ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਤੇ ਸੰਸਦ ਭਾਈ ਅੰਮ੍ਰਿਤਪਾਲ ਸਿੰਘ ਨੇ ਦਿੱਲੀ ਸੰਸਦ ਭਵਨ ਵਿੱਚ ਸਵਿਧਾਨ ਦੀ ਸਹੁੰ ਚੁੱਕ ਲਈ ਹੈ। ਭਾਈ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਸਪੀਕਰ ਓਮ ਬਿਰਲਾ ਦੇ ਚੈਂਬਰ ਵਿੱਚ ਚੁਕਾਈ ਗਈ ਹੈ। ਭਾਈ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਫੌਜ ਦਾ ਜਹਾਜ਼ ਵਿੱਚ ਸਵੇਰੇ ਚਾਰ ਵਜੇ ਲੈ ਕੇ ਰਵਾਨਾ ਹੋਇਆ ਸੀ। ਭਾਈ ਅੰਮ੍ਰਿਤਪਾਲ ਸਿੰਘ ਨੂੰ 4 ਦਿਨ ਦੀ ਪੈਰੋਲ ਦਿੱਤੀ ਹੋਈ ਹੈ। ਉਹ ਸਿਰਫ ਆਪਣੇ ਪਰਿਵਾਰ ਨਾਲ ਹੀ ਗੱਲਬਾਤ ਕਰ ਸਕਣਗੇ।