਾ ਨੇ ਦਰਜ ਕਰਾਇਆ ਕਿ ਉਹ ਆਪਣੀ ਦਾਦੀ ਸਮੇਤ ਘਰ ਵਿੱਚ ਮੋਜੂਦ ਸੀ ਤਾਂ ਦੋਸ਼ੀਆਨ ਦੋ ਮੋਟਰਸਾਈਕਲਾਂ ਪਰ ਸਵਾਰ ਹੋ ਕੇ ਆਏ।ਜੋ ਕੰਧ ਟੱਪ ਕੇ ਮੁਦੈਲਾ ਦੇ ਘਰ ਅੰਦਰ ਦਾਖਲ ਹੋ ਗਏ। ਜਿਹਨਾ ਨੇ ਮੁਦੈਲਾ ਅਤੇ ਉਸਦੀ ਦਾਦੀ ਦੀ ਖਿਚ-ਧੂਹ ਅਤੇ ਧੱਕਾ-ਮੁੱਕੀ ਕੀਤੀ, ਧਮਕੀਆਂ ਦਿੱਤੀਆਂ ਅਤੇ ਮੁਦੈਲਾ ਨੂੰ ਮਾੜੀ ਨੀਯਤ ਨਾਲ ਬਾਂਹ ਤੋਂ ਫੜ ਕੇ ਅਤੇ ਵਾਲਾਂ ਤੋਂ ਫੜ ਕੇ ਬਾਹਰ ਲਿਜਾਣ ਲੱਗੇ। ਜਿਸ ਕਾਰਨ ਮੁਦੈਲਾ ਦੀ ਪਹਿਣੀ ਹੋਈ ਕਮੀਜ ਫੱਟ ਗਈ। ਰੋਲਾ ਪਾਉਣ ਤੇ ਦੋਸ਼ੀਆਨ ਆਪਣੇ ਦੋ ਮੋਟਰਸਾਈਕਲਾਂ ਪਰ ਸਵਾਰ ਹੋ ਕੇ, ਮੋਕਾ ਤੋਂ ਫਰਾਰ ਹੋ ਗਏ। ਵਜ੍ਹਾ ਰੰਜਿਸ਼:- ਕੁੱਝ ਦਿਨ ਪਹਿਲਾਂ ਮੁਦੈਲਾ ਦੇ ਭਰਾ ਗੁਰਪ੍ਰੀਤ ਸਿੰਘ ਦਾ ਦੋਸ਼ੀ ਹਰਮਿੰਦਰ ਸਿੰਘ ਨਾਲ ਝਗੜਾ ਹੋ ਗਿਆ ਸੀ। ਸ:ਥ: ਮਨਪ੍ਰੀਤ ਕੌਰ ਨੇ 1.ਹਰਮਿੰਦਰ ਸਿੰਘ ਪੁੱਤਰ ਘੋਨਾ 2.ਰਵੀ ਪੁੱਤਰ ਘੋਨਾ 3.ਲਵਪ੍ਰੀਤ ਸਿੰਘ ਉਰਫ ਫੋਜੀ ਪੁੱਤਰ ਜਰਨੈਲ ਸਿੰਘ ਵਾਸੀਆਨ ਕੋਕਰੀ ਬੁੱਟਰਾਂ ਤੇ 47/07-06-2022 ਅ/ਧ 458, 354(ਬੀ), 506, 34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਸ਼ੀ ਨੂੰ ਮੁ:ਨੰ: 12/17-01-2021 ਅ/ਧ 22,29-61-85 ਐਨ.ਡੀ.ਪੀ.ਐਸ ਐਕਟ ਥਾਣਾ ਬਾਘਾਪੁਰਾਣਾ ਵਿੱਚ ਮਾਨਯੋਗ ਅਦਾਲਤ ਸ਼੍ਰੀ ਰਵਨੀਤ ਸਿੰਘ ਐਸ.ਡੀ.ਜੇ.ਐਮ ਬਾਘਾਪੁਰਾਣਾ ਜੀ ਵੱਲੋਂ ਮਿਤੀ 19-04-2022 ਨੂੰ 82/83 ਜ:ਫ: ਦਾ ਪੀ.ਓ ਘੋਸ਼ਿਤ ਕੀਤਾ ਗਿਆ ਸੀ। ਜਿਸਤੇ ਮਨਾਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਹੋਲ: ਹਰਜੀਤ ਸਿੰਘ ਨੇ ਮਨਪ੍ਰੀਤ ਸਿੰਘ ਪੁੱਤਰ ਬਾਜ ਸਿੰਘ ਵਾਸੀ ਦੋਲੇਵਾਲਾ ਜਿਲ੍ਹਾ ਮੋਗਾ ਤੇ 118/07-06-2022 ਅ/ਧ 174(ਏ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਕਰਾਇਆ ਕਿ ਦੋੋਸ਼ੀਆਂ ਨੇ ਹਮਮਸ਼ਵਰਾ ਹੋ ਕੇ, ਮੁਦਈ ਦੀ ਕੁੱਟਮਾਰ ਕੀਤੀ, ਸੱਟਾਂ ਮਾਰੀਆਂ ਅਤੇ ਧਮਕੀਆਂ ਦਿੱਤੀਆਂ। ਰੋਲਾ ਪਾਉਣ ਤੇ ਦੋਸ਼ੀਆਨ ਮੋਕਾ ਤੋਂ ਫਰਾਰ ਹੋ ਗਏ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਜਿਥੋਂ ਡਾਕਟਰ ਸਾਹਿਬ ਨੇ ਮੁਦਈ ਨੂੰ ਡੀ.ਐਮ.