ਸਿੱਧੂ ਮੂਸੇਵਾਲਾ ਦੇ ਕਤਲ ਹੋਏ ਨੂੰ ਮਹੀਨੇ ਦੇ ਨੇੜੇ ਤੇੜੇ ਹੋਣ ਵਾਲਾ ਹੈ । ਪੰਜਾਬ ਪੁਲਿਸ ਨੇ ਜਿਥੇ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਤੋਂ ਲਿਆ ਕੇ ਪੁਛਗਿੱਛ ਕੀਤੀ ਹੈ ਤੇ ਕਈ ਸੁਰਾਗ ਵੀ ਮਿਲੇ ਹਨ। ਪਿਛਲੇ ਦਿਨੀਂ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਦੇ ਦੋਸਤ ਬਲਦੇਵ ਚੌਧਰੀ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਕਤਲ ਕੇਸ ਨਾਲ ਜੁੜੇ ਹੋਰ ਲੋਕਾਂ ਦੇ ਨਾਮ ਸਾਹਮਣੇ ਆਏ ਹਨ। ਲੁਧਿਆਣਾ ਪੁਲਿਸ ਬਿਸ਼ਨੋਈ ਦੇ ਦੋਸਤ ਬਲਦੇਵ ਚੌਧਰੀ ਨੂੰ ਬਠਿੰਡਾ ਲੈਣ ਕੇ ਗਈ ਸੀ । ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਬਲਦੇਵ ਦੀ ਨਿਸ਼ਾਨ ਦੇਹੀ ਤੇ ਬਠਿੰਡਾ ਵਿੱਚ ਇੱਕ ਪੈਟਰੋਲ ਪੰਪ ਤੋਂ ਫਾਰਚੂਨਰ ਗੱਡੀ ਦੀਆਂ ਉਹ ਫੁਟੇਜ ਹਾਸਲ ਕੀਤੀਆਂ ਹਨ ਜ਼ੋ ਗੱਡੀ ਵਿੱਚ ਤੇਲ ਪਵਾਉਣ ਸਮੇਂ ਉਥੇ ਰੁਕੀ ਸੀ। ਸੂਤਰਾਂ ਮੁਤਾਬਕ ਇਸ ਫਾਰਚੂਨਰ ਗੱਡੀ ਵਿੱਚ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਲਿਆ ਕੇ ਦਿੱਤੇ ਸੀ । ਜਿਸ ਸਮੇਂ ਫਾਰਚੂਨਰ ਗੱਡੀ ਵਿੱਚ ਤੇਲ ਪਵਾਇਆ ਜਾ ਰਿਹਾ ਸੀ ਉਸ ਸਮੇਂ ਗੱਡੀ ਵਿੱਚ 4 ਲੋਕ ਦਿਖਾਈ ਦੇ ਰਹੇ ਹਨ।
ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਫਾਰਚੂਨਰ ਗੱਡੀ ਦਾ ਮਾਲਕ ਦਿੱਲੀ ਦਾ ਰਹਿਣ ਵਾਲਾ ਹੈ ਤੇ ਇਸ ਮੌਕੇ ਵਿਦੇਸ਼ ਵਿੱਚ ਰਹਿੰਦਾ ਹੈ। ਹੁਣ ਪੁਲਿਸ ਕਾਰ ਦੇ ਮਾਲਕ ਦੀ ਭਾਲ ਵਿਚ ਹੈ ਤਾਂ ਕਿ ਪਤਾ ਲੱਗ ਸਕੇ ਕਿ ਉਸ ਨੇ ਇਹ ਕਾਰ ਕਿਸ ਨੂੰ ਦਿੱਤੀ ਹੋਈ ਸੀ। ਕਾਰ 2012 ਮਾਡਲ ਦੀ ਹੈ। ਬਲਦੇਵ ਚੌਧਰੀ ਨੇ ਇਹ ਵੀ ਦੱਸਿਆ ਕਿ ਜਿਸ ਰਾਤ ਮੂਸੇਵਾਲਾ ਦੀ ਹੱਤਿਆ ਹੋਈ ਉਸੇ ਰਾਤ ਉਸ ਨੇ ਆਪਣਾ ਮੋਬਾਈਲ ਨਸ਼ਟ ਕਰਨ ਲਈ ਮਨੀ ਨੂੰ ਦੇ ਦਿੱਤਾ ਸੀ।
ਮਨੀ ਬਲਦੇਵ ਚੌਧਰੀ ਦਾ ਖਾਸ ਬੰਦਾ ਹੈ ਜਿਸ ਰਾਤ ਮੂਸੇਵਾਲਾ ਦੀ ਹੱਤਿਆ ਹੋਈ ਉਸੇ ਰਾਤ ਚੌਧਰੀ ਨੇ ਆਪਣਾ ਮੋਬਾਈਲ ਮਨੀ ਨੂੰ ਦੇ ਦਿੱਤਾ ਸੀ। ਚੌਧਰੀ ਨੇ ਮਨੀ ਨੂੰ ਕਿਹਾ ਕਿ ਮੋਬਾਈਲ ਨੂੰ ਤੋੜ ਕੇ ਨਾਲੇ ਵਿਚ ਸੁੱਟ ਦੇ ਤੇ ਅਗਲੇ ਹੀ ਦਿਨ ਮਨੀ ਨੇ ਮੋਬਾਈਲ ਤੋੜ ਕੇ ਨਾਲੇ ਵਿਚ ਸੁੱਟ ਦਿੱਤਾ। ਪੁਲਿਸ ਨੇ ਚੌਧਰੀ ਦੀ ਨਿਸ਼ਾਨਦੇਹੀ ‘ਤੇ ਹੀ ਮਨੀ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਹੈ।
ਨਿੰਦਰ ਵੀ ਚੌਧਰੀ ਦਾ ਕਰੀਬੀ ਹੈ। ਨਿੰਦਰ ਤੇ ਬਲਦੇਵ ਚੌਧਰੀ ਇਕੱਠੇ ਭਾਦਸੋਂ ਨਿਵਾਸੀ ਗੋਲਡੀ ਬਰਾੜ ਦੇ ਸਾਥੀ ਜਸਕਰਨ ਤੋਂ ਹਥਿਆਰ ਲੈਣ ਗਏ ਸਨ। ਜਸਕਰਨ ਨੇ 2 ਪਿਸਤੌਲਾਂ ਬਲਦੇਵ ਚੌਧਰੀ ਨੂੰ ਦਿੱਤੀਆਂ ਸੀ ਤੇ ਇਕ ਹੋਰ ਵਿਅਕਤੀ ਨੂੰ ਦਿੱਤੀ ਸੀ। ਦੋ ਪਿਸਤੌਲਾਂ ਤਾਂ ਬਲਦੇਵ ਚੌਧਰੀ ਤੋਂ ਬਰਾਮਦ ਹੋ ਗਈਆਂ ਸਨ ਪਰ ਤੀਜੀ ਪਿਸਤੌਲ ਦਾ ਦੋਸ਼ੀ ਅਜੇ ਪੁਲਿਸ ਦੀ ਪਕੜ ਤੋਂ ਦੂਰ ਸੀ। ਚੌਧਰੀ ਦੀ ਨਿਸ਼ਾਨਦੇਹੀ ‘ਤੇ ਹੀ ਨਿੰਦਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
PUNJAB




INDIA








WORLD










