ਪੰਜਾਬ ਦੇ ਲੁਧਿਆਣਾ ਵਿੱਚ ਮੋਟਰਸਾਈਕਲ ਸਵਾਰ ਵੱਲੋਂ ਇੱਕ ਔਰਤ ਦੀ ਲਾਸ਼ ਨੂੰ ਬੋਰੀ ਵਿੱਚ ਪਾ ਕੇ ਸੁੱਟ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਥੋੜ੍ਹੇ ਸਮੇਂ ਵਿੱਚ ਹੀ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਦੋਸ਼ੀਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਮਿਲੀ ਜਾਣਕਾਰੀ ਮੁਤਾਬਕ ਜਿਹੜੀ ਔਰਤ ਦਾ ਕਤਲ ਹੋਇਆ ਹੈ ਸੀ। ਉਸ ਦੀ ਪਛਾਣ 25 ਸਾਲਾ ਰੇਸ਼ਮਾ ਵਜੋਂ ਹੋਈ ਹੈ। ਪੁਲਿਸ ਮੁਤਾਬਕ । ਰੇਸ਼ਮਾ ਨੂੰ ਮਾਰਨ ਤੋਂ ਬਾਅਦ, ਉਸ ਦੀ ਲਾਸ਼ ਨੂੰ ਬੋਰੀ ਵਿੱਚ ਪਾ ਕੇ ਟਿਕਾਣੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਸ ਤੋਂ ਪਹਿਲਾਂ ਹੀ ਲੋਕਾਂ ਨੇ ਸ਼ੱਕ ਦੇ ਆਧਾਰ ‘ਤੇ ਦੋ ਬਾਈਕ ਸਵਾਰਾਂ ਨੂੰ ਰੋਕ ਲਿਆ ਅਤੇ ਦੋਵੇਂ ਲਾਸ਼ ਨੂੰ ਸੜਕ ‘ਤੇ ਸੁੱਟ ਕੇ ਭੱਜ ਗਏ ਸਨ।

ਇਸ ਮਾਮਲੇ ਵਿਚ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿਚ ਮੁਸ਼ਤੈਦੀ ਨਾਲ ਕਾਰਵਾਈ ਕਰਦੇ ਹੋਏ 4 ਘੰਟਿਆਂ ਵਿਚ ਮਾਮਲਾ ਸੁਲਝਾ ਲਿਆ। ਰੇਸ਼ਮਾ ਦਾ ਕਤਲ ਕਿਸੇ ਹੋਰ ਨੇ ਨਹੀਂ ਬਲਕਿ ਉਸ ਦੇ ਸਹੁਰਿਆਂ ਨੇ ਕੀਤਾ ਸੀ। ਪੁਲਿਸ ਨੇ ਦੋਸ਼ੀ ਸੱਸ ਦੁਲਾਰੀ ਅਤੇ ਸਹੁਰੇ ਕ੍ਰਿਸ਼ਨਾ ਦੇ ਨਾਲ ਇੱਕ ਬਾਈਕ ਸਵਾਰ ਅਜੈ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਕਿਹਾ ਕਿ ਰੇਸ਼ਮਾ ਦੇ ਸਹੁਰੇ ਉਸ ਦੇ ਚਰਿੱਤਰ ‘ਤੇ ਸ਼ੱਕ ਕਰਦੇ ਸਨ। ਰੇਸ਼ਮਾ ਦਾ ਪਤੀ ਯੂਪੀ ਦੇ ਲਖਨਊ ਵਿੱਚ ਰਹਿੰਦਾ ਹੈ ਅਤੇ ਉਨ੍ਹਾਂ ਦੀ ਇੱਕ ਧੀ ਵੀ ਹੈ।
ਦੋਸ਼ੀ ਸਹੁਰਿਆਂ ਦਾ ਮੰਗਲਵਾਰ ਰਾਤ ਨੂੰ ਰੇਸ਼ਮਾ ਨਾਲ ਝਗੜਾ ਹੋਇਆ ਸੀ, ਕਿਉਂਕਿ ਰੇਸ਼ਮਾ ਦੇਰ ਰਾਤ ਘਰ ਪਹੁੰਚੀ ਸੀ। ਇਸ ਤੋਂ ਬਾਅਦ ਦੋਸ਼ੀ ਸੱਸ ਦੁਲਾਰੀ ਨੇ ਉਸ ਨੂੰ ਫੜ ਲਿਆ ਅਤੇ ਸਹੁਰੇ ਕ੍ਰਿਸ਼ਨਾ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਰੇਸ਼ਮਾ ਆਪਣੀ ਸੱਸ ਅਤੇ ਸਹੁਰੇ ਨਾਲ ਮਹਾਰਾਜ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ।
ਕਤਲ ਤੋਂ ਅਗਲੇ ਦਿਨ ਬੁੱਧਵਾਰ ਨੂੰ ਉਨ੍ਹਾਂ ਨੇ ਉਸੇ ਪਿੰਡ ਦੇ ਇੱਕ ਨੌਜਵਾਨ ਅਜੈ ਨੂੰ ਬੁਲਾਇਆ। ਉਨ੍ਹਾਂ ਨੇ ਰੇਸ਼ਮਾ ਦੀ ਲਾਸ਼ ਨੂੰ ਇੱਕ ਬੋਰੀ ਵਿੱਚ ਪਾ ਦਿੱਤਾ ਅਤੇ ਉਸ ਨੂੰ ਦੱਸਿਆ ਕਿ ਬੋਰੀ ਵਿੱਚ ਅੰਬ ਦੇ ਛਿਲਕੇ ਹਨ ਅਤੇ ਉਨ੍ਹਾਂ ਨੂੰ ਕਿਤੇ ਬਾਹਰ ਸੁੱਟਣਾ ਹੈ। ਰੇਸ਼ਮਾ ਦਾ ਸਹੁਰਾ ਅਜੇ ਨੂੰ ਬਾਈਕ ‘ਤੇ ਬੋਰੀ ਲੈ ਕੇ ਲਾਸ਼ ਨੂੰ ਸੁੱਟਣ ਜਾ ਰਿਹਾ ਸੀ, ਜਦੋਂ ਲੋਕਾਂ ਨੇ ਉਨ੍ਹਾਂ ਨੂੰ ਲੁਧਿਆਣਾ ਦੇ ਆਰਤੀ ਚੌਕ ‘ਤੇ ਰੋਕਿਆ।
ਬੋਰੀ ਵਿੱਚੋਂ ਬਦਬੂ ਆਉਣ ‘ਤੇ ਲੋਕਾਂ ਨੇ ਦੋਸ਼ੀ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ‘ਤੇ ਦੋਵੇਂ ਬੋਰੀ ਸੁੱਟ ਕੇ ਭੱਜ ਗਏ। ਬੋਰੀ ਅੰਦਰੋਂ ਔਰਤ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਲੋਕਾਂ ਤੋਂ ਸੂਚਨਾ ਮਿਲਣ ‘ਤੇ, ਥਾਣਾ ਡਿਵੀਜ਼ਨ ਅੱਠ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।