ਪੰਜਾਬ ਵਿੱਚ ਜਦੋਂ ਤੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਉਦੋਂ ਤੋਂ ਲੈਕੇ ਦੇਸ਼ ਵਿੱਚ ਅਪਰਾਧੀ ਕਿਸਮ ਦੇ ਲੋਕ ਵਪਾਰੀਆਂ ਨੂੰ ਲਗਾਤਾਰ ਫ਼ਿਰੌਤੀਆਂ ਲਈ ਲਾਰੈਂਸ ਬਿਸ਼ਨੋਈ ਦਾ ਨਾਮ ਲੈ ਕੇ ਧਮਕੀਆਂ ਦੇ ਰਹੇ ਹਨ । ਪਿਛਲੇ ਦਿਨੀਂ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਂ ਲੈ ਕੇ ਉਤਰ ਪ੍ਰਦੇਸ਼ ਵਿੱਚ ਗੋਲਡ ਸ਼ੂਕ ਦੇ ਮੈਨੇਜਰ ਤੋਂ 5 ਕਰੋੜ ਦੀ ਫਿਰੌਤੀ ਦੀ ਮੰਗ ਇੱਕ ਆਡੀਓ ਭੇਜ ਕੇ ਕੀਤੀ ਗਈ ਸੀ । ਜਿਸ ਤੋਂ ਪੁਲਿਸ ਦੇ ਕ੍ਰਾਈਮ ਯੂਨਿਟ ਸਕੈਟਰ 31 ਨੇ ਯੂਪੀ ਮੁਜ਼ੱਫਰਨਗਰ ਦੇ ਰਹਿਣ ਵਾਲੇ ਆਕਾਸ਼ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਮਾਮਲੇ ਦਾ ਖੁਲਾਸਾ ਕੀਤਾ ਹੈ।ਮੁਲਜ਼ਮਾਂ ਦੇ ਕਬਜ਼ੇ ’ਚੋਂ ਦੇਸੀ ਕੱਟਾ ਅਤੇ ਮੋਬਾਈਲ ਫੋਨ ਬਰਾਮਦ ਹੋਇਆ ਹੈ। ਮੁਲਜ਼ਮ ਨੇ ਦੱਸਿਆ ਹੈ ਕਿ ਉਸ ਨੇ ਟੀ.ਵੀ. ਅਤੇ ਅਖਬਾਰਾਂ ਵਿਚ ਲਾਰੈਂਸ ਗੈਂਗ ਦਾ ਨਾਂ ਦੇਖ ਕੇ ਲਾਰੈਂਸ ਬਿਸ਼ਨੋਈ ਦਾ ਨਾਂ ਵਰਤਿਆ ਸੀ।
PUNJAB




INDIA








WORLD










