ਬਾਘਾਪੁਰਾਣਾ 12 ਜੂਨ (ਪ.ਪ.)ਗੁਰਨੀਤ ਸਿੰਘ ਖੁਰਾਣਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਨਾ ਦੀ ਟੀਮ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਾ ਸਮੱਗਲਰਾਂ ਖਿਲਾਫ਼ ਵਿੱਡੀ ਮੁਹਿੰਮ ਦੇ ਤਹਿਤ 3 ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਮੋਟਰਸਾਇਕਲ ਸਮੇਤ 15000 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ । ਸਥ : ਗੁਰਬਖਸ਼ ਸਿੰਘ ਪਾਸ ਮਨਜੀਤ ਸਿੰਘ ਉਰਫ ਦੀਪਾ ਪੁੱਤਰ ਵਿਸਾਖਾ ਸਿੰਘ ਜਗਵਿੰਦਰ ਸਿੰਘ ਉਰਫ ਮਨੀ ਪੁੱਤਰ ਮੇਜਰ ਸਿੰਘ ਵਿਜੇ ਸਿੰਘ ਪੁੱਤਰ ਰਾਜ ਸਿੰਘ ਵਾਸੀ ਪਿੰਡ ਬੱਸੀਆਂ ਜਿਲਾ ਲੁਧਿਆਣਾ ਵੱਲੋਂ ਨਸ਼ੀਲੀਆਂ ਗੋਲੀਆਂ ਵੇਚਣ ਸਬੰਧੀ ਖੁਫੀਆ ਇਤਲਾਹ ਪ੍ਰਾਪਤ ਹੋਈ ਜਿਸਤੇ ਗੁਰਤੇਜ ਸਿੰਘ ਸੀ.ਆਈ.ਏ. ਸਟਾਫ ਬਾਘਾਪੁਰਾਣਾ ਵਲੋਂ ਸਮੇਤ ਪੁਲਿਸ ਪਾਰਟੀ ਖੁਫੀਆ ਇਤਲਾਹ ਪਰ ਬੱਸ ਅੱਡਾ ਮਹਿਣਾ ਵਿਖੇ ਨਾਕਾਬੰਦੀ ਕੀਤੀ, ਚੈਕਿੰਗ ਦੌਰਾਨ ਪਿੰਡ ਮੋਹਿਣਾ ਦੀ ਤਰਫੋਂ ਆ ਰਹੇ ਇੱਕ ਮੋਟਰਸਾਇਕਲ ਨੰਬਰੀ PB – 56 – D – 9822 ਰੰਗ ਕਾਲਾ ਨੂੰ ਰੋਕ ਕੇ ਮੋਟਰਸਾਇਕਲ ਸਵਾਰ ਤਿੰਨ ਨੌਜਵਾਨਾ ਮਨਜੀਤ ਸਿੰਘ ਉਰਫ ਦੀਪਾ ਪੁੱਤਰ ਵਿਸਾਖਾ ਸਿੰਘ , ਜਗਵਿੰਦਰ ਸਿੰਘ ਉਰਫ ਮਨੀ , ਵਿਜੇ ਸਿੰਘ ਉਕਤਾਨ ਪਾਸੋਂ 75 ) ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਮੁਕੱਦਮਾ ਨੰਬਰ 61 ਮਿਤੀ 11.06.2022 ਅ / ਧ 22-61-85 NDPS ACT ਥਾਣਾ ਮਹਿਣਾ ਦਰਜ ਰਜਿਸਟਰ ਕੀਤਾ ਗਿਆ।ਉਕਤ ਦੋਸ਼ੀਆਂ ਦਾ 14-06-2022 ਤਰੀਕ ਤੱਕ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ।ਪੁਲਸ ਨੇ ਦੱਸਿਆ ਕਿ ਦੋਸ਼ੀਆਂ ਪਾਸੋਂ ਹੋਰ ਬ੍ਰਾਮਦਗੀ ਅਤੇ ਸਮੱਗਲਰਾਂ ਬਾਰੇ ਜਾਣਕਾਰੀ ਲਈ ਪੁੱਛਗਿੱਛ ਜਾਰੀ ਹੈ ।
PUNJAB




INDIA








WORLD










