ਡੇਰਾ ਮੁਖੀ ਪਿਛਲੇ ਦਿਨੀਂ ਇੱਕ ਮਹੀਨੇ ਦੀ ਪੈਰੋਲ ਤੇ ਬਾਹਰ ਆਇਆ ਹੋਇਆ ਹੈ। ਪੈਰੋਲ ਤੇ ਆਏ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਨਕਲੀ ਹੋਣ ਨੂੰ ਲੈਕੇ ਡੇਰਾ ਸਮਰਥਕਾਂ ਨੇ ਹਾਈਕੋਰਟ ਵਿੱਚ ਇੱਕ ਪਟੀਸ਼ਨ ਪਾਈ ਹੈ । ਡੇਰਾ ਪ੍ਰੇਮੀਆਂ ਨੇ ਹਾਈਕੋਰਟ ਵਿੱਚ ਪਟੀਸ਼ਨ ਵਿੱਚ ਇਲਜ਼ਾਮ ਲਾਇਆ ਹੈ ਕਿ ਜਿਹੜਾ ਇਸ ਟਾਈਮ ਜੇਲ੍ਹ ਤੋਂ ਬਾਹਰ ਰਾਮ ਰਹੀਮ ਆਇਆ ਹੈ ਉਹ ਨਕਲੀ ਹੈ । ਪ੍ਰੇਮੀਆਂ ਨੇ ਇਹ ਵੀ ਇਲਜ਼ਾਮ ਲਾਇਆ ਹੈ ਕਿ ਜੇਲ੍ਹ ਵਿੱਚ ਵੀ ਨਕਲੀ ਰਾਮ ਰਹੀਮ ਨੂੰ ਰੱਖਿਆ ਜਾਂਦਾ ਹੈ। ਪ੍ਰੇਮੀਆਂ ਨੇ ਤਾਂ ਇਥੋਂ ਤੱਕ ਆਪਣੀ ਪਟੀਸ਼ਨ ਇਲਜ਼ਾਮ ਲਾਏ ਹੈ ਕਿ ਅਸਲੀ ਰਾਮ ਰਹੀਮ ਨੂੰ ਜਾਂ ਤਾਂ ਅਗਵਾ ਕੀਤਾ ਹੋਇਆ ਹੈ ਜਾਂ ਉਸ ਦਾ ਕਤਲ ਕਰ ਦਿੱਤਾ ਗਿਆ ਹੈ
ਜੇਲ੍ਹ ਵਿਚ ਬੰਦ ਡੇਰਾ ਸੱਚਾ ਸੌਦਾ ਦਾ ਚੀਫ ਰਾਮ ਰਹੀਮ ਨਕਲੀ ਹੈ। ਅਸਲੀ ਦਾ ਤਾਂ ਰਾਜਸਥਾਨ ਦੇ ਉਦੈਪੁਰ ਵਿਚ ਕਿਡਨੈਪ ਹੋ ਚੁੱਕਾ ਹੈ। ਇਹ ਦਾਅਵਾ ਚੰਡੀਗੜ੍ਹ ਵਿਚ ਰਹਿਣ ਵਾਲੇ ਡੇਰੇ ਦੇ ਸ਼ਰਧਾਲੂ ਅਸ਼ੋਕ ਕੁਮਾਰ ਤੇ ਕੁਝ ਹੋਰਨਾਂ ਨੇ ਕੀਤਾ ਹੈ। ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿਚ ਜੇਲ੍ਹ ਤੋਂ ਬਾਹਰ ਆ ਕੇ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਵਿਚ ਰਹਿ ਰਹੇ ਰਾਮ ਰਹੀਮ ਦੀ ਜਾਂਚ ਦੀ ਮੰਗ ਕੀਤੀ ਹੈ। ਜਸਟਿਸ ਕਰਮਜੀਤ ਸਿੰਘ ਕੱਲ੍ਹ ਇਸ ਕੇਸ ਦੀ ਸੁਣਵਾਈ ਕਰਨਗੇ।
