ਕੈਨੇਡਾ ਸਰਕਾਰ ਲਗਾਤਾਰ ਆਪਣੇ ਪ੍ਰੋਗਰਾਮਾਂ ਵਿੱਚ ਅਦਲ ਬਦਲ ਕਰ ਰਹੀ ਹੈ। ਕੈਨੇਡਾ ਦੇ ਆਵਾਸ ਵਿਭਾਗ ਵੱਲੋਂ ਇਸ ਸਾਲ ਸੁਪਰ ਵੀਜ਼ਾ ਪ੍ਰੋਗਰਾਮ ਤਹਿਤ ਅਰਜ਼ੀਆਂ ਨਹੀਂ ਲਈਆਂ ਜਾਣਗੀਆਂ, ਹਾਲਾਂਕਿ ਇਹ ਵੀਜ਼ਾ ਪ੍ਰੋਗਰਾਮ ਜਾਰੀ ਰਹੇਗਾ। ਵਿਭਾਗ ਅਨੁਸਾਰ ਇਸ ਸਕੀਮ ਤਹਿਤ ਪਿਛਲੇ ਸਾਲਾਂ ਤੋਂ ਉਡੀਕ ਸੂਚੀ ਵਿੱਚ ਪਈਆਂ 15 ਹਜ਼ਾਰ ਅਰਜ਼ੀਆਂ ਦਾ ਨਿਬੇੜਾ ਇਸ ਸਾਲ ਦੇ ਅੰਤ ਤੱਕ ਕੀਤੇ ਜਾਣ ਦੇ ਯਤਨ ਕੀਤੇ ਜਾਣਗੇ। ਵਿਭਾਗ ਵਲੋਂ ਅਰਜ਼ੀਆਂ ਭਰਨ ਦੀ ਉਡੀਕ ਵਿੱਚ ਬੈਠੇ ਪੀਆਰ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਮਾਪਿਆਂ ਨੂੰ ਸੁਪਰ ਵੀਜ਼ੇ ਤਹਿਤ ਆਪਣੇ ਕੋਲ ਰੱਖਣ ਨੂੰ ਪਹਿਲ ਦੇਣ। ਸੁਪਰ ਵੀਜ਼ੇ ਦੀ ਮਿਆਦ ਪਹਿਲਾਂ ਹੀ ਪੰਜ ਸਾਲ ਕਰ ਦਿੱਤੀ ਗਈ ਹੈ। ਵਿਭਾਗ ਨੇ ਪੋਸਟ ਗਰੈਜੂਏਸ਼ਨ ਪ੍ਰੋਗਰਾਮ ਤਹਿਤ ਵਿਦੇਸ਼ਾਂ ਤੋਂ ਸੱਦੇ ਜਾਣ ਵਾਲੇ ਹੁਨਰਮੰਦ ਕਾਮਿਆਂ ਦੇ ਪੀਆਰ ਕੋਟੇ ’ਤੇ ਵੀ 20 ਫੀਸਦ ਕੱਟ ਲਾ ਕੇ 24500 ਕਰ ਦਿੱਤਾ ਹੈ। ਬੇਸ਼ੱਕ ਵਿਭਾਗ ਨੇ ਹਾਲ ਦੀ ਘੜੀ ਸਿਰਫ ਇਸ ਸਾਲ ਬਾਰੇ ਗੱਲ ਕੀਤੀ ਹੈ,ਪਰ ਵਿਭਾਗ ਦੇ ਅੰਦਰੂਨੀ ਸੂਤਰਾਂ ਅਨੁਸਾਰ ਇਹ ਰੋਕ, ਇਸ ਪ੍ਰੋਗਰਾਮ ਨੂੰ ਪੱਕੇ ਤੌਰ ’ਤੇ ਬੰਦ ਕਰਨ ਵੱਲ ਵਧਾਇਆ ਗਿਆ ਦੂਜਾ ਕਦਮ ਹੈ।
ਕਾਬਿਲੇਗੌਰ ਹੈ ਕਿ ਕੈਨੇਡਾ ਸਰਕਾਰ ਨੇ ਸਥਾਈ ਤੌਰ ’ਤੇ ਰਹਿੰਦੇ ਵਿਦੇਸ਼ੀ ਮੂਲ ਦੇ ਲੋਕਾਂ ਨੂੰ ਸਹੂਲਤ ਦਿੱਤੀ ਹੋਈ ਸੀ ਕਿ ਉਹ ਪਰਿਵਾਰ ਮਿਲਨ ਪ੍ਰੋਗਰਾਮ ਤਹਿਤ ਆਪਣੇ ਮਾਤਾ ਪਿਤਾ, ਦਾਦਾ ਦਾਦੀ ਤੇ ਨਾਨਾ ਨਾਨੀ ਨੂੰ ਪੱਕੇ ਤੌਰ ’ਤੇ ਕੈਨੇਡਾ ਸੱਦ ਸਕਦੇ ਹਨ। ਕਈ ਸਾਲਾਂ ਤੱਕ ਬੇਹਿਸਾਬੇ ਚਲਦੇ ਰਹੇ ਪ੍ਰੋਗਰਾਮ ’ਚ ਥੋੜ੍ਹਾ ਬਦਲਾਅ ਕਰਕੇ 2016 ਵਿਚ ਸਾਲਾਨਾ ਕੋਟਾ 5000 ਅਰਜ਼ੀਆਂ ਤੈਅ ਕੀਤਾ ਗਿਆ ਸੀ। ਤਿੰਨ ਸਾਲਾਂ ਤੋਂ ਅਰਜ਼ੀਆਂ ਤਾਂ ਲਈਆਂ ਜਾਂਦੀਆਂ ਰਹੀਆਂ, ਪਰ ਉਨ੍ਹਾਂ ਉੱਤੇ ਅੱਗੋਂ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ 2020 ਵਿਚ ਅਰਜ਼ੀ ਭਰਨ ਵਾਲੇ ਲੋਕ ਅਜੇ ਉਡੀਕ ਵਿੱਚ ਬੈਠੇ ਹਨ। ਵਿਭਾਗ ਨੇ ਕਿਹਾ ਕਿ ਇਸ ਸਾਲ ਸਿਰਫ ਪਹਿਲੇ ਅਰਜ਼ੀਦਾਤਿਆਂ ’ਚੋਂ ਘੱਟੋ-ਘੱਟ 15 ਹਜ਼ਾਰ ਅਰਜ਼ੀਆਂ ਦਾ ਨਿਬੇੜਾ ਕੀਤਾ ਜਾਏਗਾ ਤੇ ਇਸ ਦੌਰਾਨ ਨਵੀਆਂ ਅਰਜ਼ੀਆਂ ਨਹੀਂ ਲਈਆਂ ਜਾਣਗੀਆਂ। ਇਸ ਦੇ ਬਦਲ ਵਜੋਂ ਸਰਕਾਰ ਨੇ ਪਹਿਲਾਂ ਦੋ ਸਾਲ ਦੀ ਮਿਆਦ ਵਾਲਾ ਸੁਪਰ ਵੀਜ਼ਾ ਪ੍ਰੋਗਰਾਮ ਸ਼ੁਰੂ ਕੀਤਾ ਤੇ ਪਿਛਲੇ ਸਾਲ ਉਸ ਦੀ ਮਿਆਦ ਵਧਾ ਕੇ ਪੰਜ ਸਾਲ ਕਰ ਦਿੱਤੀ ਸੀ।
PUNJAB




INDIA








WORLD










