ਪੰਜਾਬੀ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਿਲ ਅੰਕਿਤ ਸਿਰਸਾ ਨੂੰ ਅੱਜ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ ਸਪੈਸ਼ਲ ਸੈੱਲ ਨੇ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲਾ ਸਾਰਪ ਸ਼ੂਟਰ ਅੰਕਿਤ ਸਿਰਸਾ ਤੇ ਉਸ ਦਾ ਸਾਥੀ ਸਚਿਨ ਨੂੰ ਵੀ ਨਾਲ ਗ੍ਰਿਫਤਾਰ ਕੀਤਾ ਹੈ। ਇਹ ਉਹ ਹੀ ਅੰਕਿਤ ਸਿਰਸਾ ਸ਼ੂਟਰ ਹੈ ਜਿਸ ਨੇ ਸਿੱਧੂ ਮੂਸੇਵਾਲਾ ਨੂੰ ਨੇੜਿਓਂ ਗੋਲੀ ਮਾਰੀ ਸੀ। ਅੰਕਿਤ ਸਿਰਸਾ ਸਿਰਫ 18 ਸਾਲ ਦਾ ਹੈ ਇਸ ਨੇ ਸਿੱਧੂ ਮੂਸੇਵਾਲਾ ਤੇ ਬਹੁਤ ਨੇੜੇ ਤੋਂ ਹੋਕੇ ਦੋਹਾਂ ਹੱਥਾਂ ਨਾਲ ਹਥਿਆਰ ਫੜ ਕੇ ਫਾਈਰ ਕੀਤੇ ਸੀ।
ਦਿੱਲੀ ਪੁਲਿਸ ਨੇ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਤੀਸਰੇ ਸ਼ੂਟਰ ਅੰਕਿਤ ਸਿਰਸਾ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਨਾਲ ਇਕ ਹੋਰ ਸਾਥੀ ਸਚਿਨ ਚੌਧਰੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਉਸ ਕੋਲੋਂ ਡੌਂਗਲ, ਸਿਮ ਅਤੇ 2 ਮੋਬਾਈਲਾਂ ਤੋਂ ਇਲਾਵਾ 3 ਪੁਲਿਸ ਵਰਦੀਆਂ ਬਰਾਮਦ ਕੀਤੀਆਂ ਹਨ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੰਕਿਤ ਸੇਰਸਾ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਘੁੰਮ ਰਿਹਾ ਸੀ, ਤਾਂ ਜੋ ਕਿਸੇ ਨੂੰ ਉਸ ‘ਤੇ ਸ਼ੱਕ ਨਾ ਹੋਵੇ। ਉਸ ਦੇ ਠਿਕਾਣੇ ਦਾ ਪਤਾ ਲੱਗਣ ‘ਤੇ ਉਹ ਕੁਝ ਦਿਨ ਪਹਿਲਾਂ ਹੀ ਦਿੱਲੀ ਆਇਆ ਸੀ। ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਜਲਦ ਹੀ ਮੀਟਿੰਗ ਕਰਕੇ ਪੂਰੇ ਮਾਮਲੇ ਦਾ ਖੁਲਾਸਾ ਕਰੇਗਾ।
ਕਿਹਾ ਜਾ ਰਿਹਾ ਹੈ ਕਿ ਅੰਕਿਤ ਸਿਰਸਾ ਨੇ ਸਿੱਧੂ ਨੂੰ ਨੇੜਿਓਂ ਗੋਲ਼ੀ ਮਾਰੀ ਸੀ। ਉਸ ਦੇ ਨਾਲ ਪ੍ਰਿਅਵਰਤ ਫੌਜੀ ਵੀ ਕਾਰ ‘ਚ ਸਵਾਰ ਸੀ। ਪ੍ਰਿਅਵਰਤ ਫੌਜੀ ਗਿਰੋਹ ਦੇ ‘ਬੋਲੇਰੋ ਮਾਡਿਊਲ’ ਦਾ ਮੁਖੀ ਸੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਫੜੇ ਗਏ ਸ਼ਾਰਪ ਸ਼ੂਟਰਾਂ ਦੇ ਮੁਖੀ ਪ੍ਰਿਅਵਰਤ ਫੌਜੀ ਅਤੇ ਕਸ਼ਿਸ਼ ਉਰਫ਼ ਕੁਲਦੀਪ ਨੂੰ ਪੁਲਿਸ ਪੰਜਾਬ ਲਿਆਵੇਗੀ। ਕੇਸ਼ਵ ਨੂੰ ਵੀ ਨਾਲ ਲਿਆਂਦਾ ਜਾਵੇਗਾ। ਇਸ ਦੇ ਲਈ ਪੰਜਾਬ ਪੁਲਿਸ ਦਿੱਲੀ ਪਹੁੰਚ ਗਈ ਹੈ। ਤਿੰਨੋਂ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹਨ। ਪੁਲਿਸ ਉਸ ਦੇ ਪ੍ਰੋਡਕਸ਼ਨ ਵਾਰੰਟ ਦੀ ਮੰਗ ਕਰ ਰਹੀ ਹੈ ਜਿਸ ਤੋਂ ਬਾਅਦ ਟਰਾਂਜ਼ਿਟ ਰਿਮਾਂਡ ਲੈ ਕੇ ਮਾਨਸਾ ਲਿਆਂਦਾ ਜਾਵੇਗਾ।
PUNJAB




INDIA








WORLD










