ਪੰਜਾਬੀ ਦੇ ਮਸ਼ਹੂਰ ਤੇ ਪ੍ਰਸਿੱਧ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਵਾਲਾ ਗੈਂਗਸਟਰ ਲਾਰੈਂਸ ਬਿਸ਼ਨੋਈ ਸੁਰਖੀਆਂ ਵਿੱਚ ਰਹਿੰਦਾ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਟਾਈਮ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਹੈ। ਪਤਾ ਲੱਗਾ ਹੈ ਕਿ ਉਸ ਦੀ ਜੇਲ੍ਹ ਵਿੱਚੋਂ ਇੱਕ ਵੀਡੀਓ ਸਾਹਮਣੇ ਆਈ ਹੈ। ਜਿਸ ਵਿਚ ਉਹ ਆਪਣੇ ਗੁਰਗੇ ਨਾਲ ਫੋਨ ਉਤੇ ਵੀਡੀਓ ਕਾਲ ਕਰਦਾ ਦੇਖਿਆ ਜਾ ਸਕਦਾ ਹੈ।ਲਾਰੈਂਸ ਬਿਸ਼ਨੋਈ ਨੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੂੰ ਈਦ ‘ਤੇ ਗੁਜਰਾਤ ਜੇਲ੍ਹ ਤੋਂ ਸ਼ੁਭਕਾਮਨਾਵਾਂ ਦਿੱਤੀਆਂ। ਲਾਰੈਂਸ ਉਸ ਨੂੰ ਪੁੱਛਦਾ ਹੈ ਕਿ ਈਦ ਮਨਾ ਲਈ ? ਤਾਂ ਉਹ ਕਹਿੰਦਾ ਹੈ ਦੁਬਈ ਵਿਚ ਅੱਜ ਹੈ ਅਤੇ ਪਾਕਿਸਤਾਨ ਵਿਚ ਕੱਲ੍ਹ ਮਨਾਈ ਜਾਵੇਗੀ।ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਅੰਦਰੋਂ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੋਰ ਤਾਂ ਹੋਰ ਬਿਸ਼ਨੋਈ ਜੇਲ੍ਹ ਵਿਚੋਂ ਹੀ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਵੀ ਦੇ ਚੁੱਕਿਆ ਹੈ।