ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਕੋਰ ਕਮੇਟੀ ਦਾ ਗਠਨ ਕੀਤਾ ਸੀ। ਉਸ ਦੇ ਨਾਲ ਹੀ ਸ਼ਹਿਰੀ ਤੇ ਦਿਹਾਤੀ 33 ਜ਼ਿਲਾ ਪ੍ਰਧਾਨਾਂ ਦਾ ਵੀ ਐਲਾਨ ਕਰ ਦਿੱਤਾ ਹੈ। ਮੋਗਾ ਜਿਲੇ ਦੇ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆ ਨੂੰ ਬਣਾਇਆ ਗਿਆ ਹੈ। ਪਾਰਟੀ ਵੱਲੋਂ ਅੰਮ੍ਰਿਤਸਰ ਸ਼ਹਿਰ ਦਾ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ, ਅੰਮ੍ਰਿਤਸਰ ਦਿਹਾਤੀ ਦਾ ਰਾਜਵਿੰਦਰ ਸਿੰਘ ਰਾਜਾ, ਬਰਨਾਲਾ ਸ਼ਹਿਰੀ ਦਾ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਬਰਨਾਲਾ ਦਿਹਾਤੀ ਦਾ ਸਤਨਾਮ ਸਿੰਘ ਰਾਹੀ, ਬਠਿੰਡਾ ਦਿਹਾਤੀ ਦਾ ਜਗਸੀਰ ਸਿੰਘ ਕਲਿਆਣ, ਬਠਿੰਡਾ ਸ਼ਹਿਰੀ ਦਾ ਸੁਸ਼ੀਲ ਕੁਮਾਰ ਗੋਲਡੀ ਨੂੰ ਪ੍ਰਧਾਨ ਲਗਾਇਆ ਗਿਆ ਹੈ। ਇਸੇ ਤਰ੍ਹਾਂ ਗੁਰਦਾਸਪੁਰ ਦਾ ਸੁੱਚਾ ਸਿੰਘ ਲੰਗਾਹ, ਮੁਹਾਲੀ ਦਾ ਪਰਮਿੰਦਰ ਸਿੰਘ ਸੋਹਾਣਾ, ਪਟਿਆਲਾ ਦਿਹਾਤੀ ਦਾ ਜਗਮੀਤ ਸਿੰਘ ਹਰਿਆਊ, ਪਟਿਆਲਾ ਸ਼ਹਿਰੀ ਦਾ ਅਮਿਤ ਰਾਠੀ, ਪਠਾਨਕੋਟ ਦਾ ਗੁਰਬਚਨ ਸਿੰਘ, ਰੋਪੜ ਦਿਹਾਤੀ ਦਾ ਦਰਬਾਰਾ ਸਿੰਘ ਨੂੰ ਪ੍ਰਧਾਨ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਲੁਧਿਆਣਾ ਤੋਂ ਵਕੀਲ ਹਰੀਸ਼ ਰਾਏ ਢਾਂਡਾ ਨੂੰ ਕੋਰ ਕਮੇਟੀ ਅਤੇ ਅਜਨਾਲਾ ਤੋਂ ਜੋਧ ਸਿੰਘ ਸਮਰਾ ਨੂੰ ਵਰਕਿੰਗ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।