ਪੰਜਾਬ ਵਿੱਚ ਪੁਲਿਸ ਦੀ ਨਫਰੀ ਘੱਟ ਹੋਣ ਨੂੰ ਲੈਕੇ ਲਗਾਤਾਰ ਚਰਚਾ ਹੁੰਦੀ ਰਹਿੰਦੀ ਹੈ। ਪੁਲਿਸ ਕਰਮਚਾਰੀਆਂ ਤੋਂ ਕਈ ਕਈ ਘੰਟੇ ਡਿਊਟੀ ਲਈ ਜਾਂਦੀ ਹੈ। ਉਸ ਦਾ ਵੱਡਾ ਕਾਰਨ ਇਹ ਹੀ ਹੈ ਕਿ ਪੰਜਾਬ ਦੇ ਹਰੇਕ ਥਾਣੇ ਵਿੱਚ ਪੁਲਿਸ ਕਰਮਚਾਰੀਆਂ ਦੀ ਵੱਡੀ ਘਾਟ ਹੋਣਾ ਹੈ। ਪੁਲਿਸ ਮੁਲਾਜ਼ਮਾਂ ਨੂੰ ਦਿਨ ਪੁਰ ਰਾਤ ਡਿਊਟੀ ਦੇਣੀ ਪੈਂਦੀ ਹੈ,ਘਰ ਜਾਣ ਦਾ ਮੌਕਾ ਨਹੀਂ ਮਿਲਦਾ। ਜਿਸ ਕਰਕੇ ਮੁਲਾਜ਼ਮ ਅੱਕ ਥੱਕ ਜਾਂਦੇ ਹਨ। ਇਸ ਦਾ ਨਤੀਜਾ ਖੰਨਾ ਤੋਂ ਦੇਰ ਰਾਤ ਪੁਲਿਸ ਮੁਲਾਜ਼ਮਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਕੇ ਆਪਣਾ ਦੁੱਖ ਰੋਇਆ ਤੇ ਆਪਣੇ ਹੀ ਵਿਭਾਗ ਦੀ ਪੋਲ ਖੋਲ ਦਿੱਤੀ। ਪੁਲਸ ਮੁਲਾਜ਼ਮਾਂ ਨੇ ਵੀਡੀਓ ਬਣਾ ਕੇ ਡਿਊਟੀ ਲਾਉਣ ਵਾਲੇ ਅਫ਼ਸਰਾਂ ‘ਤੇ ਸਵਾਲ ਚੁੱਕੇ ਹਨ। ਵੀਡੀਓ ਵਿਚ ਪੁਲਸ ਮੁਲਾਜ਼ਮਾਂ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ‘ਸਾਡੀ ਲੁਧਿਆਣਾ ਤੋਂ ਖੰਨਾ ਡਿਊਟੀ ਲਾਈ, ਪਰ ਸੁਵਿਧਾ ਕੁਝ ਵੀ ਨਹੀਂ, ਨਾ ਪਾਣੀ ਦਾ ਪ੍ਰਬੰਧ, ਨਾ ਕੈਬਿਨ ਖੋਲ੍ਹਿਆ’, ਅੱਗੇ ਮੁਲਾਜ਼ਮ ਕਹਿੰਦੇ ਹਨ ਕਿ ‘ਪੈਟ੍ਰੋਲਿੰਗ ‘ਚ ਡਿਊਟੀ ਲਗਾਈ, ਪਰ ਕੋਈ ਗੱਡੀ ਨਹੀਂ ਦਿੱਤੀ, ਖੁਦ ਦੀ ਕਾਰ ‘ਚ ਪੈਟ੍ਰੋਲਿੰਗ ਕਰ ਰਹੇ ਹਾਂ, ਲਿਖਤੀ ‘ਚ ਦਿੱਤਾ ਕਿ ਰੋਟੀ ਦੇਵਾਂਗੇ, ਪਰ ਦਿੱਤਾ ਕੁਝ ਨਹੀਂ, Absent ਇੱਕ ਮਿੰਟ ਵਿੱਚ ਲਗਾ ਦਿੰਦੇ ਹੋ, ਸੁਵਿਧਾ ਵੀ ਦੇ ਦਿਓ’।ਪੁਲਸ ਮੁਲਾਜ਼ਮ ਇਹ ਵੀ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਇਹ ਵੀਡੀਓ ਨੂੰ DGP ਤੱਕ ਪਹੁੰਚਾਵਾਂਗੇ’