ਸੀ ਹਸਪਤਾਲ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ। ਜਿਥੇ ਅੰਡਰ ਐਕਸਰੇ ਰੱਖੀਆਂ ਸੱਟਾਂ ਵਿੱਚ ਇਕ ਸੱਟ ਦਾ ਨਤੀਜਾ ਗਰੀਵੀਅਸ ਆਉਣ ਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਵਜ੍ਹਾ ਰੰਜਿਸ਼:- ਦਿਹਾੜੀਆਂ (ਮਿਹਨਤ ਮਜਦੂਰੀ) ਸਬੰਧੀ ਝਗੜਾ। ਸ:ਥ: ਸੁਰਜੀਤ ਸਿੰਘ ਨੇ 1.ਬਲਰਾਜ ਸਿੰਘ ਪੁੱਤਰ ਹਰਦਿਆਲ ਸਿੰਘ 2.ਜਗਮੀਤ ਸਿੰਘ ਪੁੱਤਰ ਚੰਦ ਸਿੰਘ 3.ਨਸੀਬ ਸਿੰਘ ਪੁੱਤਰ ਜਗਰਾਜ ਸਿੰਘ 4.ਹਰਪ੍ਰੀਤ ਸਿੰਘ ਪੁੱਤਰ ਨਾਮਲੂਮ ਸਿੰਘ ਤੇ 119/07-06-2022 ਅ/ਧ 325,323,506,34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 359/ਪੀ.ਸੀ 4/22 ਮਿਤੀ 11-04-2022 ਬਾਅਦ ਪੜਤਾਲ ਉਪ-ਕਪਤਾਨ ਪੁਲਿਸ ਸਿਟੀ ਮੋਗਾ, ਬਾਹੁੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ। ਦਰਖਾਸਤਨ ਆਪਣੀ ਛੋਟੀ ਭੈਣ ਰਮਨਦੀਪ ਕੌਰ ਨਾਲ ਮੋਗਾ ਤੋਂ ਸ਼੍ਰੀ ਮੁਕਤਸਰ ਜਾਣ ਲਈ ਬੱਸ ਅੱਡਾ ਮੋਗਾ ਵਿਖੇ ਕਾਂਉਂਟਰ ਤੋਂ ਪਾਸੇ ਖੜੀ ਇਕ ਸਰਕਾਰੀ ਬੱਸ (ਅੋਰਤਾਂ ਦਾ ਕਿਰਾਇਆ ਮਾਫ ਹੋਣ ਕਰਕੇ) ਵਿੱਚ ਬੈਠ ਗਈ।ਜਿਸਤੇ ਬੱਸ ਦੇ ਡਰਾਈਵਰ ਅਤੇ ਕਡੰਕਟਰ ਨੇ ਦਰਖਾਸਤਨ ਅਤੇ ਉਸਦੀ ਭੈਣ ਨੂੰ ਬੱਸ ਵਿੱਚ ਬੈਠਣ ਤੋਂ ਮਨ੍ਹਾ ਕਰ ਦਿੱਤਾ।ਤਾਂ ਰੋਡਵੇਜ ਦੇ ਸਬ ਇੰਸਪੈਕਟਰ ਦੋਸ਼ੀ ਸੰਦੀਪ ਸਿੰਘ ਨੇ ਦਰਖਾਸਤਨ ਨਾਲ ਬਦਤਮੀਜੀ ਕੀਤੀ, ਬਾਂਹ ਤੋਂ ਫੜ ਕੇ ਬੱਸ ਵਿੱਚੋਂ ਉਤਾਰ ਦਿੱਤਾ, ਚਪੇੜਾ ਮਾਰੀਆਂ, ਲੋਕਾਂ ਸਾਹਮਣੇ ਜਲੀਲ ਕੀਤਾ ਅਤੇ ਧਮਕੀਆਂ ਦਿੱਤੀਆਂ। ਸ:ਥ: ਸਾਹਿਬ ਸਿੰਘ ਨੇ ਸੰਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਗਲੀ ਨੰ:6-ਈ, ਵਾਰਡ ਨੰ:2, ਦਸ਼ਮੇਸ਼ ਨਗਰ ਮੋਗਾ ਤੇ 125/07-06-2022 ਅ/ਧ 294, 323, 354, 509 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਸਦਾ ਚਾਚਾ ਰਣਜੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਮਹਿਰ ਪੱਤੀ ਘੱਲ ਕਲਾਂ, ਐਕਟਿਵਾ ਸਕੂਟਰੀ ਨੰਬਰੀ ਪੀ.ਬੀ-29-ਏ.ਬੀ-4089 ਪਰ ਸਵਾਰ ਹੋ ਕੇ ਘੱਲ ਕਲਾਂ ਤੋਂ ਮੋਗਾ ਨੂੰ ਆ ਰਿਹਾ ਸੀ ਤਾਂ ਰਸਤੇ ਵਿਚ ਦੋਸ਼ੀ ਨੇ ਆਪਣੀ ਸਵਿਫਟ ਡਜਾਇਰ ਕਾਰ ਨੰਬਰੀ ਪੀ.ਬੀ-04-ਏ.ਬੀ-7565 ਲਾਪ੍ਰਵਾਹੀ ਨਾਲ ਚਲਾ ਕੇ, ਮੁਦਈ ਦੇ ਚਾਚੇ ਦੀ ਸਕੂਟਰੀ ਨੂੰ ਫੇਟ ਮਾਰ ਦਿੱਤੀ। ਜਿਸ ਨਾਲ ਰਣਜੀਤ ਸਿੰਘ ਗੰਭੀਰ ਜਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਡੀ.