ਪੰਜਾਬ ਦੇ ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਘਰ ਤੋਂ ਨਿਕਲਣ ਜਾਣ ਤੱਕ ਰੇਕੀ ਕਰਨ ਵਾਲੇ ਸੰਦੀਪ ਕੇਕੜਾ ਨੇ ਪੁਲਿਸ ਕੋਲ ਮੰਨਿਆ ਕਿ ਉਸ ਰੇਕੀ ਕਰਨ ਦੇ 15000 ਰੁਪਏ ਲਏ ਸਨ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਨੇ ਸਿੱਧੂ ਦਾ ਕਤਲ ਕਰਨਾ ਹੈ । ਸਿੱਧੂ ਕਤਲ ਮਾਮਲੇ ਵਿੱਚ ਲਗਾਤਾਰ ਪੁਲਿਸ ਦੇ ਹੱਥ ਕਈ ਸੁਰਾਗ ਲੱਗੇ ਰਹੇ ਹਨ । ਦੂਜੇ ਪਾਸੇ ਦਿੱਲੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ ਹੋਰ ਰਿਮਾਂਡ ਤੇ ਲਿਆ ਹੈ ।
ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਕੇਕੜੇ ਨੇ ਪੁਛਗਿੱਛ ਦੌਰਾਨ ਕਬੂਲ ਕੀਤਾ ਹੈ ਕਿ ਉਸ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਹੈ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਦਾ ਕਤਲ ਕੀਤਾ ਜਾਣਾ ਹੈ। ਉਸ ਨੂੰ ਇਹ ਹੀ ਆਖਿਆ ਗਿਆ ਸੀ ਕਿ ਸਿੱਧੂ ਦੀ ਕੁੱਟਮਾਰ ਕਰਨੀਂ ਹੈ ।
ਕੇਕੜਾ ਨੇ ਕਿਹਾ ਕਿ ਜਿਸ ਦਿਨ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਭਾਵ 29 ਮਈ ਨੂੰ ਉਸ ਦਾ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ 13 ਤੋਂ ਵੱਧ ਵਾਰੀ ਫੋਨ ‘ਤੇ ਗੱਲਬਾਤ ਹੋਈ ਸੀ।
ਦੱਸ ਦੇਈਏ ਕਿ ਇਹ ਕੇਕੜਾ ਸਿਰਸਾ ਦੇ ਕਾਲਾਂਵਾਲੀ ਪਿੰਡ ਦਾ ਰਹਿਣ ਵਾਲਾ ਹੈ ਅਤੇ ਨਸ਼ੇ ਦਾ ਆਦੀ ਹੈ। ਇਸ ਲਈ ਹੀ ਉਸ ਨੇ 15 ਹਜ਼ਾਰ ਰੁਪਏ ਖਾਤਰ ਸਿੱਧੂ ਮੂਸੇਵਾਲਾ ਦੀ ਰੇਕੀ ਦਾ ਇਹ ਕੰਮ ਕੀਤਾ।
ਪੁਲਿਸ ਸੂਤਰਾਂ ਅਨੁਸਾਰ ਕੇਕੜਾ ਪਿੰਡ ਮੂਸਾ ਵਿਖੇ ਆਪਣੇ ਮਾਸੀ ਦੇ ਘਰ ਰੁਕਿਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਵਾਲੇ ਦਿਨ ਉਹ ਕਤਲ ਤੋਂ 15 ਮਿੰਟ ਪਹਿਲਾਂ ਮੂਸੇਵਾਲਾ ਨਾਲ ਵੇਖਿਆ ਗਿਆ ਸੀ। ਹੁਣ ਤੱਕ ਇਹ ਵੀ ਸਾਹਮਣੇ ਆਇਆ ਹੈ ਕਿ ਕੇਕੜਾ 45 ਮਿੰਟ ਸਿੱਧੂ ਮੂਸੇਵਾਲਾ ਦੇ ਘਰ ਠਹਿਰਿਆ ਸੀ ਅਤੇ ਸੈਲਫੀਆਂ ਲਈਆਂ ਸਨ, ਜਿਸ ਪਿਛੋਂ ਉਸ ਨੇ ਸਿੱਧੂ ਮੂਸੇਵਾਲਾ ਬਾਰੇ ਖ਼ਬਰ ਦਿੱਤੀ ਸੀ।
PUNJAB




INDIA








WORLD