ਡੇਰੇ ਦੇ ਇਨ੍ਹਾਂ ਸ਼ਰਧਾਲੂਆਂ ਨੇ ਕਿਹਾ ਕਿ ਸੂਤਰਾਂ ਤੋਂ ਪਤਾ ਲੱਗਾ ਕਿ ਅਸਲੀ ਡੇਰਾ ਚੀਫ ਨੂੰ ਕਿਡਨੈਪ ਕਰਨ ਦੇ ਬਾਅਦ ਨਕਲੀ ਨੂੰ ਜੇਲ੍ਹ ਵਿਚ ਬਿਠਾ ਦਿੱਤਾ ਗਿਆ। ਇਸ ਨਕਲੀ ਨੂੰ ਹੁਣ ਅਸਲੀ ਬਣਾ ਕੇ ਡੇਰੇ ਦੀ ਗੱਦੀ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡੇਰੀ ਦੀ ਗੱਦੀ ਲਈ ਅਸਲ ਡੇਰਾ ਮੁਖੀ ਨੂੰ ਮਾਰਿਆ ਜਾ ਚੁੱਕਾ ਹੈ ਜਾਂ ਫਿਰ ਮਾਰ ਦਿੱਤਾ ਜਾਵੇਗਾ। ਜੇਲ੍ਹ ਵਿਚ ਬੰਦ ਨਕਲੀ ਰਾਮ ਰਹੀਮ ਦੀ ਜਾਂਚ ਹੋਣੀ ਚਾਹੀਦੀ ਹੈ।
ਪਟੀਸ਼ਨ ਵਿਚ ਕਿਹਾ ਗਿਆ ਕਿ ਉਨ੍ਹਾਂ ਨੇ ਜੇਲ੍ਹ ਤੋਂ ਬਾਹਰ ਆਏ ਡੇਰਾ ਮੁਖੀ ਵਿਚ ਕਾਫੀ ਬਦਲਾਅ ਦੇਖੇ ਹਨ। ਉਨ੍ਹਾਂ ਨੇ ਹੁਣੇ ਜਿਹੇ ਕਥਿਤ ਡੇਰਾ ਮੁਖੀ ਦੀ ਵੀਡੀਓ ਜਾਰੀ ਕੀਤੀ ਹੈ, ਉਨ੍ਹਾਂ ਨੂੰ ਗੌਰ ਨਾਲ ਦੇਖਿਆ ਹੈ। ਡੇਰਾ ਮੁਖੀ ਦਾ ਕੱਦ ਇਕ ਇੰਚ ਵੱਧ ਗਿਆ ਹੈ। ਉਂਗਲੀਆਂ ਦੀ ਲੰਬਾਈ ਤੇ ਪੈਰਾਂ ਦਾ ਸਾਈਜ਼ ਵੀ ਵਧਿਆ ਹੋਇਆ ਹੈ। ਵੀਡੀਓ ਵਿਚ ਦਿਖ ਰਿਹਾ ਹੈ ਕਿ ਉਸ ਦੇ ਚਿਹਰੇ ਤੇ ਹੱਥਾਂ ਵਿਚ ਮਾਸਕਿੰਗ ਸੀ, ਜੋ ਬਦਲ ਗਈ।
ਪਟੀਸ਼ਨ ਦਾਇਰ ਕਰਨ ਵਾਲਿਆਂ ਨੇ ਕਿਹਾ ਕਿ ਕਥਿਤ ਡੇਰਾ ਮੁਖੀ ਨੂੰ ਉਸ ਦੇ ਕੁਝ ਪੁਰਾਣੇ ਦੋਸਤ ਮਿਲੇ ਸਨ ਜਿਨ੍ਹਾਂ ਨੂੰ ਉਹ ਪਛਾਣ ਨਹੀਂ ਸਕਿਆ। ਇਸ ਤੋਂ ਸਾਫ ਹੈ ਕਿ ਉਹ ਨਕਲੀ ਡੇਰਾ ਮੁਖੀ ਹੈ।
PUNJAB




INDIA








WORLD










