ਪੰਜਾਬ ਦੇ ਜਲੰਧਰ ਸ਼ਹਿਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਵੱਡੀ ਗਿਣਤੀ ਵਿੱਚ ਅਹੁਦੇਦਾਰਾਂ ਵੱਲੋਂ ਅਸਤੀਫੇ ਦੇ ਦਿੱਤੇ ਗਏ। ਮਿਲੀ ਜਾਣਕਾਰੀ ਮੁਤਾਬਕ ਜੋ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦਾ ਢਾਂਚਾ ਖੜਾ ਕੀਤਾ ਗਿਆ ਸੀ। ਉਸ ਵਿੱਚ ਕੁਝ ਆਗੂਆਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ। ਉਨਾਂ ਦੋਸ਼ ਲਗਾਇਆ ਕਿ ਦਾਲ ਬਦਲੂ ਅਤੇ ਮੌਕਾ ਪ੍ਰਸਤ ਲੋਕਾਂ ਨੂੰ ਪਾਰਟੀ ਨੇ ਤਰਜੀਹ ਦਿੱਤੀ ਹੈ। ਜਿਸ ਤੋਂ ਬਾਅਦ ਪਾਰਟੀ ਆਗੂਆਂ ਨੇ ਮੀਟਿੰਗ ਕਰਕੇ ਰੋਸ ਜਾਹਿਰ ਕੀਤਾ ਤੇ ਆਪਣੇ ਅਸਤੀਫੇ ਦੇ ਦਿੱਤੇ ਆਗੂਆਂ ਨੇ ਸਪਸ਼ਟ ਕੀਤਾ ਕਿ ਜਿਹੜੇ ਮੌਕਪ੍ਰਸਤ ਨੂੰ ਤਰਜੀਹ ਦਿੱਤੀ ਗਈ ਹੈ। ਇਹ ਫੈਸਲਾ ਪਾਰਟੀ ਦੇ ਸਿਧਾਂਤਾਂ ਅਤੇ ਸੰਗਠਨ ਦੀ ਮਜਬੂਤੀ ਦੇ ਵਿਰੁੱਧ ਹੈ। ਇਸ ਨੂੰ ਕਿਸੇ ਵੀ ਸੂਰਤ ਵਿੱਚ ਸਵੀਕਾਰ ਨਹੀਂ ਕੀਤਾ ਜਾਵੇਗਾ।
ਜਿਨਾਂ ਆਗੂਆਂ ਨੇ ਅਸਤੀਫੇ ਦਿੱਤੇ ਹਨ ਉਹਨਾਂ ਵਿੱਚ ਰਣਜੀਤ ਸਿੰਘ ਰਾਣਾ ਮੈਂਬਰ (ਪੀ ਏ ਸੀ ) ਅਤੇ ਪਰਮਜੀਤ ਸਿੰਘ ਦੇ ਰੇਰੂ, ਸਾਬਕਾ ਕੌਂਸਲਰ ,ਹਰਿੰਦਰ ਸਿੰਘ ਢੀਡਸਾ ਯੂਥ ਅਕਾਲੀ ਦਲ, ਸਤਿੰਦਰ ਸਿੰਘ ਪੀਤਾ ਬੀਸੀ ਵਿੰਗ ਜ਼ਿਲ੍ਹਾ ਪ੍ਰਧਾਨ ,ਭਜਨ ਲਾਲ ਚੋਪੜਾ ਐਸਸੀ ਦਿਗ ਜਿਲ ਪ੍ਰਧਾਨ।ਉਸ ਮੌਕੇ ਲਗਭਗ 150 ਤੋਂ ਵੱਧ ਪ੍ਰਮੁੱਖ ਆਗੂ ਅਤੇ ਵਰਕਰ ਸ਼ਾਮਲ ਸਨ। ਉਸ ਦੌਰਾਨ ਮਹਿਲਾ ਆਗੂਆਂ ਵਿੱਚ ਬੀਬੀ ਬਲਵਿੰਦਰ ਕੌਰ ਲੂਥਰਾ, ਸਤਨਾਮ ਕੌਰ, ਲਖਵਿੰਦਰ ਕੌਰ ,ਪ੍ਰੀਤਾ ਚੋਕੜਾ ,ਪਸ਼ਪਾ ਦੇਵੀ, ਆਚਾਰ ਰਾਣੀ, ਮਨਜੀਤ ਕੌਰ ਅਤੇ ਹੋਰਨਾਂ ਔਰਤਾਂ ਨੇ ਵੀ ਆਪਣੇ ਅਸਤੀਫੇ ਦੇ ਦਿੱਤੇ। ਇੰਨਾ ਅਸਤੀਫੀਆ ਨਾਲ ਪਾਰਟੀ ਨੂੰ ਵੱਡਾ ਨੁਕਸਾਨ ਹੋਣਾ ਲੱਗਭਗ ਤੈਅ ਹੈ।