ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਲਈ ਜ਼ੋ ਗੋਲਡੀ ਬਰਾੜ ਨੇ ਸਾਰਪ ਸ਼ੂਟਰਾਂ ਨਾਲ ਮੋਟੇ ਪੈਸੇ ਦੇਣ ਦਾ ਵਾਅਦਾ ਕੀਤਾ ਸੀ ਉਹ ਮੁਕਰ ਗਿਆ ਸੀ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਕੋਲ ਸੂਟਰਾਂ ਨੇ ਮੰਨਿਆ ਹੈ ਕਿ ਉਹ ਨਸ਼ਾ ਕਰਨ ਦੇ ਆਦੀ ਹਨ ਤੇ ਗੋਲਡੀ ਬਰਾੜ ਨੇ ਜੋ ਪੈਸੇ ਸਿੱਧੂ ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਦੇਣ ਲਈ ਗੱਲ ਕੀਤੀ ਸੀ। ਕਤਲ ਕਰਵਾਉਣ ਤੋਂ ਬਾਅਦ ਗੋਲਡੀ ਬਰਾੜ ਨੇ ਉਨ੍ਹਾਂ ਨੂੰ ਗੱਲ ਮੁਤਾਬਕ ਪੈਸੇ ਨਹੀਂ ਦਿੱਤੇ ਤੇ ਉਹ ਠੱਗੀ ਮਾਰ ਗਿਆ ।
ਉਸ ਨੇ ਸਿਰਫ਼ ਲਾਲਚ ਦਿੱਤਾ ਸੀ। ਕਿਉਂਕਿ ਇਨ੍ਹਾਂ ਸ਼ੂਟਰਾਂ ਵਿਚੋਂ ਹਰ ਕੋਈ ਨਸ਼ੇ ਦਾ ਆਦੀ ਸੀ ਅਤੇ ਗੋਲਡੀ ਬਰਾੜ ਨੇ ਇਸ ਸਭ ਦਾ ਫਾਇਦਾ ਉਠਾਇਆ।ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਸਾਰੇ ਸ਼ਾਰਪ ਸ਼ੂਟਰ ਅਤੇ ਮੁਲਜ਼ਮ ਨਸ਼ੇ ਦੇ ਆਦੀ ਹਨ ਅਤੇ ਇਨ੍ਹਾਂ ਸਾਰਿਆਂ ਨੇ ਨਸ਼ੇ ਵਿੱਚ ਧੁੱਤ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ
ਫੌਜੀ ਤੋਂ ਪੁੱਛਗਿੱਛ ‘ਚ ਇਹੀ ਖੁਲਾਸੇ ਹੋਏ ਹਨ ਕਿ ਸਾਡੇ ਨਾਲ ਲੱਖਾਂ ਰੁਪਏ ਦੇਣ ਦੀ ਗੱਲ ਕੀਤੀ ਗਈ ਸੀ ਤੇ ਦੱਸਿਆ ਗਿਆ ਸੀ ਕਿ ਇਸ ਕਤਲ ਪਿੱਛੋਂ ਤੁਹਾਡਾ ਹਰਿਆਣਾ ਪੰਜਾਬ ‘ਚ ਨਾਮ ਹੋਵੇਗਾ।
ਪਰ ਘਟਨਾ ਤੋਂ ਬਾਅਦ ਪੂਰੇ ਪੈਸੇ ਨਹੀਂ ਦਿੱਤੇ ਗਏ ਅਤੇ ਗੋਲਡੀ ਬਰਾੜ ਨਾਲ ਸੰਪਰਕ ਟੁੱਟ ਗਿਆ।
PUNJAB




INDIA








WORLD