ਐਮ.ਸੀ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਾਇਆ ਗਿਆ। ਸ:ਥ: ਹਰਮੇਸ਼ ਲਾਲ ਨੇ ਮਨਜੀਤ ਸਿੰਘ ਬਰਾੜ ਪੱੁਤਰ ਅਵਤਾਰ ਸਿੰਘ ਵਾਸੀ ਮੋਗਾ ਤੇ 126/07-06-2022 ਅ/ਧ 279,337,338,427 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਸ਼ੱਕ ਦੇ ਅਧਾਰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 150 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਜੋਲਮ ਬ੍ਰਾਂਮਦ ਕਰ ਲਈਆਂ ਗਈਆਂ। ਸ:ਥ: ਰਘਵਿੰਦਰ ਪ੍ਰਸ਼ਾਦ ਨੇ ਸਾਹਿਲਪ੍ਰੀਤ ਸਿੰਘ ਉਰਫ ਸਾਹਿਲ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਬੋਡੇ ਜਿਲ੍ਹਾ ਮੋਗਾ ਤੇ 69/07-06-2022 ਅ/ਧ 22-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 190 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਜੋਲਮ ਬ੍ਰਾਂਮਦ ਕਰ ਲਈਆਂ ਗਈਆਂ। ਸ:ਥ: ਸੁਖਦੇਵ ਸਿੰਘ ਨੇ ਅਰਸ਼ਦੀਪ ਸਿੰਘ ਪੁੱਤਰ ਛਿੰਦਰ ਸਿੰਘ ਵਾਸੀ ਪਿੰਡ ਰਾਜੇਆਆ ਤੇ 117/07-06-2022 ਅ/ਧ 22-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 25 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਜਸਵਿੰਦਰ ਸਿੰਘ ਨੇ ਗੀਤੂ ਪੁੱਤਰ ਸਤਨਾਮ ਵਾਸੀ ਰੇੜਵਾਂ ਤੇ 125/07-06-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਦੱੜਾ-ਸੱਟਾ ਲਗਾਉਣ ਦੇ ਆਦੀ ਹਨ। ਜੋ ਅੱਜ ਵੀ ਉੱਚੀ-ਉੱਚੀ ਅਵਾਜਾਂ ਮਾਰਕੇ ਲੋਕਾਂ ਨੂੰ ਆਪਣੇ ਪਾਸ ਦੜਾ-ਸੱਟਾ ਲਗਾਉਣ ਲਈ ਬੁਲਾ ਰਹੇ ਹਨ। ਜਿਸਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 2300/- ਰੁਪਏ ਨਗਦ ਜੂਏ ਦੇ ਅਤੇ ਇਕ ਪਰਚਾ ਬ੍ਰਾਂਮਦ ਕਰ ਲਿਆ ਗਿਆ। ਹੋਲ: ਦਿਲਦਾਰ ਸਿੰਘ ਨੇ 1.ਪ੍ਰਿੰਸ ਉਰਫ ਭੋਲਾ ਪੁੱਤਰ ਬਲਵਿੰਦਰ ਕੁਮਾਰ ਵਾਸੀ ਪ੍ਰੀਤ ਨਗਰ ਮੋਗਾ 2.ਸੁਬੇਗ ਸਿੰਘ ਉਰਫ ਸੇਗਾ ਪੁੱਤਰ ਬਲੀ ਸਿੰਘ ਪ੍ਰੀਤ ਨਗਰ ਮੋਗਾ ਤੇ 124/07-06-2022 ਅ/ਧ 13(ਏ)-3-67 ਗੈਂਬਲੰਿਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।