ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿੱਚ ਆਉਂਦੇ ਡੇਰਾਬੱਸੀ ਦੀ ਬਰਵਾਲਾ ਰੋਡ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਤੋਂ ਕਰੀਬ 12 ਵਜੇ ਇੱਕ ਬਿਲਡਰ ਨੇ 1 ਕਰੋੜ ਰੁਪਏ ਕਢਵਾਏ ਸਨ । ਜਦੋਂ ਉਹ ਜਿਵੇਂ ਹੀ ਬੈਂਕ ਤੋਂ ਬਾਹਰ ਆਇਆ ਤਾਂ ਦੋ ਲੁਟੇਰਿਆਂ ਵੱਲੋਂ ਉਸ ਦਾ ਨਗਦੀ ਵਾਲਾ ਬੈਗ ਖੋਹ ਲਿਆ ਤੇ ਸਪਲੈਂਡਰ ਮੋਟਰਸਾਈਕਲ ਨੰਬਰ ਪੀ ਬੀ 70 3066 ਤੇ ਫਰਾਰ ਹੋ ਗਏ। ਜਿਸ ਦੌਰਾਨ ਬੈਂਕ ਦੇ ਗਾਰਡ ਨੇ ਲੁਟੇਰਿਆਂ ਦੇ ਮਗਰ ਗੋਲੀਆਂ ਵੀ ਚਲਾਈਆਂ ਪਰ ਉਸ ਦੌਰਾਨ ਨੇੜੇ ਖੜ੍ਹੇ ਫਲ ਵੇਚਣ ਵਾਲੇ ਨੂੰ ਗੋਲੀ ਲੱਗੀ ਹੈ ਤੇ ਤੁਰੰਤ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਾਰੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ । ਲੋਕਾਂ ਦੇ ਦੱਸਣ ਮੁਤਾਬਕ ਇਨ੍ਹਾਂ ਲੁਟੇਰਿਆਂ ਨੇ ਪਹਿਲਾਂ ਪਿਸਤੌਲ ਦੀ ਨੋਕ ਤੇ ਮੋਟਰਸਾਈਕਲ ਖੋਹਿਆ ਹੈ ਫੇਰ ਉਨ੍ਹਾਂ ਨੇ ਹੀ ਬਿਲਡਰ ਤੋਂ ਪੈਸੇ ਖੋਹੇ ਹੈ।
PUNJAB




INDIA








WORLD










