ਬਾਘਾਪੁਰਾਣਾ 5 ਜੁਲਾਈ (ਨਿਰਮਲ ਸਿੰਘ ਕਲਿਆਣ)- ਮੋਗਾ ਜ਼ਿਲ੍ਹੇ ਵਿੱਚ ਪੈਂਦੇ ਬਾਘਾਪੁਰਾਣਾ ਸ਼ਹਿਰ ਬੀਤੀ ਰਾਤ ਇੱਕ ਵਿਅਕਤੀ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਬਾਘਾ ਪੁਰਾਣਾ ਦੇ ਬਾਬਾ ਰੋਡੂ ਨਗਰ, ਸ਼ਕਤੀ ਵਾਲੀ ਗਲੀ ਵਿੱਚ ਕਿਰਾਏ ‘ਤੇ ਆਪਣੀਆਂ ਤਿੰਨ ਧੀਆਂ ਨਾਲ ਰਹਿੰਦੇ ਭਗਤਾ ਭਾਈ ਦੇ ਸਤਪਾਲ ਸਿੰਘ 45 ਸਾਲਾ ਵਿਆਕਤੀ ਦੇ ਭੇਦ ਭਰੇ ਹਾਲਤਾਂ ਵਿੱਚ ਮੌਤ ਹੋ ਗਈ ਹੈ । ਜਿਸ ਦੀ ਤਫਤੀਸ਼ ਪੁਲਿਸ ਪ੍ਰਸ਼ਾਸਨ ਬਾਘਾ ਪੁਰਾਣਾ ਅਤੇ ਉਚ ਜਾਂਚ ਟੀਮ ਵੱਲੋਂ ਕੀਤੀ ਜਾ ਰਹੀ। ਦੱਸਿਆ ਜਾਂਦਾ ਹੈ ਸਤਪਾਲ ਸਿੰਘ ਦੀ ਪਤਨੀ ਰੁਜ਼ਗਾਰ ਲਈ ਵਿਦੇਸ਼ ਗਈ ਹੋਈ ਹੈ ਅਤੇ ਇਸ ਸਬੰਧੀ ਸਤਪਾਲ ਸਿੰਘ ਦੀਆਂ ਬੱਚੀਆਂ ਤੋਂ ਵੀ ਪੁਛਗਿੱਛ ਕੀਤੀ ਜਾ ਰਹੀ ਹੈ।