ਸੀਨੀਅਰ ਕਪਤਾਨ ਪੁਲਿਸ ਮੋਗਾ ਗੁਲਨੀਤ ਸਿੰਘ ਖੁਰਾਣਾ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਣਾ ਦੀ ਟੀਮ ਵਲੋਂ ਮਾੜੇ ਅਨਸਰਾਂ ਅਤੇ ਨਸ਼ਾ ਸਮੱਗਲਰਾਂ ਖਿਲਾਫ ਵਿੱਡੀ ਮੁਹਿੰਮ ਦੇ ਤਹਿਤ 01 ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਇਕ ਸਕੂਟਰੀ ਐਕਟਿਵਾ ਸਮੇਤ 1 ਕਿੱਲੋ 500 ਗ੍ਰਾਮ ਅਫੀਮ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ । ਮਿਤੀ 29.06.2022 ਨੂੰ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਬਾਘਾਪੁਰਾਣਾ ਪਾਸ ਅਮਰੀਕ ਸਿੰਘ ਉਰਫ ਮੀਕਾ ਪੁੱਤਰ ਗਹਿਲ ਸਿੰਘ ਵਾਸੀ ਨਾਹਰ ਬਸਤੀ ਲੰਡੇਕੇ ਵੱਲੋਂ ਅਫੀਮ ਵੇਚਣ ਸਬੰਧੀ ਖੁਫੀਆ ਇਤਲਾਹ ਪ੍ਰਾਪਤ ਹੋਈ ਜਿਸਤੇ ਇੰਸਪੈਕਟਰ ਤਰਲੋਚਨ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਖੁਫੀਆ ਇਤਲਾਹ ਤੇ ਦੁਸਾਂਝ ਰੋਡ ਮੋਗਾ ਵਿਖੇ ਨਾਕਬੰਦੀ ਕਰਕੇ ਤਲਵੰਡੀ ਭੰਗੇਰੀਆਂ ਦੀ ਤਰਫੋਂ ਆ ਰਹੇ ਇੱਕ ਐਕਟਿਵਾ ਨੰਬਰੀ PB – 04 – K – 6541 ਨੂੰ ਰੋਕ ਕੇ ਐਕਟਿਵਾ ਸਵਾਰ ਵਿਅਕਤੀ ਅਮਰੀਕ ਸਿੰਘ ਉਰਫ ਮੀਕਾ ਪੁੱਤਰ ਗਹਿਲ ਸਿੰਘ ਵਾਸੀ ਨਾਹਰ ਬਸਤੀ ਲੰਡਕ ਪਾਸੋਂ 1 ਕਿਲੋ 500 ਗ੍ਰਾਮ ਅਫੀਮ ਬ੍ਰਾਮਦ ਕਰਕੇ ਮੁਕੱਦਮਾ ਨੰਬਰ 144 ਮਿਤੀ 29.06.2022 ਅ / ਧ 18-61-85 NDPS ACT ਥਾਣਾ ਸਿਟੀ ਮੋਗਾ ਦਰਜ ਰਜਿਸਟਰ ਕੀਤਾ ਗਿਆ । ਉਕਤ ਦੋਸ਼ੀਆਂ ਦਾ 02-07-2022 ਤਰੀਕ ਤੱਕ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ । ਦੋਸ਼ੀਆਂ ਪਾਸੋਂ ਹੋਰ ਬ੍ਰਾਮਦਗੀ ਅਤੇ ਸਮੱਗਲਰਾਂ ਬਾਰੇ ਜਾਣਕਾਰੀ ਲਈ ਪੁੱਛਗਿੱਛ ਜਾਰੀ ਹੈ ।
PUNJAB




INDIA








WORLD










