ਕੈਨੇਡਾ ਦੇ ਐਡਮਿੰਟਨ ਵਿੱਚ ਪੰਜਾਬੀ ਨੌਜਵਾਨ ਟੈਕਸੀ ਡਰਾਈਵਰ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜੰਡ ਦਾ ਰਹਿਣ ਵਾਲਾ ਇੰਦਰਪਾਲ ਸਿੰਘ ਡੇਢ ਸਾਲ ਪਹਿਲਾਂ ਕੈਨੇਡਾ ਦੇ ਐਡਮਿੰਟਨ ਵਿੱਚ ਗਿਆ ਸੀ। ਜਿਥੇ ਇੰਦਰਪਾਲ ਸਿੰਘ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ। ਜਿਸ ਨੂੰ ਬੀਤੀ ਦੇਰ? ਰਾਤ ਐਡਮਿੰਟਨ ਦੇ ਦੱਖਣ-ਪੱਛਮੀ ਹਿੱਸੇ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰਕੇ ਕਤਲ ਕਰ ਦਿੱਤਾ ਹੈ।
ਮੈਡੀਕਲ ਰਿਪੋਰਟ ਅਨੁਸਾਰ, ਗੋਲੀ ਲੱਗਣ ਤੋਂ ਬਾਅਦ ਇੰਦਰਜੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇੰਦਰਪਾਲ ਦੀ ਪਤਨੀ ਗਰਭਵਤੀ ਹੈ। ਉਸਨੇ ਆਪਣੀ ਪਤਨੀ ਨੂੰ ਵਰਕ ਪਰਮਿਟ ‘ਤੇ ਬੁਲਾਇਆ ਸੀ। ਉਹ ਆਪਣੀ ਪਤਨੀ ਅਤੇ 8 ਸਾਲ ਦੀ ਧੀ ਨਾਲ ਉੱਥੇ ਰਹਿੰਦਾ ਸੀ। ਇੰਦਰਪਾਲ ਲੁਧਿਆਣਾ ਜ਼ਿਲ੍ਹੇ ਦੇ ਜੰਡ ਪਿੰਡ ਦਾ ਰਹਿਣ ਵਾਲਾ ਹੈ।
ਜਾਣਕਾਰੀ ਅਨੁਸਾਰ, ਇੰਦਰਪਾਲ ਸਿੰਘ ਲਗਭਗ ਡੇਢ ਸਾਲ ਪਹਿਲਾਂ ਹਾਂਗਕਾਂਗ ਤੋਂ ਕੈਨੇਡਾ ਆਇਆ ਸੀ। ਮੁੱਢਲੀ ਜਾਂਚ ਅਨੁਸਾਰ, ਪੁਲਿਸ ਨੂੰ ਸ਼ੱਕ ਹੈ ਕਿ ਇਹ ਕਤਲ ਕਿਸੇ ਨਿੱਜੀ ਦੁਸ਼ਮਣੀ ਜਾਂ ਗੈਂਗਵਾਰ ਨਾਲ ਸਬੰਧਤ ਹੈ। ਫਿਲਹਾਲ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇੰਦਰਪਾਲ ਦੇ ਦੋਸਤ ਹੈਰੀ ਨੇ ਕੈਨੇਡੀਅਨ ਮੀਡੀਆ ਨੂੰ ਦੱਸਿਆ ਕਿ ਉਸਦੀ ਮੌਤ 4 ਗੋਲੀਆਂ ਲੱਗਣ ਤੋਂ ਬਾਅਦ ਹੋਈ। ਉਸਨੇ ਕਿਹਾ ਕਿ ਇੰਦਰਪਾਲ ਉਬੇਰ ਟੈਕਸੀ ਚਲਾਉਂਦਾ ਸੀ। ਉਸਨੇ ਆਪਣੀ ਟੈਕਸੀ ਆਪਣੇ ਘਰ ਦੇ ਬਾਹਰ ਖੜ੍ਹੀ ਕੀਤੀ ਸੀ ਕਿ ਅਚਾਨਕ ਇੱਕ ਅਣਜਾਣ ਵਿਅਕਤੀ ਆਇਆ ਅਤੇ ਉਸਨੂੰ ਚਾਰ ਗੋਲੀਆਂ ਮਾਰ ਦਿੱਤੀਆਂ।
ਜਿਸ ਘਰ ਵਿੱਚ ਇੰਦਰਪਾਲ ਰਹਿੰਦਾ ਸੀ, ਉੱਥੇ ਕੁਝ ਹੋਰ ਨੌਜਵਾਨ ਵੀ ਕਿਰਾਏ ‘ਤੇ ਰਹਿੰਦੇ ਸਨ। ਹੁਣ ਇਹ ਸਪੱਸ਼ਟ ਨਹੀਂ ਹੈ ਕਿ ਗੋਲੀਆਂ ਚਲਾਉਣ ਵਾਲੇ ਵਿਅਕਤੀ ਦਾ ਨਿਸ਼ਾਨਾ ਉਨ੍ਹਾਂ ਨੌਜਵਾਨਾਂ ਵਿੱਚੋਂ ਕੋਈ ਸੀ ਜਾਂ ਖੁਦ ਇੰਦਰਪਾਲ ਸੀ। ਹੈਰੀ ਦੇ ਅਨੁਸਾਰ, ਪਰਿਵਾਰ ਦੀ ਵਿੱਤੀ ਹਾਲਤ ਬਹੁਤ ਨਾਜ਼ੁਕ ਹੈ।