ਲਾਰੈਂਸ ਬਿਸ਼ਨੋਈ ਗੈਂਗ ਦੇ ਬਲਦੇਵ ਚੌਧਰੀ ਦੀ ਨਿਸ਼ਾਨ ਦੇਹੀ ਤੇ ਸਿੱਧੂ ਮੂਸੇਵਾਲਾ ਦੇ ਕਤਲ ਨਾਲ਼ ਜੁੜਿਆ ਸਤਵੀਰ ਸਿੰਘ ਨਾਮੀ ਵਿਅਕਤੀ ਪੁਲਿਸ ਨੇ ਕੀਤਾ ਗ੍ਰਿਫਤਾਰ। ਮਿਲੀ ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਦਾ ਕਤਲ ਹੋਣ ਤੋਂ ਪਹਿਲਾਂ ਸੂਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਸਤਵੀਰ ਸਿੰਘ ਨੂੰ ਪੁਲਿਸ ਨੇ ਸਮੇਤ ਪਿਸਤੌਲ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ ਹੈ । ਪੁਲਿਸ ਮੁਤਾਬਕ ਸਤਵੀਰ ਸਿੰਘ ਅਜਨਾਲਾ ਦੇ ਪਿੰਡ ਰਾਏਦਾਦੂ ਦਾ ਰਹਿਣ ਵਾਲਾ ਹੈ ਤੇ ਇਹ ਘੋੜਿਆਂ ਦਾ ਕਾਰੋਬਾਰ ਕਰਦਾ ਹੈ। ਸਤਵੀਰ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਲਈ ਆਪਣੀ ਫਾਰਚੂਨਰ ਗੱਡੀ ਰਾਹੀਂ ਮੋਗਾ ਦੇ ਕੋਲੋਂ ਹਥਿਆਰ ਲੈ ਕੇ ਬਠਿੰਡੇ ਪੈਟਰੋਲ ਪੰਪ ਤੇ ਦਿੱਤੇ ਸਨ। ਉਸ ਸਮੇਂ ਸਤਵੀਰ ਦੇ ਨਾਲ ਤਿੰਨ ਹੋਰ ਵੀ ਲੋਕ ਸਨ। ਪੁਲਿਸ ਮੁਤਾਬਕ ਸਤਵੀਰ ਸਿੰਘ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਲਈ ਕੰਮ ਕਰ ਰਿਹਾ ਸੀ ਤੇ ਇਹ ਬਾਹਰ ਭੱਜਣ ਲਈ ਕੋਸ਼ਿਸ਼ ਕਰ ਰਿਹਾ ਸੀ । ਪੁਲਿਸ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਸਤਵੀਰ ਸਿੰਘ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ
PUNJAB




INDIA








WORLD










