ਮਰਹੂਮ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਰੇਕੀ ਕਰਨ ਵਾਲੇ ਸੰਦੀਪ ਕੇਕੜਾ ਦੀ ਅੱਜ ਮੁਕਤਸਰ ਜੇਲ੍ਹ ਵਿਚ ਕਾਫੀ ਕੁੱਟਮਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ. ਜਿਸ ਸਬੰਧੀ ਦਵਿੰਦਰ ਬੰਬੀਹਾ ਗਰੁੱਪ ਵਲੋਂ ਫੇਸਬੁੱਕ ਉਪਰ ਪੋਸਟ ਪਾਕੇ ਜਿੰਮੇਵਾਰੀ ਲਈ ਗਈ ਹੈ. ਉਨ੍ਹਾਂ ਕਿਹਾ ਹੈ ਕਿ ਕੇਕੜਾ ਨੂੰ ਮਾਰਨਾ ਹੀ ਉਨ੍ਹਾਂ ਦਾ ਟੀਚਾ ਸੀ ਪਰ ਜੇਲ੍ਹ ਪ੍ਰਸ਼ਾਸ਼ਨ ਦੀ ਦਖ਼ਲ ਹੋਣ ਕਰਕੇ ਇਸਦੀ ਜਾਨ ਬੱਚ ਗਈ. ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ. ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਦੀਪ ਕੇਕੜਾ ਨੂੰ ਤਰਨਤਾਰਨ ਦੀ ਗੋਇੰਦਵਾਲ ਜੇਲ੍ਹ ਵਿਚ ਟਰਾਂਸਫਰ ਕਰ ਦਿੱਤਾ ਹੈ.
PUNJAB




INDIA








WORLD










