ਪੰਜਾਬ ਸਰਕਾਰ ਵੱਲੋਂ ਜੋ ਪਿਛਲੀਆਂ ਸਰਕਾਰਾਂ ਦੌਰਾਨ ਅਫਸਰਾਂ ਨੇ ਜਿਹੜੇ ਗਲਤ ਕੰਮ ਕੀਤੇ ਹੈ। ਉਨ੍ਹਾਂ ਦੀ ਜਾਂਚ ਪੰਜਾਬ ਵਿਜੀਲੈਂਸ ਤੋਂ ਕਰਵਾਈ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਵਿਜੀਲੈਂਸ ਨੇ ਸਾਬਕਾ ਸਿਹਤ ਸਕੱਤਰ ਅਜੋਏ ਸ਼ਰਮਾ ਖ਼ਿਲਾਫ਼ ਪੰਜਾਬ ਵਿਜੀਲੈਂਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਪੰਜਾਬ ‘ਚ ਮੁਹੱਲਾ ਕਲੀਨਿਕਾਂ ਦੇ ਨਾਲ ਜੁੜੀ ਇਕ ਨਿੱਜੀ ਲੈਬੋਰਟਰੀ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਿਜੀਲੈਂਸ ਨੇ ਪੰਜਾਬ ਹੈਲਥ ਕਰਪੋਰੇਸ਼ਨ ਦੇ ਐੱਮਡੀ ਤੋਂ ਰਿਕਾਰਡ ਤਲਬ ਕੀਤਾ। ਪੰਜਾਬ ਦੇ ਮੁੱਖ ਸਕੱਤਰ ਨੂੰ ਸ਼ਿਕਾਇਤਾਂ ਮਿਲਣ ਮਗਰੋਂ ਇਹ ਜਾਂਚ ਆਰੰਭੀ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁੱਖ ਸਕੱਤਰ ਨੂੰ ਦਿੱਤੇ ਆਦੇਸ਼ਾਂ ਮਗਰੋਂ ਮੁੱਖ ਸਕੱਤਰ ਦੇ ਦਫਤਰ ਵੱਲੋਂ ਸਾਬਕਾ ਸਿਹਤ ਸਕੱਤਰ ਅਜੋਏ ਸ਼ਰਮਾ ਦੀਆਂ ਫਾਈਲਾਂ ਖੰਗਾਲੀਆ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸਿਹਤ ਵਿਭਾਗ ਦੇ ਕੁੱਝ ਸਾਲ ਪਹਿਲਾਂ ਰਹਿ ਚੁੱਕੇ ਸਿਹਤ ਸਕੱਤਰ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ। ਅਜੋ ਸ਼ਰਮਾ ਵੱਲੋਂ ਸਟੇਟ ਹੈਲਥ ਏਜੰਸੀ ਵਿੱਚ ਕੀਤੀਆਂ ਗਈਆਂ ਨਿਯੁਕਤੀਆਂ ਵੀ ਸਵਾਲਾਂ ਦੇ ਘੇਰੇ ਵਿਚ ਹੈ।
ਸਟੇਟ ਹੈਲਥ ਏਜੰਸੀ ਵਿਚ ਸਟੇਟ ਐਂਟੀ ਫਰਾਡ ਅਫਸਰ ਦੀ ਨਿਯੁਕਤੀ ਵਿੱਚ ਵੀ ਬੇਨਿਯਮੀਆਂ ਦੀ ਚਰਚਾ ਹੈ। ਬੀਤੇ ਦਿਨ ਮੁੱਖ ਸਕੱਤਰ ਕੋਲ ਅਜੋਏ ਸ਼ਰਮਾ ਖ਼ਿਲਾਫ਼ ਸ਼ਿਕਾਇਤਾਂ ਦਾ ਪੁਲੰਦਾ ਪੁੱਜਿਆ। ਬਾਰੀਕੀ ਨਾਲ ਘੋਖ ਤੋਂ ਬਾਅਦ ਇਹ ਮਾਮਲਾ ਈਡੀ ਨੂੰ ਦਿੱਤਾ ਜਾ ਸਕਦਾ ਹੈ। ਪੰਜਾਬ ਸਟੇਟ ਹੈਲਥ ਕਾਰਪੋਰੇਸ਼ਨ ਵਿਚ ਕੰਮ ਕਰ ਚੁੱਕੇ ਆਈਏਐਸ ਅਫਸਰਾਂ ਦੀ ਭੂਮਿਕ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ।