ਸਿੱਧੂ ਮੂਸੇਵਾਲਾ ਦੇ ਕਤਲ ਹੋਏ ਨੂੰ ਅੱਜ 12 ਦਿਨ ਹੋ ਚੁੱਕੇ ਹੈ । ਤੇ ਅੰਤਿਮ ਅਰਦਾਸ ਵੀ ਹੋ ਗਈ ਹੈ ਜਿਥੇ ਲੱਖਾਂ ਲੋਕਾਂ ਨੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ । ਪਰ ਪੰਜਾਬ ਪੁਲਿਸ ਅਜੇ ਅਸਲ ਕਾਤਲਾਂ ਦੇ ਨੇੜੇ ਨਹੀਂ ਪਹੁੰਚ ਸਕੀ । ਸਿੱਧੂ ਕੇਸ ਵਿੱਚ ਪੁਲਿਸ ਨੇ ਗ੍ਰਿਫ਼ਤਾਰੀਆਂ ਵੀ ਕੀਤੀਆਂ ਹਨ ਪਰ ਜਿਨ੍ਹਾਂ ਲੋਕਾਂ ਨੇ ਮੂਸੇਵਾਲ ਤੇ ਦਿਨ ਦਿਹਾੜੇ ਗੋਲੀਆਂ ਚਲਾ ਕੇ ਉਸ ਨੂੰ ਮਾਰ ਦਿੱਤਾ ਸੀ ਉਨ੍ਹਾਂ ਲੋਕਾਂ ਦੀਆਂ ਪੁਲਿਸ ਕੋਲ ਸਿਵਾਏ ਫੋਟਿਆ ਤੋਂ ਕੁੱਝ ਜ਼ਿਆਦਾ ਹੱਥ ਨੀ ਲੱਗਾ । ਸਿੱਧੂ ਕੇਸ ਨਾਲ ਸਬੰਧਤ ਮੋਹਾਲੀ ਪੁਲਿਸ ਨੇ 20 ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ । ਮਿਲੀ ਜਾਣਕਾਰੀ ਮੁਤਾਬਕ ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਤੇ ਰੋਪੜ ਪੁਲਿਸ ਨੇ ਜਾਅਇੰਟ ਅਪਰੇਸ਼ਨ ਕੀਤਾ ਹੈ । ਪੁਲਿਸ ਨੇ 3 ਸੁਸਾਇਟੀਆਂ ‘ਚ ਜਲਵਾਯੂ, ਹੋਮਲੈਂਡ ਤੇ ਈਡਨ ਕੋਰਟ ਸੁਸਾਇਟੀ ‘ਚ ਰੇਡ ਕੀਤੀ ਗਈ ਹੈ। ਇਸ ਦੌਰਾਨ 7 ਹਥਿਆਰ ਅਤੇ 21 ਲੱਖ ਰੁਪਏ ਬਰਾਮਦ ਹੋਏ। ਇਸ ਤੋਂ ਇਲਾਵਾ 10 ਵਾਹਨ ਵੀ ਜ਼ਬਤ ਕੀਤੇ ਗਏ ਹਨ। ਨਾਲ ਹੀ 18 ਗ੍ਰਾਮ ਅਫੀਮ ਵੀ ਬਰਾਮਦ ਹੋਈ। ਇਹ ਨੌਜਵਾਨ ਬਿਨ੍ਹਾਂ ਵੈਰੀਫਿਕੇਸ਼ਨ ਦੇ ਰਹਿ ਰਹੇ ਸਨ।
ਡੀਆਈਜੀ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਅਸੀਂ ਮੁਹਾਲੀ ਜ਼ਿਲ੍ਹੇ ਵਿੱਚ ਤਿੰਨ ਟਾਵਰ ਹੋਮਲੈਂਡ ਸੁਸਾਇਟੀ, ਕਲਾਈਮੇਟ ਟਾਵਰ ਅਤੇ ਏਕਮੇ ਸੁਸਾਇਟੀ ਵਿੱਚ ਤਲਾਸ਼ੀ ਮੁਹਿੰਮ ਚਲਾਈ ਹੈ। ਜਿਸ ਵਿੱਚ ਐਸਐਸਪੀ ਮੁਹਾਲੀ, ਐਸਐਸਪੀ ਰੋਪੜ ਅਤੇ ਐਸਐਸਪੀ ਫਤਿਹਗੜ੍ਹ ਨੇ ਮਿਲ ਕੇ ਸਰਚ ਆਪਰੇਸ਼ਨ ਚਲਾਇਆ ਹੈ। ਇਸ ਵਿੱਚ ਅਸੀਂ 20 ਸ਼ੱਕੀ ਵਿਅਕਤੀ ਹਿਰਾਸਤ ਵਿੱਚ ਲਏ ਹਨ। ਉਨ੍ਹਾਂ ਤੋਂ ਪੁੱਛ-ਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ 21 ਲੱਖ ਦੀ ਨਕਦੀ ਬਰਾਮਦ ਹੋਈ ਹੈ, ਜਿਸ ਦੀ ਸੂਚਨਾ ਇਨਕਮ ਟੈਕਸ ਨੂੰ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਕਰੀਬ ਇੱਕ ਦਰਜਨ ਵਾਹਨ ਕਬਜ਼ੇ ਵਿੱਚ ਲਏ ਗਏ ਹਨ। ਇਹ ਜਾਅਲੀ ਨੰਬਰ ਪਲੇਟਾਂ ਜਾਂ ਕਾਲੀਆਂ ਫਿਲਮਾਂ ਨਾਲ ਪਾਰਕ ਕੀਤੇ ਹੋਏ ਸਨ, ਜਿਨ੍ਹਾਂ ਦੀ ਦੁਰਵਰਤੋਂ ਹੋਣ ਦਾ ਸਾਨੂੰ ਸ਼ੱਕ ਹੈ। ਇਸ ਤੋਂ ਇਲਾਵਾ ਅਫੀਮ ਵੀ ਬਰਾਮਦ ਕੀਤੀ ਗਈ ਹੈ, ਜਲਦ ਹੀ ਹੋਰ ਖੁਲਾਸੇ ਕੀਤੇ ਜਾਣਗੇ।
PUNJAB




INDIA








WORLD










