ਪੰਜਾਬ ਹਰਿਆਣਾ ਖਨੌਰੀ ਬਾਰਡਰ ਤੇ ਪਿਛਲੇ ਦਿਨਾਂ ਤੋਂ ਲਗਾਤਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਹਨ। ਜਗਜੀਤ ਸਿੰਘ ਡੱਲੇਵਾਲ ਦੀ ਲਗਾਤਾਰ ਸਿਹਤ ਵਿਗੜ ਦੀ ਜਾ ਰਹੀ ਹੈ। ਡਾਕਟਰਾਂ ਸਵੈਮਾਨ ਸਿੰਘ ਦੀ ਟੀਮ ਅਤੇ ਸਰਕਾਰੀ ਡਾਕਟਰਾਂ ਦੀ ਟੀਮਾਂ ਉਨ੍ਹਾਂ ਕੋਲ ਮੌਜੂਦ ਹੈ, ਤੇ ਚਿੰਤਤ ਹੈ। ਅੱਜ ਸਵੇਰੇ ਜਗਜੀਤ ਸਿੰਘ ਡੱਲੇਵਾਲ ਅਚਾਨਕ ਬੇਹੋਸ਼ ਹੋ ਗਏ ਉਨ੍ਹਾਂ ਨੂੰ ਉਲਟੀ ਵੀ ਆਈ ਤੇ 10 ਮਿੰਟ ਬੇਹੋਸ਼ੀ ਦੀ ਹਾਲਤ ਵਿੱਚ ਰਹੇ। ਜਿਸ ਦੀ ਰਿਪੋਰਟ ਮਿਲਦਿਆਂ ਹੀ ਸੀਨੀਅਰ ਅਧਿਕਾਰੀ ਖਨੌਰੀ ਬਾਰਡਰ ਪਹੁੰਚ ਗਏ। ਕਿਸਾਨਾਂ ਵੱਲੋਂ ਚੱਲ ਰਹੀ ਸਟੇਜ ਵੀ ਬੰਦ ਕਰ ਦਿੱਤੀ ਗਈ । ਡਾਕਟਰਾਂ ਦੀ ਟੀਮ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਡੱਲੇਵਾਲ ਦੀ ਸਿਹਤ ਦਾ ਖਿਆਲ ਰੱਖਿਆ ਜਾ ਰਿਹਾ ਹੈ ਕਿਸੇ ਵੀ ਸਮੇਂ ਹਾਲਾਤ ਐਮਰਜੰਸੀ ਵਰਗੇ ਹੋ ਸਕਦੇ ਹਨ। ਡਾਕਟਰਾਂ ਨੇ ਕਿਹਾ ਕਿ ਡੱਲੇਵਾਲ ਦੀ ਹਾਲਤ ਲਗਾਤਾਰ ਖਰਾਬ ਹੋ ਰਹੀ ਹੈ। ਵਾਰ ਵਾਰ ਮੈਡੀਕਲ ਰਿਪੋਰਟਾਂ ਵਿੱਚ ਆ ਰਿਹਾ ਹੈ ਕਿ ਉਹਨਾਂ ਦੇ ਅੰਦਰੂਨੀ ਅੰਗਾਂ ਉੱਪਰ ਭਾਰੀ ਅਸਰ ਪੈ ਰਿਹਾ ਹੈ।
ਦੱਸ ਦਈਏ ਕਿ ਲਗਾਤਾਰ 24 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਵੀ ਚਿੰਤਾ ਜਾਹਿਰ ਕੀਤੀ ਗਈ ਹੈ।
ਉੱਥੇ ਹੀ ਜੇਕਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ 105/76 ਹੈ ਜਦਕਿ ਪਲੱਸ ਰੇਟ 84, ਐਸਪੀਓ 2 97%, ਐਫਬੀਐਸ 87%, ਜਦਕਿ ਸਰੀਰ ਦਾ ਤਾਪਮਾਨ 97.5 ਸਾਹਮਣੇ ਆਇਆ ਹੈ।