ਪੰਜਾਬ ਪੁਲਿਸ ਵੱਲੋਂ ਕੋਰਟ ਦੇ ਆਰਡਰਾਂ ਮੁਤਾਬਕ ਆਮ ਲੋਕਾਂ ਨੂੰ ਜਨਤਕ ਥਾਵਾਂ ਤੇ ਸਿਗਰਟਾਂ ਬੀੜੀਆਂ ਪੀਣ ਤੋਂ ਮਨ੍ਹਾ ਕੀਤਾ ਜਾਂਦਾ ਹੈ। ਲੁਧਿਆਣਾ ਵਿੱਚ ਇੱਕ ਨੌਜਵਾਨ ਚੌਂਕ ਵਿੱਚ ਖੜ ਕੇ ਸਿਗਰਟ ਪੀ ਰਿਹਾ ਸੀ।ਉਸ ਮੌਕੇ ਤਾਇਨਾਤ ਟ੍ਰੈਫਿਕ ਪੁਲਿਸ ਕਰਮਚਾਰੀ ਪਰਮਜੀਤ ਸਿੰਘ ਨੇ ਉਸ ਨੌਜਵਾਨ ਨੂੰ ਜਨਤਕ ਥਾਂ ਤੇ ਸਿਗਰਟ ਪੀਣ ਤੋਂ ਮਨ੍ਹਾ ਕੀਤਾ ਤਾਂ ਉਹ ਅੱਗੋਂ ਤੂੰ ਤੜਾਕ ਤੇ ਉਤਰ ਆਇਆ ਤੇ ਉਥੋਂ ਗੱਡੀ ਭਜਾ ਕੇ ਲੈ ਗਿਆ। ਜਿਸ ਤੋਂ ਬਾਅਦ ਪੁਲਿਸ ਕਰਮਚਾਰੀ ਨੇ ਅਗਲੇ ਚੌਂਕ ਵਿੱਚ ਖੜ੍ਹੇ ਪੁਲਿਸ ਕਰਮਚਾਰੀ ਨੂੰ ਫੋਨ ਕੀਤਾ ਤਾਂ ਉਥੋਂ ਵੀ ਗੱਡੀ ਭਜਾ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ।ਪਰ ਥੋੜੇ ਸਮੇਂ ਬਾਅਦ ਜਦੋਂ ਉਹ ਨੌਜਵਾਨ ਜਗਰਾਓਂ ਪੁਲ ਤੇ ਆਇਆ ਤਾਂ ਉਸ ਮੌਕੇ ਮੌਜੂਦ ਟ੍ਰੈਫਿਕ ਪੁਲਿਸ ਨੇ ਕਾਬੂ ਕਰ ਲਿਆ।
ਜਿਸ ਦੌਰਾਨ ਨੌਜਵਾਨ ਨੇ ਖ਼ੂਬ ਹੰਗਾਮਾ ਕੀਤਾ ਤੇ ਖੁਦ ਨੂੰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਗੁਆਂਢੀ ਦੱਸਣ ਲੱਗਾ। ਪਰ ਜਦੋਂ ਇਹ ਮਹਿਸੂਸ ਹੋਇਆ ਕਿ ਹੁਣ ਪੁਲਿਸ ਉਸ ਤੇ ਪਰਚਾ ਕਰ ਸਕਦੀ ਹੈ ਤਾਂ ਫਿਰ ਉਸ ਨੌਜਵਾਨ ਦੀ ਆਕੜ ਲੈ ਗਈ ਤੇ ਮਿਨਤਾਂ ਕਰਨ ਲੱਗਾ। ਉਸ ਮੌਕੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੇ ਜੋਨ ਇੰਚਾਰਜ ਅਸ਼ੋਕ ਕੁਮਾਰ ਨੂੰ ਬੁਲਾਇਆ ਤੇ ਥਾਣਾ ਡਿਵੀਜ਼ਨ ਨੰਬਰ 2 ਨੂੰ ਸੂਚਿਤ ਕਰ ਦਿੱਤਾ।ਪਰ ਪੁਲਿਸ ਤੋਂ ਨੌਜਵਾਨ ਨੇ ਜਨਤਕ ਥਾਂ ਸਿਗਰਟ ਪੀਣ ਨੂੰ ਲੈ ਕੇ ਮਾਫੀ ਮੰਗੀ ਤੇ ਚਾਲਾਨ ਕਟਵਾਇਆ ਤੇ ਫੇਰ ਖਹਿੜਾ ਛੁਡਾਇਆ । ਆਮ ਲੋਕਾਂ ਨੇ ਟ੍ਰੈਫਿਕ ਪੁਲਿਸ ਦੀ ਕੀਤੀ ਸ਼ਲਾਘਾ