ਹਲਕੇ ਅੰਦਰ ਵੇਰਕਾ ਦੇ ਚੱਲ ਰਹੇ ਸਬ ਸੈਂਟਰ ਨੂੰ ਹੋਰ ਵਧੀਆ ਬਣਾਉਣ ਦਾ ਮਿਲਿਆ ਭਰੋਸਾ
ਬਾਘਾਪੁਰਾਣਾ 30 ਜੂਨ (ਤਰਲੋਚਨ ਬਰਾੜ) ; ਜਿਥੇ ਕਿ ਪੰਜਾਬ ਵਿਧਾਨ ਸਭਾ ਦਾ 24 ਜੂਨ ਤੋਂ ਸ਼ੈਸਨ ਚੱਲ ਰਿਹਾ ਹੈ ਉਥੇ ਹੀ ਹਰ ਹਲਕੇ ਨਾਲ ਸਬੰਧਤ ਵਿਧਾਇਕਾਂ ਵਲੋਂ ਆਪਣੇ ਹਲਕੇ ਵਿੱਚ ਜਮੀਨੀ ਪੱਧਰ ਤੇ ਪੇਸ਼ ਆਉਂਦੀਆਂ ਘਾਟਾਂ ਨੂੰ ਦਰਸ਼ਾਉਂਦੇ ਸਵਾਲ ਸਬੰਧਤ ਵਿਭਾਗਾ ਦੇ ਮੰਤਰੀਆਂ ਅੱਗੇ ਰੱਖੇ ਜਾ ਰਹੇ ਹਨ। ਇਸੇ ਤਰ੍ਹਾਂ ਹੀ ਬਾਘਾਪੁਰਾਣਾ ਇਕ ਪੇਂਡੂ ਹਲਕਾ ਹੋਣ ਕਰਕੇ ਇਥੇ ਇੱਕ ਚੰਗਾ ਦੁੱਧ ਪ੍ਰੋਜੈਕਟ ਲਿਆਉਣ ਲਈ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਮੰਤਰੀ ਹਰਪਾਲ ਚੀਮਾਂ ਨੂੰ ਇਸ ਸਬੰਧੀ ਸਵਾਲ ਕੀਤਾ, ਜਿਸ ਸਬੰਧੀ ਮੰਤਰੀ ਨੇ ਜਵਾਬ ਦਿੱਤਾ ਕਿ ਬਾਘਾਪੁਰਾਣਾ ਵੇਰਕਾ ਦਾ ਸਬ ਸਟੇਸ਼ਨ ਹੈ ਤੇ ਉਥੇ 10 ਹਜ਼ਾਰ ਲੀਟਰ ਹੀ ਦੁੱਧ ਇਕੱਠਾ ਹੁੰਦਾ ਹੈ ਜਿਸ ਕਰਕੇ ਕੋਈ ਨਵਾਂ ਪ੍ਰੋਜੈਕਟ ਲਗਾਉਣਾ ਦਾ ਸੰਭਵ ਨਹੀਂ ਹੈ ਪਰ ਮਜੂਦਾ ਚੱਲ ਰਹੇ ਸਟੇਸ਼ਨ ਨੂੰ ਵਿਧਾਇਕ ਅੰਮ੍ਰਿਤਪਾਲ ਸੁਖਾਨੰਦ ਦੇ ਨਿਰਦੇਸ਼ਾਂ ਅਨੁਸਾਰ ਅਪਲਿਫਟ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਅੰਮ੍ਰਿਤਪਾਲ ਸੁਖਾਨੰਦ ਵਲੋਂ ਸਰਕਾਰੀ ਬਾਬੂਆਂ ਵਲੋਂ ਕੀਤੀ ਜਾਂਦੀ ਕੁਤਾਹੀ ਸਬੰਧੀ ਵੀ ਵਿਧਾਨ ਸਭਾ ਵਿੱਚ ਇੱਕ ਮੰਗ ਰੱਖੀ ਗਈ ਜਿਸ ਅਨੁਸਾਰ ਉਨ੍ਹਾਂ ਕਿਹਾ ਕਿ ਜਦੋਂ ਵੀ ਸੀ.ਡੀ.ਪੀ.ਓ. ਜਾਂ ਬੀ.ਡੀ.ਪੀ.ਓ. ਦਫਤਰ ਵਿੱਚ ਕਿਸੇ ਅਧਿਕਾਰੀ ਦੀ ਬਦਲੀ ਹੁੰਦੀ ਹੈ ਤਾਂ ਉਹ 10-10 ਦਿਨ ਆਪਣੀ ਡਿਊਟੀ ਜੋਆਇਨ ਨਹੀਂ ਕਰਦਾ , ਜਿਸ ਕਰਕੇ ਆਮ ਜਨਤਾ ਨੂੰ ਸੱਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸਦਾ ਹੱਲ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੁਆਰਾ ਚੱੁਕੇ ਇਨ੍ਹਾਂ ਸਵਾਲਾਂ ਨੂੰ ਬਾਘਾਪੁਰਾਣਾ ਹਲਕੇ ਅੰਦਰ ਸਲਾਹਿਆ ਜਾ ਰਿਹਾ ਹੈ।
PUNJAB




INDIA








WORLD










