ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਸਮੇਂ ਤੋਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨੂੰ ਵਿਸ਼ੇਸ਼ ਤੌਰ ਤੇ ਮਿਲਣ ਪਹੁੰਚੇ ।ਉਸ ਮੌਕੇ ਖਹਿਰਾ ਦੇ ਨਾਲ ਬਟਾਲਾ ਤੋਂ ਅਸ਼ਵਨੀ ਸੇਖੜੀ ਅਤੇ ਅਨਿਲ ਦਿੱਤੀ ਵੀ ਮਿਲਣ ਗਏ ਸਨ । ਖਹਿਰਾ ਨੇ ਸਿੱਧੂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪ੍ਰੈਸ ਨਾਲ ਗੱਲ ਕਰਦਿਆਂ ਆਖਿਆ ਜ਼ੋ ਧਾਰਾ ਲਗਾਈ ਗਈ ਹੈ ਉਸ ਤਹਿਤ ਪੰਜਾਬ ਦੀਆਂ ਜੇਲ੍ਹਾਂ ਵਿੱਚ ਇੱਕ ਵੀ ਵਿਅਕਤੀ ਸਜ਼ਾ ਨਹੀਂ ਕੱਟ ਰਿਹਾ ਕਿਉਂਕਿ ਸਿੱਧੂ ਨੂੰ 323 ਧਾਰਾ ਤਹਿਤ ਸਜ਼ਾ ਕੀਤੀ ਹੋਈ ਹੈ ।
ਖਹਿਰਾ ਨੇ ਦੱਸਿਆ ਕਿ ਕੋਰਟ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਸਜ਼ਾ ਖ਼ਤਮ ਕਰਾਉਣ ਲਈ ਰੀਵਿਊ ਪਟੀਸ਼ਨ ਪਾਈ ਜਾਵੇਗੀ ਅਤੇ ਸਾਨੂੰ ਉਮੀਦ ਹੈ ਸਿੱਧੂ ਸਾਬ ਲਈ ਚੰਗਾ ਫੈਸਲਾ ਆਵੇਗਾ । ਖਹਿਰਾ ਨੇ ਕਿਹਾ ਕਿ ਜੇਕਰ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਪੁਲਿਸ ਅਫਸਰ ਦੀ ਸਜ਼ਾ ਨੂੰ ਕੈਬਨਿਟ ਮਾਫ ਕਰ ਸਕਦੀ ਤਾਂ ਸਿੱਧੂ ਦਾ ਅਪਰਾਧ ਉਸਦੇ ਮੁਕਾਬਲੇ ਘੱਟ ਹੈ। ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਆਪਣੇ ਇਮਾਨਦਾਰ ਵਰਕਰਾਂ ਅਤੇ ਕੁਰੱਪਟ ਬੰਦਿਆ ਵਿਚਕਾਰ ਲਕੀਰ ਖਿਚਣੀ ਪਵੇਗੀ ਅਸੀਂ ਇਮਾਨਦਾਰ ਆਗੂਆਂ ਦੇ ਖਿਲਾਫ ਬਦਲੇਖੋਰੀ ਦੀ ਭਾਵਨਾ ਤਹਿਤ ਦਰਜ ਮਾਮਲੇ ਦਾ ਵਿਰੋਧ ਕਰਾਂਗੇ ਪਰ ਭ੍ਰਿਸ਼ਟ ਦੇ ਹੱਕ ਵਿਚ ਨਹੀਂ ਚਲਾਂਗੇ ਕਿਉਂਕਿ ਜੇਕਰ ਪਹਿਲਾ ਕੈਪਟਨ ਸਰਕਾਰ ਨੇ ਗਲਤ ਬੰਦਿਆਂ ਨੂੰ ਕਲੀਨ ਚਿੱਟ ਨਾ ਦਿੱਤੀ ਹੁੰਦੀ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ।
ਸੁਖਪਾਲ ਖਹਿਰਾ ਨੇ ਅੱਗੇ ਕਿਹਾ ਕਿ ਆਪ ਸਰਕਾਰ ਦਾ 3 ਮਹੀਨੇ ਵਿਚ ਹੀ ਅਕਸ ਖਰਾਬ ਹੋ ਗਿਆ ਹੈ।ਆਪ ਨੇ ਆਪਣੇ ਬਰਖਾਸਤ ਮੰਤਰੀ ਵਿਜੈ ਸਿੰਗਲਾ ਦੀ ਆਡੀਓ ਅਜੇ ਤਕ ਨਹੀਂ ਦਿਖਾਈ ਨਾ ਕਦੇ ਸੁੱਚਾ ਸਿੰਘ ਛੋਟੇਪੁਰ ਦਾ ਸਟਿੰਗ ਅਪਰੇਸ਼ਨ ਦਿਖਾਇਆ, ਜਿਸ ਤੋਂ ਸਾਫ ਹੈ ਕਿ ਅਸਲੀਅਤ ਕਿ ਹੈ ਉਨ੍ਹਾਂ ਕਿਹਾ ਕਿ ਆਪ ਦੇ ਆਗੂਆਂ ਨੂੰ ਦੂਜੇ ਪਾਰਟੀਆਂ ਹੀ ਭ੍ਰਿਸ਼ਟ ਨਜਰ ਆਉਂਦੀਆਂ ਨੇ ਆਪਣੀ ਨਹੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਗੈਂਗਸਟਰ ਨਾ ਤਾਂ ਆਪਣੇ ਬਲਬੂਤੇ ਤੇ ਨਾ ਹੀ ਕਿਸੇ ਸਿਆਸੀ ਪਾਰਟੀ ਨੇ ਪੈਦਾ ਕੀਤੇ ਨੇ ਨਾ ਹੀ ਕਿਸੇ ਲੀਡਰ ਵੱਲੋਂ, ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਣ ਕਾਰਨ ਉਹ ਗਲਤ ਰਸਤੇ ‘ਤੇ ਚੱਲਦੇ ਹਨ, ਪਰ ਮੇਰਾ ਮੰਨਣਾ ਹੈ ਕਿ ਗੈਂਗਸਟਰ ਖਤਮ ਹੋਣੇ ਚਾਹੀਦੇ ਹਨ ਪਰ ਇਸ ਮਾਮਲੇ ‘ਚ ਸਰਕਾਰ ਦੀ ਕਾਰਵਾਈ ਬਹੁਤ ਢਿੱਲੀ ਹੈ।
PUNJAB




INDIA








WORLD










