ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਦਿਨੋ ਦਿਨ ਆ ਰਹੇ ਨਿਗਾਰ ਨੂੰ ਲੈ ਕੇ ਅੰਦਰੂਨੀ ਕਲੇਸ਼ ਵੱਧ ਦਾ ਜਾਂਦਾ ਹੈ। ਇਸ ਨੂੰ ਲੈਕੇ ਬੀਤੇ ਦਿਨ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵੀ ਹੋਈ ਸੀ ਜਿਸ ਵਿੱਚ ਝੂੰਦਾਂ ਕਮੇਟੀ ਦੀ ਰਿਪੋਰਟ ਤੇ ਵੀ ਚਰਚਾ ਹੋਈ। ਪਰ ਪਰਨਾਲਾ ਉਥੇ ਦਾ ਉਥੇ ਹੀ ਰਿਹਾ। ਮੀਟਿੰਗ ਤੋਂ ਬਾਅਦ ਜੋ ਗੱਲਬਾਤ ਦੇ ਵੇਰਵੇ ਮੀਡੀਆ ਸਾਹਮਣੇ ਨਿਕਲ ਕੇ ਆਏ ਤਾਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਖੂਬ ਮੁਜਾਕ ਉਡਾਇਆ।ਇਸ ਤੋਂ ਪਹਿਲਾਂ ਪਾਰਟੀ ਲੀਡਰਸ਼ਿਪ ਵਿੱਚ ਤਬਦੀਲੀ ਲਿਆਉਣ ਲਈ ਮਨਪ੍ਰੀਤ ਸਿੰਘ ਇਯਾਲੀ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਆਪਣੇ ਸੁਝਾਅ ਦਿੱਤੇ ਸੀ ਤੇ ਉਸ ਤੋਂ ਬਾਅਦ ਜਗਮੀਤ ਸਿੰਘ ਬਰਾੜ ਨੇ ਬਲਵਿੰਦਰ ਸਿੰਘ ਭੂੰਦੜ ਨੂੰ ਚਿੱਠੀ ਲਿਖ ਕੇ ਜੋ ਮੰਗ ਕੀਤੀ ਹੈ ਉਸ ਨਾਲ ਪਾਰਟੀ ਅੰਦਰ ਖਲਬਲੀ ਮਚ ਗਈ ਹੈ। ਜਿਸ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਸੁਝਾਅ ਦਿੰਦੇ ਹੋਏ ਪ੍ਰਧਾਨ ਦੇ ਅਹੁਦੇ ਤੋਂ ਸੁਖਬੀਰ ਬਾਦਲ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ ਗਈ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਕੋਰ ਕਮੇਟੀ ਤੇ ਸਾਰੇ ਅਹੁਦੇਦਾਰ ਵੀ ਅਸਤੀਫੇ ਦੇਣ।
ਬਰਾੜ ਨੇ ਕਿਹਾ ਕਿ ਪਾਰਟੀ ਪ੍ਰਧਾਨ ਦਾ ਕਾਰਜਕਾਲ 10 ਸਾਲ ਤੈਅ ਹੋਵੇ। SAD ਲੀਡਰਸ਼ਿਪ ‘ਚ ਵੱਡੇ ਬਦਲਾਅ ਦੀ ਮੰਗ ਕੀਤ ਗਈ ਹੈ। 3 ਕਾਰਜਕਾਰੀ ਪ੍ਰਧਾਨ ਲਗਾਏ ਜਾਣ। ਕਾਰਜਕਾਰੀ ਪ੍ਰਧਾਨਾਂ ਲਈ ਨਾਮਾਂ ਦਾ ਵੀ ਸੁਝਾਅ ਦਿੱਤਾ ਹੈ। ਮਨਪ੍ਰੀਤ ਇਆਲੀ, ਗੁਰਪ੍ਰਤਾਪ ਵਡਾਲਾ, ਆਦੇਸ਼ ਪ੍ਰਤਾਪ ਕੈਰੋਂ ਤੇ ਰਵੀਕਰਨ ਸਿੰਘ ਕਾਹਲੋਂ ਨੂੰ ਕਾਰਜਕਾਰੀ ਪ੍ਰਧਾਨ ਬਣਾਉਣ ਦੀ ਵਕਾਲਤ ਕੀਤੀ ਗਈ ਹੈ। 11 ਮੈਂਬਰੀ ਪਾਰਲੀਮੈਂਟਰੀ ਬੋਰਡ ਬਣਾਉਣ ਦੀ ਵੀ ਮੰਗ ਹੈ।ਬੋਰਡ ‘ਚ 2 ਮਹਿਲਾਵਾਂ, 2 SC ਵਰਗ ਨਾਲ ਸਬੰਧਤ ਆਗੂ ਤੇ 2 ਪੱਛੜੀਆਂ ਸ਼੍ਰੇਣਈਆਂ ਦੇ ਆਗੂਆਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ। ਇੱਕ ਪਰਿਵਾਰ ਲਈ ਇੱਕ ਟਿਕਟ ਦਾ ਨਿਯਮ ਲਾਗੂ ਕੀਤਾ ਜਾਵੇ। ਪਾਰਟੀ ਨੂੰ ਪਰਿਵਾਰਵਾਦ ਤੋਂ ਦੂਰ ਰੱਖਣ ਦੇ ਉਪਰਾਲੇ ਕੀਤੇ ਜਾਣ। ਪਾਰਟੀ ਦਫ਼ਤਰ ਚੰਡੀਗੜ੍ਹ ਦੀ ਥਾਂ ਅੰਮ੍ਰਿਤਸਰ ‘ਚ ਸ਼ਿਫ਼ਟ ਕਰਨ ਦੀ ਮੰਗ ਕੀਤੀ ਗਈ ਹੈ। ਸਿੱਖ ਸੰਤਾਂ, ਵਿਦਵਾਨਾਂ ਨੂੰ ਪਾਰਟੀ ‘ਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ। AISSF ਨੂੰ ਮੁੜ ਸੁਰਜੀਤ ਕਰਨਾ ਚਾਹੀਦਾ ਹੈ।ਦੱਸ ਦਈਏ ਕਿ, ਇਹ ਚਿੱਠੀ ਜਗਮੀਤ ਬਰਾੜ ਵੱਲੋਂ ਸੰਗਰੂਰ ਲੋਕਸਭਾ ਜ਼ਿਮਨੀ ਚੋਣਾਂ ਤੋਂ ਪਹਿਲਾਂ ਲਿਖੀ ਗਈ ਸੀ, ਜਿਸਨੂੰ ਹੁਣ ਜਨਤਕ ਕੀਤਾ ਗਿਆ ਹੈ। ਜਗਮੀਤ ਬਰਾੜ ਨੇ ਬਲਵਿੰਦਰ ਭੂੰਦੜ ਨੂੰ ਹੁਣ ਦੁਬਾਰਾ ਚਿੱਠੀ ਲਿਖ ਕੇ ਇਹ ਸੁਝਾਅ ਦਿੱਤੇ ਗਏ।
PUNJAB




INDIA








WORLD










