ਜੰਮੂ ਦੇ ਪਹਿਲਗਾਮ ਵਿੱਚ ਬੀਤੇ ਦਿਨ,ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਅੱਤਵਾਦੀਆਂ ਨੇ ਘਾਟੀ ਵਿੱਚ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਹੈ। ਅੱਤਵਾਦੀਆਂ ਨੇ ਨਾ ਸਿਰਫ਼ ਹਿੰਦੂ ਸੈਲਾਨੀਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਸਗੋਂ ਉਨ੍ਹਾਂ ਨੂੰ ਮਾਰਨ ਤੋਂ ਬਾਅਦ ਪੁਸ਼ਟੀ ਵੀ ਕੀਤੀ ਕਿ ਉਹ ਹਿੰਦੂ ਸਨ ਜਾਂ ਨਹੀਂ। ਇਸ ਘਟਨਾ ਤੋਂ ਬਾਅਦ ਪਹਿਲਗਾਮ ‘ਚ ਅੱਤਵਾਦੀਆਂ ਖਿਲਾਫ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਵਿਚਾਲੇ ਅੱਤਵਾਦੀਆਂ ਦੀ ਇੱਕ ਤਸਵੀਰ ਸਾਹਮਣੇ ਆਈ ਹੈ। ਇਹ ਅੱਤਵਾਦੀ ਇੱਕ ਮਹੀਨੇ ਤੋਂ ਐਕਟਿਵ ਸਨ, ਇਹ ਅੱਤਵਾਦੀ ਹਮਲੇ ‘ਚ ਸ਼ਾਮਿਲ ਸਨ ਜਾਂ ਨਹੀਂ ਫਿਲਹਾਲ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਨ੍ਹਾਂ ਅੱਤਵਾਦੀਆਂ ਦੇ ਨਾਮ ਆਸਿਫ ਫੌਜੀ, ਸੁਲੇਮਾਨ ਸ਼ਾਹ ਅਤੇ ਅਬੂ ਤਲਹਾ ਦੱਸੇ ਜਾ ਰਹੇ ਹਨ।