ਬਾਘਾਪੁਰਾਣਾ 🙁 ਨਿਰਮਲ ਸਿੰਘ )- ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਤੇ ਐਲਾਨ ਕੀਤਾ ਸੀ ਕਿ ਜਿਹੜੇ ਪਰਮਵੀਰ ਚੱਕਰ ਵਿਜੇਤਾ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਸ਼ਹੀਦ ਹੋ ਗਏ ਸਨ। ਉਨ੍ਹਾਂ ਦੇ ਨਾਵਾਂ ਤੇ ਅੰਡੇਮਾਨ ਨਿਕੋਬਾਰ ਦੇ 21 ਟਾਪੂਆਂ ਦੇ ਨਾਂ ਸ਼ਹੀਦਾਂ ਦੇ ਨਾਵਾਂ ਤੇ ਰੱਖੇ ਜਾਣਗੇ। ਜਿਸ ਵਿੱਚ ਪੰਜਾਬ ਦੇ ਮੋਗਾ ਜ਼ਿਲ੍ਹੇ ਅੰਦਰ ਆਉਂਦੇ ਬਾਘਾਪੁਰਾਣਾ ਵਿੱਚ ਪੈਂਦੇ ਪਿੰਡ ਮਾਹਲਾ ਦੇ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦਾ ਨਾਂ ਵੀ ਸ਼ਾਮਲ ਹੈ। ਜਿਸ ਨਾਲ ਮੋਗੇ ਜਿਲ੍ਹੇ ਦਾ ਨਾਂ ਦੁਨੀਆਂ ਦੇ ਨਕਸ਼ੇ ਤੇ ਚਮਕਿਆ ਹੈ।
ਇਸ ਸਬੰਧੀ ਗੱਲ ਕਰਦਿਆਂ ਸੂਬੇਦਾਰ ਜੋਗਿੰਦਰ ਸਿੰਘ ਦੇ ਨੇੜੇ ਦੇ ਪਰਿਵਾਰ ਵਿੱਚੋਂ ਸਾਬਕਾ ਡੀ ਆਰ ਨਿਰਵੈਰ ਸਿੰਘ ਨੇ ਦੱਸਿਆ ਹੈ ਕਿ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਜੋਗਿੰਦਰ ਸਿੰਘ ਸੂਬੇਦਾਰ ਦਾ ਜਨਮ 28 ਸਤੰਬਰ 1921ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਮਾਹਲਾ ਕਲ੍ਹਾ ਵਿਖੇ ਮਾਤਾ ਕਿਸ਼ਨ ਕੌਰ ਦੀ ਸੁਲੱਖਣੀ ਕੁੱਖੋਂ ਪਿਤਾ ਸੇਰ ਸਿੰਘ ਦੇ ਗ੍ਰਹਿ ਵਿਖੇ ਹੋਇਆ! ਸੂਬੇਦਾਰ ਸਾਬ ਨੇ ਮਿਡਲ ਤੱਕ ਦੀ ਵਿੱਦਿਆ ਪਿੰਡ ਡਰੋਲੀ ਭਾਈ ਤੋਂ ਕੀਤੀ! 1936 ਨੂੰ ਫੌਜ ਵਿੱਚ ਭਰਤੀ ਹੋ ਗਏ! ਜਿਸ ਦੌਰਾਨ ਸੂਬੇਦਾਰ ਜੋਗਿੰਦਰ ਸਿੰਘ ਨੇ ਫੌਜ ਵਿੱਚ ਵੀ ਆਪਣੀ ਪੜ੍ਹਾਈ ਜਾਰੀ ਰੱਖੀ ਤੇ ਉਰਦੂ ਵਿੱਚ ਦਸਵੀਂ ਪਾਸ ਕੀਤੀ,ਉਸ ਤੋਂ ਬਾਅਦ ਸੂਬੇਦਾਰ ਜੋਗਿੰਦਰ ਸਿੰਘ ਦੀ 1962 ਵਿੱਚ ਗਪੇਨਲਾ ਦੇ ਨੇੜੇ ਇੱਕ ਪਹਾੜੀ ਤੇ ਸਿੱਖ ਰੈਜੀਮੈਂਟ ਨਾਲ ਡਿਊਟੀ ਲੱਗ ਗਈ ਸੀ।ਉਸ ਦੌਰਾਨ ਮੱਧਵਰਗੀ ਖੇਤਰ ਵਿੱਚ ਚੀਨ ਨੇ ਆਧੁਨਿਕ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਸੂਬੇਦਾਰ ਜੋਗਿੰਦਰ ਸਿੰਘ ਅਤੇ ਉਸ ਦੇ ਜਵਾਨਾਂ ਨੇ ਬੜੇ ਹੌਸਲੇ ਨਾਲ ਚੀਨੀਆਂ ਦਾ ਮੁਕਾਬਲਾ ਕਰਕੇ ਚੀਨ ਦੇ ਜ਼ਿਆਦਾ ਤਰ ਜਵਾਨਾਂ ਨੂੰ ਮਾਰ ਮੁਕਾਇਆ, ਪਰੰਤੂ ਇਸ ਦੌਰਾਨ ਭਾਰਤੀ ਜਵਾਨ ਵੀ ਸ਼ਹੀਦ ਹੋ ਚੁੱਕੇ ਸਨ, ਅਤੇ ਸੂਬੇਦਾਰ ਜੋਗਿੰਦਰ ਸਿੰਘ ਦੀ ਪੱਟ ਵਿੱਚ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਚੁੱਕਿਆ ਸੀ, ਪਰ ਫਿਰ ਵੀ ਉਨ੍ਹਾਂ ਨੇ ਪਿੱਛੇ ਹਟਣ ਤੋਂ ਇਨਕਾਰ ਕਰਦਿਆਂ ਦੁਸ਼ਮਣ ਨਾਲ ਲੜਾਈ ਜਾਰੀ ਰੱਖੀ! ਉਨ੍ਹਾਂ ਦੀ ਸੁਜੱਚੀ ਅਗਵਾਈ ਅਤੇ ਹੌਸਲੇ ਭਰੀ ਕਮਾਂਡ ਹੇਠ ਲੜਦੀ ਹੋਈ ਪਲਟਨ ਵੀ ਅਡੋਲ ਰਹੀ ਸੀ, ਪਰ ਪਿੱਛੇ ਨਹੀਂ ਹਟੀ,ਪਰ ਜ਼ਖ਼ਮੀ ਹਾਲਤ ਵਿੱਚ ਸੂਬੇਦਾਰ ਜੋਗਿੰਦਰ ਸਿੰਘ ਨੂੰ ਚੀਨੀਆਂ ਨੇ ਆਪਣੇ ਅਧਿਕਾਰ ਖੇਤਰ ਵਿੱਚ ਲੈ ਲਿਆ! ਇਸ ਸਾਰੀ ਮੁੱਠ ਭੇੜ ਵਿੱਚ ਸੂਬੇਦਾਰ ਜੋਗਿੰਦਰ ਸਿੰਘ ਨੇ ਕਰਤੱਵ,ਦਿਰੜਤਾ,ਉੱਚਤਮ ਹੌਸਲੇ ਦਾ ਪ੍ਰਦਰਸ਼ਨ ਕੀਤਾ, ਇਸ ਬਹਾਦਰੀ ਸਦਕਾ ਸੂਬੇਦਾਰ ਜੋਗਿੰਦਰ ਸਿੰਘ ਨੂੰ ਭਾਰਤ ਸਰਕਾਰ ਵੱਲੋਂ 1964 ਵਿੱਚ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ! ਸੂਬੇਦਾਰ ਜੋਗਿੰਦਰ ਸਿੰਘ ਦੀ ਯਾਦ ਵਿੱਚ ਇੱਕ ਵਿਸ਼ੇਸ਼ ਆਵਰਣ, ਇੱਕ ਵਿਸ਼ੇਸ਼ ਸਨਮੁੱਖੀ ਮੋਹਰ ਜਾਰੀ ਕੀਤੀ ਗਈ, ਸਰਕਾਰ ਵੱਲੋਂ ਇਸ ਮਹਾਨ ਯੋਧੇ ਦਾ ਬੁੱਤ ਮੋਗਾ ਵਿਖੇ ਸਥਾਪਿਤ ਕੀਤਾ ਗਿਆ ਹੈ!ਤਾ ਜ਼ੋ ਦੇਸ਼ ਵਾਸੀਆਂ ਨੂੰ ਅਤੇ ਦੇਸ਼ ਦੇ ਬਹਾਦਰ ਸੂਰਬੀਰ ਨੌਜਵਾਨਾ ਨੂੰ ਦੇਸ਼ ਪ੍ਰਤੀ ਸੱਚੀ ਸੁੱਚੀ ਵਫਾਦਾਰੀ ਅਤੇ ਕੁਰਬਾਨੀ ਦਾ ਸੁਨੇਹਾ ਹਮੇਸ਼ਾ ਦਿੰਦਾ ਰਹੇ! ਸੂਬੇਦਾਰ ਜੋਗਿੰਦਰ ਸਿੰਘ 1962ਵਿੱਚ ਸ਼ਹੀਦ ਹੋ ਗਏ ਸਨ! ਇਸ ਸਬੰਧੀ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੇ ਨੇੜਲੇ ਪਰਿਵਾਰ ਵਿੱਚੋਂ ਸਾਬਕਾ ਡੀ ਆਰ ਓ ਨਿਰਵੈਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਅੰਡੇਮਾਨ ਨਿਕੋਬਾਰ ਦੇ ਟਾਪੂਆਂ ਦੇ ਨਾਮ ਪਰਮਵੀਰ ਚੱਕਰ ਨਾਲ ਸਨਮਾਨਿਤ 21ਸੈਨਿਕਾ ਦੇ ਨਾਮ ਉੱਪਰ ਰੱਖਣ ਦਾ ਲਿਆ ਇਤਿਹਾਸਕ ਫੈਸਲਾ ਸ਼ਲਾਘਾਯੋਗ ਹੈ! ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਇਨ੍ਹਾਂ ਟਾਪੂਆਂ ਉੱਪਰ ਸ਼ਹੀਦਾਂ ਦੇ ਬੁੱਤ ਸਥਾਪਿਤ ਕਰਕੇ ਉਨ੍ਹਾਂ ਦੀ ਬਹਾਦਰੀ ਦੀ ਗਾਥਾ ਦੇ ਬੋਰਡ ਵੀ ਜ਼ਰੂਰ ਲਗਵਾਏ ਜਾਣ ਤਾਂ ਜ਼ੋ ਇਨ੍ਹਾਂ ਟਾਪੂਆਂ ਤੇ ਜਾਣ ਵਾਲੇ ਨੂੰ ਇਹਨਾਂ ਬਹਾਦਰ ਸੈਨਿਕਾਂ ਬਾਰੇ ਜਾਣਕਾਰੀ ਮੁੱਹਈਆ ਹੋ ਸਕੇ!