ਮੋਗਾ ਜ਼ਿਲ੍ਹੇ ਵਿੱਚ ਪੈਂਦੇ ਥਾਣਾ ਨਿਹਾਲ ਸਿੰਘ ਵਾਲਾ ਦੇ ਅਧੀਨ ਆਉਂਦੇ ਪਿੰਡ ਹਿੰਮਤਪੁਰਾ ਦਾ 23 ਸਾਲਾ ਨੌਜਵਾਨ ਨਵਦੀਪ ਸਿੰਘ ਆਪਣੇ ਚੰਗਾ ਭਵਿੱਖ ਬਣਾਉਣ ਲਈ 4 ਤੋਂ 5 ਸਾਲ ਪਹਿਲਾਂ ਕੈਨੇਡਾ ਪੜਨ ਲਈ ਗਿਆ ਸੀ। ਨਵਦੀਪ ਸਿੰਘ ਨੇ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਤੇ ਸਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਮਿਲੀ ਜਾਣਕਾਰੀ ਮੁਤਾਬਕ ਬੀਤੇ ਤਿੰਨ ਦਿਨਾਂ ਤੋਂ ਨਵਦੀਪ ਸਿੰਘ ਆਪਣੇ 3 ਦੋਸਤਾਂ ਨਾਲ ਕੈਂਪਿੰਗ ਕਰਨ ਗਿਆ ਸੀ। ਜਿਸ ਦੌਰਾਨ ਉਨ੍ਹਾਂ ਦੀ ਕਾਰ ਦਰਿਆ ਵਿੱਚ ਡਿੱਗ ਪਈ ਸੀ। ਉਸ ਤੋਂ ਬਾਅਦ ਉਨਾਂ 4 ਵਿੱਚੋਂ 3 ਜਾਣੇ ਬਾਹਰ ਨਿਕਲ ਆਏ ਸੀ ਪਰ ਨਵਦੀਪ ਸਿੰਘ ਦਾ ਕੁੱਝ ਪਤਾ ਨਹੀਂ ਲੱਗ ਰਿਹਾ ਹੈ। ਪੁਲਿਸ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਹੁਣ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਨਵਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਹੈ,ਉਸ ਨੇ ਕੈਨੇਡਾ ਵਿੱਚ ਵਿਆਹ ਵੀ ਕਰਵਾਇਆ ਸੀ।