ਆਏ ਦਿਨ ਬਾਹਰ ਬੈਠੇ ਪੰਜਾਬੀਆਂ ਨਾਲ ਲਗਾਤਾਰ ਹਾਦਸੇ ਵਾਪਰ ਰਹੇ ਹੈ। ਇੱਕ ਬਹੁਤ ਦਰਦਨਾਕ ਹਾਦਸਾ ਅਮਰੀਕਾ ਵਿੱਚ ਵਾਪਰਿਆ ਹੈ। ਤਿੰਨ ਨੌਜਵਾਨ ਬਾਸਕਟਬਾਲ ਦੇ ਖਿਡਾਰੀ ਗੇਮ ਵਿੱਚ ਹਿੱਸਾ ਲੈਣ ਜਾ ਰਹੇ ਸੀ ਅਚਾਨਕ ਗੱਡੀ ਦਰਖਤ ਨਾਲ ਟਕਰਾ ਗਈ ਜਿਸ ਤੋਂ ਬਾਅਦ ਗੱਡੀ ਨੂੰ ਅੱਗੇ ਲੱਗ ਗਈ ਤੇ ਵਿੱਚ ਬੈਠੇ ਤਿੰਨ ਨੌਜਵਾਨ ਦੀ ਜਿਊਂਦੇ ਸੜੇ ਕੇ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ, ਜਿਸ ਕਰਕੇ ਕਾਰ ਨੂੰ ਅੱਗ ਲੱਗ ਗਈ ਅਤੇ ਤਿੰਨੋ ਨੌਜਵਾਨ ਅੰਦਰ ਸੜ ਗਏ। ਇਹ ਪੰਜਾਬੀ ਨੋਜਵਾਨ ਚੰਗੇ ਬਾਸਕੇਟਬਾਲ ਖਿਡਾਰੀ ਸਨ। ਇਹ ਨੌਜਵਾਨ ਸਿੱਖ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੇ ਸਨ ਤਾਂ ਰਾਹ ਇਹ ਭਾਣਾ ਵਰਤ ਗਿਆ।
ਇਨ੍ਹਾਂ ਵਿੱਚੋਂ ਦੋ ਜਲੰਧਰ ਜ਼ਿਲ੍ਹੇ ਨਾਲ ਅਤੇ ਇਕ ਕਪੂਰਥਲਾ ਜਿਲੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਕ ਨੋਜਵਾਨ ਪੁਨੀਤ ਸਿੰਘ ਨਿੱਝਰ ਜਲੰਧਰ ਅਧੀਨ ਪੈਂਦੇ ਕਰਤਾਰਪੁਰ ਦੇ ਪਿੰਡ ਨਿਝਰਾ ਦਾ ਰਹਿਣ ਵਾਲਾ ਸੀ ਤੇ ਦੂਜਾ ਅਮਰਜੀਤ ਸਿੰਘ ਸ਼ਾਹਕੋਟ ਅਧੀਨ ਪੈਂਦੇ ਪਿੰਡ ਮੁਰੀਦਵਾਲ ਸ਼ਾਹਕੋਟ ਅਤੇ ਤੀਜਾ ਨੌਜਵਾਨ ਹਰਪਾਲ ਸਿੰਘ ਮੁਲਤਾਨੀ ਜੋ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਹੈ।
PUNJAB




INDIA








WORLD










