ਕੈਨੇਡਾ ਵਿੱਚ ਬੀਤੇ ਦਿਨ ਹੋਈਆਂ ਆਮ ਚੋਣਾਂ ਵਿੱਚ ਜਿਥੇ ਜਸਟਿਸ ਟਰੂਡੋ ਦੀ ਪਾਰਟੀ ਨੇ ਫਿਰ ਬਾਜੀ ਮਾਰੀ ਹੈ। ਉਥੇ ਵੱਖ ਵੱਖ ਹਲਕਿਆਂ ਅਤੇ ਪਾਰਟੀਆਂ ਤੋਂ ਮੋਗਾ ਜ਼ਿਲ੍ਹੇ ਦੇ ਚਾਰ ਮੈਂਬਰ ਪਾਰਲੀਮੈਂਟ ਬਣ ਗਏ ਹਨ। ਬਾਘਾਪੁਰਾਣਾ ਸ਼ਹਿਰ ਦੇ ਪਿਛੋਕੜ ਦੀ ਰਹਿਣ ਵਾਲੇ ਪਰਿਵਾਰ ਦੀ ਸੱਭ ਛੋਟੀ ਉਮਰ ਦੀ ਲੜਕੀ ਅਮਨਦੀਪ ਸੋਢੀ ਨੇ ਬਰੈਂਪਟਨ ਸੈਂਟਰ ਹਲਕੇ ਤੋਂ ਲਿਬਰਲ ਪਾਰਟੀ ਦੀ ਟਿਕਟ ਤੇ ਚੋਣ ਲੜ ਕੇ ਜਿੱਤ ਹਾਸਲ ਕੀਤੀ ਹੈ। ਇਸ ਤਰ੍ਹਾਂ ਮੋਗਾ ਸ਼ਹਿਰ ਦੇ ਅਮਨਪ੍ਰੀਤ ਸਿੰਘ ਗਿੱਲ, ਪਿੰਡ ਬੁੱਕਣ ਵਾਲਾ ਤੋਂ ਸੁਖਮਣ ਸਿੰਘ ਗਿੱਲ, ਪਿੰਡ ਪੁਰਾਣੇ ਵਾਲਾ ਤੋਂ ਪਰਮ ਗਿੱਲ ਨੇ ਜਿੱਤ ਦੇ ਝੰਡੇ ਗੱਡੇ ਹਨ।
