ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਟਵੀਟ ਕਰਕੇ ਕਿਸਾਨਾਂ ਨੂੰ ਦੱਸਿਆ ਹੈ ਕਿ ਜੋ ਸਰਕਾਰ ਨੇ ਤੁਹਾਡੇ ਨਾਲ 14 ਜੂਨ ਤੋਂ ਝੋਨਾ ਲੁਵਾਈ ਦਾ ਵਾਅਦਾ ਕੀਤਾ ਸੀ। ਉਸ ਵਾਅਦੇ ਮੁਤਾਬਕ ਕੱਲ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਜਾਵੇਗੀ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਲਿਖਿਆ ਹੈ ਕਿ ਤੁਹਾਡੀ ਸਰਕਾਰ ਵੱਲੋਂ ਝੋਨੇ ਦੀ ਲਵਾਈ ਲਈ ਬਿਜਲੀ ਨਿਰਵਿਘਨ 8 ਘੰਟੇ ਦੇਣ ਦਾ ਇੰਤਜ਼ਾਮ ਕੀਤਾ ਹੋਇਆ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਵੀਰੋ ਪਾਣੀ ਦੀ ਵਰਤੋਂ ਲੋੜ ਅਨੁਸਾਰ ਹੀ ਕੀਤੀ ਜਾਵੇ ਤੇ ਸੁਚੇਤ ਹੋਈਏ ਕਿਉਂਕਿ ਪਾਣੀ ਦਾ ਪੱਧਰ ਡਿੱਗਦਾ ਭਵਿੱਖ ਲਈ ਬਹੁਤ ਵੱਡਾ ਖਤਰਾ ਹੈ

ਇਸ ਤੋਂ ਪਹਿਲਾਂ ਸਰਕਾਰ ਨੇ 18 ਜੂਨ ਨੂੰ ਕਿਸਾਨਾਂ ਨੂੰ ਝੋਨਾ ਲਾਉਣ ਲਈ ਕਿਹਾ ਸੀ। ਪਰ ਕਿਸਾਨ ਜਥੇਬੰਦੀਆਂ ਦੀ ਮੰਗ ‘ਤੇ ਇਹ ਫੈਸਲਾ ਹੋਆ ਸੀ ਕਿ ਪੰਜਾਬ ਨੂੰ ਚਾਰ ਦੀ ਥਾਂ ਦੋ ਜ਼ੋਨਾਂ ’ਚ ਵੰਡਿਆ ਜਾਵੇਗਾ। ਪਹਿਲੇ ਜ਼ੋਨ ’ਚ 14 ਤੇ ਦੂਜੇ ’ਚ 17 ਜੂਨ ਤੋਂ ਝੋਨੇ ਦੀ ਕਾਸ਼ਤ ਕੀਤੀ ਜਾ ਸਕੇਗੀ।
PUNJAB




INDIA








WORLD










