ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਮਰਨ ਉਪਰੰਤ ਵੀ ਉਸ ਦੀ ਲੋਕਪ੍ਰਿਅਤਾ ਘਟ ਨਹੀਂ ਰਹੀ । ਪਿਛਲੇ ਦਿਨੀਂ ਸਿੱਧੂ ਮੂਸੇਵਾਲਾ ਦਾ ਐਸਵਾਈਐਲ ਗਾਣਾ ਆਇਆ ਸੀ ਤੇ ਕੁੱਝ ਮਿੰਟਾਂ ਵਿੱਚ ਹੀ ਮਿਲੀਅਨਾ ਵਿੱਚ ਵੀਊ ਹੋ ਗਏ ਸਨ। ਭਾਵੇਂ ਭਾਰਤ ਸਰਕਾਰ ਨੇ ਐਸਵਾਈਐਲ ਗਾਣੇ ਨੂੰ ਬੈਨ ਕਰਵਾ ਦਿੱਤਾ ਸੀ। ਪਰ ਲਗਾਤਾਰ ਸਿੱਧੂ ਮੂਸੇਵਾਲਾ ਨੂੰ ਅਜੇ ਵੀ ਗੂਗਲ ਤੇ ਸੱਭ ਤੋਂ ਵੱਧ ਸਰਚ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨ ਵੱਲੋਂ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਦੇਂਣ ਦਾ ਐਲਾਨ ਕਰ ਦਿੱਤਾ ਹੈ। ਇਹ ਐਵਾਰਡ ਪੰਜਾਬੀ ਵਿਰਸਾ ਪਾਕਿਸਤਾਨ ਵੱਲੋਂ ਦਿੱਤਾ ਜਾ ਰਿਹਾ ਹੈ।
ਮੂਸੇਵਾਲਾ ਦੇ ਗੀਤ ਅੱਜ ਤੱਕ ਟਰੈਂਡਿੰਗ `ਚ ਚੱਲ ਰਹੇ ਹਨ। ਪੂਰੀ ਦੁਨੀਆਂ ਵਿਚ ਉਨ੍ਹਾਂ ਲਈ ਸ਼ਰਧਾਂਜਲੀਆਂ ਦਾ ਦੌਰ ਜਾਰੀ ਹੈ। ਹੁਣ ਪਾਕਿਸਤਾਨ ਵਿਚ ਮੂਸੇਵਾਲਾ ਦੇ ਮਿਊਜ਼ਿਕ ਇੰਡਸਟਰੀ ਨੂੰ ਯੋਗਦਾਨ ਲਈ ਉਨ੍ਹਾਂ ਨੂੰ ਸਭ ਤੋਂ ਉੱਚ ਸਨਮਾਨ ਦਿੱਤਾ ਜਾ ਰਿਹਾ ਹੈ। ਸਿੱਧੂ ਮੁਸੇਵਾਲੇ ਨੂੰ ਸਭ ਤੋਂ ਵੱਡਾ ਪੁਰਸਕਾਰ ਵਾਰਿਸ ਸ਼ਾਹ ਅੰਤਰਰਾਸ਼ਟਰੀ ਅਵਾਰਡ” (Waris Shah International Award) ਨਾਲ ਸਨਮਾਨਤ ਕੀਤਾ ਜਾਵੇਗਾ।
PUNJAB




INDIA








WORLD










