ਸਿੱਧੂ ਮੂਸੇਵਾਲਾ ਦੇ ਕਤਲ ਹੋਏ ਨੂੰ ਇੱਕ ਮਹੀਨੇ ਤੋਂ ਉਪਰ ਹੋ ਗਿਆ ਹੈ। ਪਰ ਪੰਜਾਬ ਪੁਲਿਸ ਵੱਲੋਂ ਅਜੇ ਤੱਕ ਕਿਸੇ ਵੀ ਕਾਤਲ ਨੂੰ ਫੜ ਨੀ ਸਕੀ । ਦੂਜੇ ਪਾਸੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਤਿੰਨ ਸੂਟਰਾਂ ਨੂੰ ਫੜਿਆ ਸੀ ਤੇ ਲਾਰੈਂਸ ਬਿਸ਼ਨੋਈ ਨੂੰ ਵੀ ਦਿੱਲੀ ਪੁਲਿਸ ਨੇ ਹੀ ਪਹਿਲਾਂ ਰਿਮਾਂਡ ਤੇ ਲਿਆ ਸੀ । ਜਿਸ ਤੋਂ ਬਾਅਦ ਪੰਜਾਬ ਪੁਲਿਸ ਸਿੱਧੂ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਕਾਫੀ ਦਿਨ ਪਹਿਲਾਂ ਪੰਜਾਬ ਲੈ ਆਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਬਿਸ਼ਨੋਈ ਤੋਂ ਪੁਲਿਸ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਸਿੱਧੂ ਕਤਲ ਮਾਮਲੇ ਵਿੱਚ ਲਾਰੈਂਸ ਨੇ ਖੁਲਾਸੇ ਵੀ ਕੀਤੇ ਹਨ। ਲਾਰੈਂਸ ਨੇ ਪੁਲਿਸ ਨੂੰ ਦੱਸਿਆ ਸਿੱਧੂ ਦਾ ਕਤਲ ਇਸ ਕਰਕੇ ਕੀਤਾ ਹੈ ਉਹ ਗਾਣਿਆਂ ਰਹੀ ਸਾਡੇ ਚਪੇੜਾਂ ਮਾਰਦਾ ਸੀ ਤੇ ਬੰਬੀਹਾ ਗੈਂਗ ਦੀ ਪ੍ਰਸੰਸਾ ਕਰਦਾ ਸੀ। ਇਸ ਕਰਕੇ ਸਿੱਧੂ ਦਾ ਕਤਲ ਕੀਤਾ ਹੈ। ਅਤੇ ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਵਿੱਚ ਵੀ ਗੈਂਗਸਟਰਾਂ ਨੂੰ ਸਿੱਧੀ ਚੁਣੌਤੀ ਦਿੰਦਾ ਸੀ। ਲਾਰੈਂਸ ਬਿਸ਼ਨੋਈ ਨੇ ਇਹ ਗੱਲਾਂ ਪੰਜਾਬ ਪੁਲਿਸ ਦੀ ਪੁੱਛਗਿੱਛ ਦੌਰਾਨ ਕਬੂਲੀਆਂ ਹਨ। ਹਾਲਾਂਕਿ ਮੋਹਾਲੀ ‘ਚ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਮੂਸੇਵਾਲਾ ਲਾਰੈਂਸ ਗਰੋਹ ਦੀਆਂ ਅੱਖਾਂ ‘ਚ ਰੜਕਣ ਲੱਗਾ ਜਿਸ ਤੋਂ ਬਾਅਦ ਮੂਸੇਵਾਲਾ ਨੂੰ 29 ਮਈ ਨੂੰ ਮਾਨਸਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਸਿੱਧੂ ਮੂਸਾਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਨੇ ਕਿਹਾ ਹੈ ਕਿ ਇਹ ਉਨ੍ਹਾਂ ਦੇ ਵੱਕਾਰ ਦਾ ਸਵਾਲ ਬਣ ਗਿਆ ਸੀ। ਉਸ ਨੇ ਦਾਅਵਾ ਕੀਤਾ,‘‘ਮੂਸੇਵਾਲਾ ਨੇ ਸਾਨੂੰ ਖੁੱਲ੍ਹੀ ਚੁਣੌਤੀ ਦਿੱਤੀ ਸੀ ਤੇ ਉਹ ਸਾਨੂੰ ਕਈ ਵਾਰ ਉਕਸਾਉਂਦਾ ਸੀ। ਹਰਵਿੰਦਰ ਰਿੰਦਾ ਦੇ ਦਖ਼ਲ ਮਗਰੋਂ ਅਸੀਂ ਉਸ ਨੂੰ ਛੱਡ ਦਿੱਤਾ ਸੀ।’’ ਉਸ ਨੇ ਕਿਹਾ ਕਿ ਵਿੱਕੀ ਮਿੱਡੂਖੇੜਾ ਦੀ ਹੱਤਿਆ ਮਗਰੋਂ ਉਸ ਨੂੰ ਛੱਡਿਆ ਨਹੀਂ ਜਾ ਸਕਦਾ ਸੀ ਤੇ ਕੁਝ ਤਾਂ ਕਰਨਾ ਪੈਣਾ ਸੀ।
ਇਸੇ ਤਰ੍ਹਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁਲਿਸ ਵੱਲੋਂ ਕੀਤੀ ਗਈ ਪੁੱਛ-ਪੜਤਾਲ ’ਚ ਦੱਸਿਆ ਕਿ ਇਹ ਕੋਈ ਸੁਪਾਰੀ ਲੈ ਕੇ ਕੀਤੀ ਗਈ ਹੱਤਿਆ ਨਹੀਂ ਸੀ। ‘ਮੂਸੇਵਾਲਾ ਆਪਣੇ ਗੀਤਾਂ ਰਾਹੀਂ ਸਾਨੂੰ ਉਕਸਾਉਂਦਾ ਸੀ। ਉਸ ਨੇ ਆਪਣੇ ਇਕ ਗੀਤ ’ਚ ਬੰਬੀਹਾ ਗਰੋਹ ਦਾ ਗੁਣਗਾਨ ਕੀਤਾ ਸੀ।’ ਲਾਰੈਂਸ ਨੇ ਕਿਹਾ ਕਿ ਉਸ ਦੇ ਗੀਤਾਂ ਦੇ ਕੁਝ ਬੋਲ ਉਨ੍ਹਾਂ ਦੇ ਮੂੰਹ ’ਤੇ ਚਪੇੜ ਸਨ। ਉਹ ਸਾਨੂੰ ਹਮਲਾ ਕਰਨ ਦੀ ਸ਼ਰੇਆਮ ਚੁਣੌਤੀ ਦਿੰਦਾ ਸੀ। ਆਪਣਾ ਵੱਕਾਰ ਬਹਾਲ ਰੱਖਣ ਲਈ ਅਸੀਂ ਇਹ ਹੱਤਿਆ ਕੀਤੀ ਹੈ।
PUNJAB




INDIA








WORLD










