ਦਿੱਲੀ ਵਿੱਚ ਆਮ ਆਦਮੀ ਪਾਰਟੀ ਲਈ ਆਈ ਵੱਡੀ ਮੁਸ਼ਕਲ। ਸਰਕਾਰ ਨੇ ਆਮ ਆਦਮੀ ਪਾਰਟੀ ਨੂੰ 164 ਕਰੋੜ ਦਾ ਰਿਕਵਰੀ ਨੋਟਿਸ ਕੱਢਿਆ ਹੈ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਵਿੱਚ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਰਕਾਰੀ ਇਸ਼ਤਿਹਾਰਾਂ ਦੀ ਆੜ ਵਿੱਚ ਪਾਰਟੀ ਦੇ ਪ੍ਰਚਾਰ ਲਈ ਕੱਢੇ ਗਏ ਇਸ਼ਤਿਹਾਰਾਂ ਦੀ ਰਿਕਵਰੀ ਲਈ ਆਮ ਆਦਮੀ ਪਾਰਟੀ ਨੂੰ ਡੀਆਈਪੀ ਵੱਲੋਂ 164 ਕਰੋੜ ਦਾ ਨੋਟਿਸ ਦਿੱਤਾ ਗਿਆ ਹੈ। ਜਿਸ ਵਿੱਚ ਸਰਕਾਰ ਨੇ ਆਪ ਪਾਰਟੀ ਨੂੰ 10 ਦਿਨਾਂ ਅੰਦਰ ਪੂਰੀ ਰਕਮ ਜਮ੍ਹਾਂ ਕਰਵਾਉਣ ਲਈ ਆਖਿਆ ਹੈ। ਸੂਤਰਾਂ ਮੁਤਾਬਕ ਜੇ ਆਪ ਪਾਰਟੀ ਦੇ ਕਨਵੀਨਰ ਸਾਰੀ ਰਕਮ 10 ਦਿਨਾਂ ਅੰਦਰ ਜਮਾਂ ਨਹੀ ਕਰਵਾਉਂਦੇ ਤਾਂ ਦਿੱਲੀ ਦੇ ਉਪ ਰਾਜਪਾਲ ਵਾਲੇ ਪਿਛਲੇ ਹੁਕਮਾਂ ਮੁਤਾਬਕ ਪਾਰਟੀ ਦੀਆਂ ਜਾਇਦਾਦਾਂ ਦੀ ਕੁਰਕੀ ਕਰਵਾ ਵਸੂਲ ਕੀਤੀ ਜਾਵੇਗੀ।